ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਦਾ ਲੋਕਾਂ ਵਿੱਚ ਰੋਸ਼, ਕੀਤਾ ਰੋਡ ਜਾਮ 

ਮਾਹਿਲਪੁਰ (ਦ ਸਟੈਲਰ ਨਿਊਜ਼)। ਪੂਰੇ ਪੰਜਾਬ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦਿੱਲੀ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਥਾਨ ਨੂੰ ਤੋੜਨ ਨੂੰ ਲੈ ਕੇ ਰਵਿਦਾਸ ਨਾਮ ਲੇਵਾ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਸ਼ੁਰੂ ਹਨ।

Advertisements

ਜਿਸਦੇ ਤਹਿਤ ਹੁਸ਼ਿਆਰਪੁਰ ਚੰਡੀਗੜ ਮੁੱਖ ਮਾਰਗ ਤੇ ਅੱਡਾ ਚੱਬੇਵਾਲ ਵਿਖੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਵਾਈਸ ਚੇਅਰਮੈਨ ਸੰਤ ਸੀਤਲ ਦਾਸ ਕਾਲੇਵਾਲ ਭਗਤਾਂ ਦੀ ਅਗਵਾਈ ਹੇਠ ਰੋਸ਼ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾਇਆ ਗਿਆ ਜਿਸ ਵਿੱਚ ਸਤਵਿੰਦਰ ਸਿੰਘ ਮਿੰਟੂ ਕਾਲੇਵਾਲ ਭਗਤਾਂ, ਸਤਨਾਮ ਸਿੰਘ, ਡਾ. ਦਵਿੰਦਰ ਸਰੋਆ, ਚਿਰੰਜੀ ਲਾਲ ਬਿਹਾਲਾ, ਰਾਮ ਲਾਲ ਜੰਡੋਲੀ, ਡਾ. ਕੁਲਵਿੰਦਰ ਜੰਡੋਲੀ, ਚਮਨ ਲਾਲ, ਰਾਜੂ ਸਿੰਘਪੁਰ, ਮੇਜਰ ਨੱਸਰਾਂ ਸਮੇਤ ਵੱਡੀ ਗਿਣਤੀ ਵਿੱਚ ਰਵਿਦਾਸ ਨਾਮਲੇਵਾ ਸੰਗਤਾਂ ਧਰਨੇ ਵਿੱਚ ਸਾਮਿਲ ਸਨ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀ ਮਿਲ ਜਾਂਦਾ ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ।

LEAVE A REPLY

Please enter your comment!
Please enter your name here