ਹਰ ਵਿਅਕਤੀ ਨੂੰ ਲੈਣਾ ਚਾਹੀਦਾ ਹੈ ਨੇਤਰਦਾਨ ਕਰਣ ਦਾ ਪ੍ਰਣ: ਕੈਬਿਨੇਟ ਮੰਤਰੀ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਪੰਦਰਵਾੜੇ ਦੇ ਸਮਾਪਨ ਮੋਕੇ ਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਮਾਡਲ ਟਾਊਨ ਕਲੱਬ ਵਿਖੇ ਇਕ ਸਮਾਪਨ ਸਮਰੋਹ ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ਼ੁਦੰਰ ਸ਼ਾਮ ਅਰੋੜਾ ਮੁੱਖ ਮਹਿਮਾਨ ਵੱਜੋ ਸਾਮਿਲ ਹੋਏ । ਸਮਾਰੋਹ ਵਿੱਚ ਹਾਜ਼ਰ ਮੈਂਬਰਾਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੇਹਮਾਨ ਵੱਲੋ ਨੇਤਰਦਾਵਨ ਸੰਸਥਾਂ ਦੇ ਕੰਮ ਦੀ ਸਲਾਘਾ ਕਰਦੇ ਹੋਏ ਸਮੂਹ ਪੰਜਾਬ ਵਾਸੀਆਂ ਨੂੰ ਨੇਤਰਦਾਨ ਕਰਨ ਦੀ ਅਪੀਲ ਕੀਤੀ । ਇਸ ਮੌਕੇ ਤੇ ਸ਼੍ਰਈ ਅਰੋੜਾ ਨੇ ਕਿਹਾ ਕਿ ਮਨੁੱਖ ਨੂੰ ਜਿਉਂਦੇ ਜੀਅ ਖੂਨਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਜੋ  ਦਾਨ ਕਰਨ ਵਾਲਾ ਮਨੁੱਖ ਮਰਨ ਉਪਰੰਤ ਵੀ ਜਿਉਦਾ ਰਹਿ ਕੇ ਦੂਸਰੇ ਦੀਆਂ ਅੱਖਾਂ ਦੀ ਰੋਸ਼ਨੀ ਬਣਦਾ ਹੈ।

Advertisements

ਸੰਸਥਾ ਦੀ ਸਲੱਘਾਂ ਕਰਦਿਆ ਉਹਨਾਂ ਕਿਹਾ ਕਿ ਵੱਧਿਆ ਕੰਮਾਂ ਨੂੰ ਕਰਨਾ ਹੀ ਸਮੇਂ ਦੀ ਜਰੂਰਤ ਹੈ, ਜੋ ਸਮਾਜ ਸੇਵਾ ਲਈ ਸਮੱਰਪਿਤ ਹੋਣ। ਸਮਾਰੋਹ ਵਿੱਚ ਡਾ. ਸੁਰਿੰਦਰ ਸਿੰਘ ਜਿਲਾ ਸਿਹਤ ਅਫਸਰ ਨੇ ਨੇਤਰਦਾਨ ਸੁਸਾਇਟੀ ਹੁਸ਼ਿਆਰਪੁਰ ਦੀ ਸਿਹਤ ਵਿਭਾਗ ਦੇ ਤਾਲ ਮੇਲ ਨਾਲ ਕੰਮ ਕਰਕੇ ਪੰਜਾਬ ਨੂੰ ਕੋਰਨੀਆਂ ਮੁੱਕਤ ਕਰਨ ਤੇ ਮੁਬਾਰਕਬਾਦ ਦਿੱਤੀ ਅਤੇ ਇਸ ਕੰਮ ਲਈ ਜਾਗਰੂਕਤਾ ਗਤੀਵਿਧੀਆਂ ਰਾਹੀ ਲੋਕਾਂ ਵਿੱਚ ਹੋਰ ਜਾਣਕਾਰੀ ਦੇਣ ਦੀ ਜਰੂਰਤ ਤੇ ਜੋਰ ਦਿੱਤਾ, ਤਾਂ ਜੋ ਲੋਕ ਆਪਣੇ ਆਪ ਇਸ ਚੰਗੇ ਕੰਮ ਲਈ ਅੱਗੇ ਆਉਣ ਪ੍ਰੋਗਰਾਮ ਵਿੱਚ ਇੰਜ. ਜਸਬੀਰ ਸਿੰਘ ਜਨਰਲ ਸਕੱਤਰ ਵੱਲੋ ਪ੍ਰੋਗਰਾਮ ਵਿੱਚ ਆਏ ਮਹਿਮਾਨਾ ਦਾ ਸਵਾਗਤ ਕਰਦੇ ਹੋਏ ਸੰਸਥਾਂ ਦੇ  ਸਲਾਨਾ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ।

ਇਸ ਮੋਕੇ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਹੁਣ ਤੱਕ 1020 ਨੇਤਰ ਪ੍ਰਾਪਤ ਕਰਕੇ ਨੇਤਰਹੀਣਾ ਨੂੰ ਮੁੱਫਤ ਲਗਾਏ ਗਏ ਹਨ । ਇਸ ਤੋ ਇਲਾਵਾਂ 29 ਪ੍ਰਾਣੀਆਂ ਵੱਲੋ ਸ਼ਰੀਰ ਦਾਨ ਕੀਤੇ ਜਾ ਚੁਕੇ ਹਨ । ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਵੱਲੋ ਅਕੂਬਰ 18 ਤੋਂ ਹੁਣ ਤੱਕ ਨੇਤਰਾਦਨ ਕਰਨ ਵਾਲੇ 22 ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੋਕੇ ਏਡਵੋਕੇਟ ਰਾਕੇਸ਼ ਮਰਵਾਹਾ ਚੈਅਰਮੇਨ ਇੰਪਰੂਵਮੈਂਟ ਟਰੱਸਟ, ਮਿਉਂਸੀਪਲ ਕੋਂਸਲਰ ਬਲਵਿੰਦਰ ਸਿੰਘ, ਕੋਂਸਲਰ ਕੁਲਵਿੰਦਰ ਸਿੰਘ ਹੁੰਦਲ,  ਮਲਕੀਤ ਸਿੰਘ, ਕਰਮਜੀਤ ਸਿੰਘ, ਹਰੀਸ਼ ਚੰਦਰ, ਪ੍ਰੇਮ ਸੈਣੀ, ਰਕੇਸ਼ ਗੁਪਤਾ, ਕੁਲਤਾਰ ਸਿੰਘ, ਪ੍ਰੈਸ ਸਕੱਤਰ ਗੁਰਵਿੰਦਰ ਸਿੰਘ, ਮਹਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਸੀ.ਐਲ. ਕਾਜਲ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਅਤੇ ਹੋਰ ਜਿਲੇ ਭਰ ਤੋ ਆਏ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here