ਕੋਟਫ਼ਤੂਹੀ ‘ਚ ਰਵਿਦਾਸ ਮੰਦਿਰ ਤੋੜਨ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

ਮਾਹਿਲਪੁਰ (ਦ ਸਟੈਲਰ ਨਿਊਜ਼)। ਬਿਸਤ ਦੁਆਬ ਨਹਿਰ ਕੋਟਫ਼ਤੂਹੀ ਦੇ ਚੁਰਸਤੇ ਵਾਲੇ ਪੁਲ ਉੱਪਰ ਕਾਂਗਰਸੀ ਆਗੂਆਂ ‘ਤੇ ਬਸਪਾ ‘ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਦੇ ਤੁਗਲਕਾਬਾਦ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਰੋਸ ਵਿਚ 13 ਅਗਸਤ ਨੂੰ ਭਾਰਤ ਬੰਦ ਦੇ ਸਬੰਧ ਵਿਚ ਸਥਾਨਕ ਜਨਤਾ ਨੂੰ ਜਾਗਰੂਕ ਕਰਨ ਲਈ ਸਰਪੰਚ ਕ੍ਰਿਪਾਲ ਸਿੰਘ ਭਗਤੂਪੁਰ, ਸਰਪੰਚ ਹਰਜਿੰਦਰ ਕੌਰ ਖੈਰੜ ਯੂਥ ਕਾਂਗਰਸ ਪ੍ਰਧਾਨ ਹਲਕਾ ਚੱਬੇਵਾਲ, ਕਾਮਰੇਡ ਮਹਿੰਦਰ ਸਿੰਘ ਖੈਰੜ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆਂ ‘ਤੇ ਮੰਦਿਰ ਤੋੜਨ ਦੇ ਸਬੰਧ ਵਿਚ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆ ਕਿਹਾ ਕਿ 13 ਅਗਸਤ ਨੂੰ ਜੋ ਭਾਰਤ ਬੰਦ ਕੀਤਾ ਜਾ ਰਿਹਾ ਹੈ,

Advertisements

ਇਹ ਉਸ ਦਾ ਇੱਕ ਟ੍ਰੈਲਰ ਹੈ, ਆਪ ਸਾਰਿਆਂ ਨੂੰ ਜਾਗਰੂਕ ਕਰਨ ਲਈ ਅੱਜ ਅਸੀ ਅੱਡੇ ਵਿਚ ਇਹ ਰੋਸ ਮਾਰਚ ਤੇ ਪੁਤਲਾ ਫੂਕਿਆ ਹੈ, ਇਸ ਰੋਸ ਵਿਚ ਕੱਲ ਬੰਦ ਦੇ ਸੱਦੇ ਉੱਪਰ ਸਥਾਨਕ ਸਾਰੇ ਦੁਕਾਨਦਾਰ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਕਰ ਕੇ ਸਾਡਾ ਸਾਥ ਦੇਣ। ਇਸ ਮੌਕੇ ਪਵਨ ਕੁਮਾਰ ਖੈਰੜ ਸੰਮਤੀ ਮੈਂਬਰ ਖੈਰੜ, ਪ੍ਰਦੀਪ ਕੁਮਾਰ ਕਾਲੇਵਾਲ ਫੱਤੂ, ਨਰਿੰਦਰ ਕੌਰ ਪੰਚ, ਮੇਜਰ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਪੰਚ, ਗੁਰਮੁਖ ਸਿੰਘ, ਚਰਨਜੀਤ ਸਿੰਘ ਅਜਨੋਹਾ, ਦੇਵ ਰਾਜ ਕੋਟਫ਼ਤੂਹੀ, ਅਮਰਨਾਥ ਕੋਟਲਾ, ਗੁਰਦੀਪ ਸਿੰਘ ਵਿਰਦੀ, ਬਲਜੀਤ ਸਿੰਘ, ਰਵਿੰਦਰ ਸਿੰਘ, ਗਿਆਨ ਚੰਦ, ਚਮਨ ਲਾਲ, ਬਲਵਿੰਦਰ ਕੌਰ, ਗੁਰਬਖ਼ਸ਼ ਕੌਰ, ਸੀਮਾ, ਰੇਸ਼ਮ ਕੌਰ, ਗੁਰਪ੍ਰੀਤ ਸਿੰਘ, ਪ੍ਰੀਤੋ, ਸਰਬਜੀਤ ਸਾਬੀ, ਤਰਸੇਮ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here