ਐਮ.ਆਈ.ਸੀ.ਐਸ ਤਕਨੀਕ ਨਾਲ ਹੋਰ ਵੀ ਸੁਖਾਲਾ ਹੋਇਆ ਦਿਲ ਦਾ ਆਪ੍ਰੇਸ਼ਨ: ਡਾ ਹਰਿੰਦਰ ਬੇਦੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਈਵੀ ਹਸਪਤਾਲ ਹੁਸ਼ਿਆਰਪੁਰ 160 ਬਿਸਤਰਿਆਂ ਵਾਲਾ ਸੁਪਰ-ਸਪੈਸ਼ਲਿਟੀ ਹਸਪਤਾਲ ਹੈ ਜੋ ਕਿ ਖੇਤਰ ਦੇ ਲੋਕਾਂ ਨੂੰ ਕਿਫਾਇਤੀ ਦਰਾਂ ਤੇ ਗੁਣਵਤਾ ਦੀ ਸਿਹਤ ਸੰਭਾਲ ਦੇ ਉਦੇਸ਼ ਨਾਲ ਕਾਫੀ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਇਹ ਹਸਪਤਾਲ ਪੰਜਾਬ ਦੇ ਉੱਤਰੀ ਭਾਗ, ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਜੰਮੂ ਅਤੇ ਕਸ਼ਮੀਰ ਦੇ ਮਰੀਜ਼ਾਂ ਲਈ ਲਗਭਗ ਸਾਰੀਆਂ ਸੁਪਰ ਸਪੈਸ਼ਲਿਟੀ ਸਵੇਵਾਂ ਮੁਹੱਈਆ ਕਰਵਾ ਰਿਹਾ ਹੈ। ਆਈ.ਵੀ. ਹਸਪਤਾਲ ਸਮੂਹ ਨੈਤਿਕਤਾ, ਸਖਤ ਨਿਯਮਾਂ ਅਤੇ ਪਾਰਦਸ਼ੀ ਮੈਡੀਕਲ ਸੇਵਾਵਾਂ ਨੂੰ ਮਰੀਜਾਂ ਤੱਕ ਪਹੁਚਾਉਣ ਲਈ ਵਚਨਬੱਧ ਹੈ।

Advertisements

ਆਈਵੀ ਗਰੁੱਪ ਵਲੋਂ ਇਸੇ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਇੱਕ ਪ੍ਰੈਸ ਕਾਨਫਰੰਸ “ਦਿਲ ਦੀ ਸਿਹਤ“ ਵਿਚ ਪਾਏ ਜਾ ਰਹੇ ਯੋਗਦਾਨ ਦੇ ਬਾਰੇ ਜਾਣਕਾਰੀ ਦਰਸਾਉਣ ਲਈ ਕੀਤੀ ਗਈ ਸੀ। ਡਾ. ਹਰਿੰਦਰ ਸਿੰਘ ਬੇਦੀ ਆਈਵੀ ਹਸਪਤਾਲ ਮੁਹਾਲੀ ਵਿਖੇ ਬਤੌਰ ਡਾਇਰੈਕਟਰ ਕਾਰਡਿਉਵੈਸਕੁਲਰ ਐਂਡੋਵੈਸਕੁਲਰ ਐਂਡ ਥੋਰੈਸਿਕ ਸਾਇੰਸਜ਼ ਵਿਭਾਗ ਚ ਕੰਮ ਕਰ ਰਹੇ ਹਨ। ਵਰਣਨਯੋਗ ਹੈ ਕਿ ਡਾ. ਬੇਦੀ 1995 ਵਿੱਚ ਵੀ ਹੁਸ਼ਿਆਰਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

ਡਾ. ਬੇਦੀ ਨੇ ਦੱਸਿਆ ਕਿ ਦਿਲ ਦੀ ਬਿਮਾਰੀ ਭਾਰਤ ਵਿਚ ਚਿੰਤਾਜਨਕ ਮਹਾਂਮਾਰੀ ਦੇ ਅਨੁਪਾਤ ਤੱਕ ਪਹੁੰਚ ਚੁੱਕੀ ਹੈ। ਡਬਲਯੂ.ਐਚ.ਉ ਦੇ ਅਨੁਸਾਰ ਭਾਰਤ ਵਿਚ ਦਿਲ ਦੀ ਬਿਮਾਰੀ ਦੇ 50 ਮਿਲੀਅਨ ਮਰੀਜ਼ ਹਨ ਅਤੇ ਜਲਦੀ ਹੀ ਇਹ ਦੁੱਗਣਾ ਹੋ ਕੇ 100 ਮਿਲੀਅਨ ਹੋ ਜਾਵੇਗਾ ਜੋ ਕਿ ਵਿਸ਼ਵ ਦੇ ਦਿਲ ਦੇ ਮਰੀਜ਼ਾ ਦਾ 60 ਪ੍ਰਤੀਸ਼ਤ ਹੋਵੇਗਾ। ਹਰ ਮਿੰਟ ਵਿਚ 4 ਭਾਰਤੀ ਦਿਲ ਦੇ ਦੌਰੇ ਨਾਲ ਮਰਦੇ ਹਨ। ਦਿੱਲੀ ਵਰਗੇ ਸ਼ਹਿਰ ਵਿਚ ਦਿਲ ਦੇ ਮਰੀਜ਼ਾ ਦੀ ਗਿਣਤੀ 31 ਪ੍ਰਤੀ 1000 ਹੈ- ਪੰਜਾਬ ਵਿਚ ਇਹ ਸੰਖਿਆ ਦੁੱਗਣੀ ਹੈ। ਡਾ. ਬੇਦੀ ਨੇ ਦੱਸਿਆ ਕਿ ਵਿਸ਼ਵ ਵਿਚ ਭਾਰਤ ਸ਼ੂਗਰ ਦੀ ਬਿਮਾਰੀ ਦੀ ਰਾਜਧਾਨੀ ਮੰਨੀ ਜਾਂਦੀ ਹੈ ਅਤੇ ਦਿਲ ਦਾ ਬਾਈਪਾਸ ਅਪ੍ਰੇਸ਼ਨ ਕਰਾਉਣ ਵਾਲੇ 50 ਪ੍ਰਤੀਸ਼ਤ ਮਰੀਜ਼ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਸ਼ੂਗਰ ਦੇ ਮਰੀਜ਼ਾ ਵਿੱਚ ਇਹ ਦਿਲ ਦੀ ਬਿਮਾਰੀ ਹੋਣ ਦੀ ਪ੍ਰਵਿਰਤੀ ਵੱਧ ਹੁੰਦੀ ਹੈ ਅਤੇ ਜੇਕਰ ਅਪ੍ਰੇਸ਼ਨ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦਾ ਬੁਰਾ ਨਤੀਜਾ ਵੀ ਹੋ ਸਕਦਾ ਹੈ। ਬਾਈਪਾਸ ਅਪ੍ਰੇਸ਼ਨ ਲਈ ਸਹੀ ਸਾਵਧਾਨੀ ਅਤੇ ਉਸ ਵਾਸਤੇ ਉਚਿਤ ਨਾੜੀਆਂ ਦਾ ਚੁਨਣਾ ਕਾਫੀ ਸ਼ਾਨਦਾਰ ਨਤੀਜ਼ੇ ਲਿਆ ਸਕਦਾ ਹੈ। ਉਹਨਾਂ ਨੇ ਵਿਸਥਾਰ ਨਾਲ ਅਪ੍ਰੇਸ਼ਨ ਦੇ ਕੇਂਦਰ ਬਿੰਦੂਆਂ ਬਾਰੇ ਦਸਿਆ ਜਿਨਾਂ ਨਾਲ ਕਿ ਕਾਫੀ ਚੰਗੇ ਨਤੀਜ਼ੇ ਆ ਸਕਦੇ ਹਨ।

ਡਾ. ਬੇਦੀ ਭਾਰਤ ਦੇ ਸਭ ਤੋਂ ਸੀਨੀਅਰ ਦਿਲ ਦੇ ਸਰਜਨਾਂ ਵਿਚੋਂ ਇਕ ਹਨ ਅਤੇ ਬਾਈਪਸਲ ਸਰਜਰੀ ਬਾਰੇ ਵਿਸ਼ੇਸ਼ ਮੁਹਾਰਤ ਰੱਖਦੇ ਹਨ। ਦਰਅਸਲ ਉਹਨਾਂ ਨੇ ਦੁਨੀਆਂ ਦੇ ਪਹਿਲੀ ਸੀਰੀਜ਼ ਵਿਚੋਂ ਇੱਕ ‘ਮਲਟੀ ਵੈਸਲ ਬੀਟਿੰਗ ਹਾਰਟ ‘ਅਪ੍ਰੇਸ਼ਨ (ਅਪ੍ਰੇਸ਼ਨ ਤੋਂ ਬਾਅਦ ਚੈਕ ਕਰਣ ਲਈ ਐਂਜਿਉਗ੍ਰਾਫੀ ਵੀ) ਕੀਤਾ ਗਿਆ ਹੈ। ਇਹ ਪੇਸ਼ੇ ਨਾਲ ਸੰਬੰਧਤ ਬਹੁਤ ਹੀ ਮਸ਼ਹੂਰ ਰਸਾਲਾ ਜਿਸ ਦਾ ਨਾਮ ‘ਦ ਐਨਾਲਜ਼ ਆਫ ਥੋਰੈਸਿਕ ਸਰਜ਼ਰੀ’ ਵਿਚ ਵੀ ਪ੍ਰਕਾਸ਼ਿਤ ਹੈ। ਇਹ ਡਾ. ਬੇਦੀ ਵਲੋਂ ਵੱਖ–ਵੱਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੀਟਿੰਗਾਂ ਚ ਵੀ ਪੇਸ਼ ਕੀਤਾ ਗਿਆ ਹੈ ਜੋ ਕੀ ਲਿਮਕਾ ਬੁੱਕ ਆਫ ਰਿਕਾਰਡਜ ਨੇ ਵੀ ਸਵੀਕਾਰਿਆ ਹੈ। ਇਹ ਪੰਜਾਬੀਆਂ ਵਾਸਤੇ ਬੁਹਤ ਮਾਣ ਵਾਲੀ ਗਲ ਹੈ ਕਿ ਵਿਸ਼ਵ ਵਿੱਚ ਦਰਜ ਹੋਣ ਵਾਲੇ ਚਲਦੇ ਦਿਲ ਦੇ ਅਪ੍ਰੇਸ਼ਨਾਂ ਦੀ ਲੜੀ ਵਿਚ ਡਾ. ਬੇਦੀ ਦਾ ਨਾਮ ਦਰਜ ਹੈ।

ਅੱਜ-ਕਲ ਬਾਈਪਾਸ ਅਪ੍ਰੇਸ਼ਨ ਦਿਲ ਦੇ ਰੁਕਣ ਦਾ ਕਾਰਣ ਨਹੀਂ ਬਲਕਿ ਜੋ ਪਹਿਲਾਂ ਮਰੀਜਾਂ ਦਾ ਦਿਲ ਦਾ ਇਲਾਜ ਨਹੀਂ ਸੀ ਹੋ ਰਿਹਾ, ਹੁਣ ਉਹ ਵੀ ਸੰਭਵ ਹੋ ਗਿਆ ਹੈ। ਡਾ. ਬੇਦੀ ਨੇ ਆਈਵੀ ਹਸਪਤਾਲ ਤੋਂ ਪਹਿਲਾਂ ਸੇਂਟ ਵਿਨਸੈਂਟਸ ਹਸਪਤਾਲ ਸਿਡਨੀ ਅਤੇ ਐਸਕੋਰਟਸ ਹਾਰਟ ਇੰਸਟੀਟਿਉਟ ਦਿੱਲੀ ਵਿਖੇ ਕੰਮ ਕੀਤਾ ਹੈ। ਡਾ. ਬੇਦੀ ਨੇ ਕਿਹਾ ਕੀ ‘ਮਿਨੀਮਮ ਇੰਨਵੇਸਿਵ ਕਾਰਡੀਅਕ ਸਰਜ਼ਰੀ’ ਐਮ.ਆਈ.ਸੀ.ਐਸ. (ਘੱਟ ਚੀਰੇ ਨਾਲ ਦਿਲ ਦਾ ਅਪ੍ਰੇਸ਼ਨ) ਇਹ ਹੋਰ ਬੇਹਤਰ ਵਿਕਲਪ ਵਜੋਂ ਉਭੱਰ ਕੇ ਆਇਆ ਹੈ। ਪੰਜਾਬ ਚ ‘ਸਨ 1997 ਵਿਚ ਬਟਾਲਾ ਦੇ ਸ਼ਾਮ ਸੁੰਦਰ ਮਰੀਜ਼ ਦਾ ਇਸ ਵਿਧੀ ਨਾਲ ਅਪ੍ਰੇਸ਼ਨ ਹੋਇਆ ਸੀ। ਹੁਣ ਹੋਰ ਤਬਦੀਲੀਆਂ ਨਾਲ ਇਸ ਤਕਨੀਕ ਨੂੰ ਵਧੇਰੇ ਮਰੀਜ਼ਾ ਲਈ ਵਰਤਿਆ ਜਾ ਰਿਹਾ ਹੈ। ਦਰਅਸਲ ਡਾ. ਬੇਦੀ ਦਾ ਨਾਮ ਇਸ ਤਕਨੀਕ (ਐਮ.ਆਈ.ਸੀ.ਐਸ-ਘੱਟ ਚੀਰੇ ਨਾਲ ਦਿਲ ਦਾ ਅਪ੍ਰੇਸ਼ਨ) ਨੂੰ ਵੱਧ ਉਪਯੋਗ ਚ ਲੈਕੇ ਆਉਣ ਲਈ ਲ਼ਿਮਕਾ ਬੁੱਕ ਆਫ ਰਿਕਾਰਡਜ਼ ਚ ਸ਼ਾਮਲ ਕੀਤਾ ਗਿਆ ਹੈ।

ਤਕਨੀਕ ਦੀ ਗੁਣਵਤਾ ਵਧਣ ਨਾਲ ਅਤੇ ਬਿਹਤਰ ਸਿਖਲਾਈ ਕਾਰਨ ਇਸ ਵਿਧੀ ਵਿਚ ਕਾਫੀ ਸੁਧਾਰ ਦੇ ਨਾਲ-ਨਾਲ ਚੰਗੇ ਨਤੀਜ਼ੇ ਸਾਹਮਣੇ ਆਏ ਹਨ। ਡਾ.ਬੇਦੀ ਨੇ ਚੇਤਾਇਆ ਕੀ ਸਮੇਂ ਸਿਰ ਇਲਾਜ਼ ਨ ਲੈਣਾ ਅਗਾਂਹ ਜਾ ਕੇ ਦਿਲ ਅਤੇ ਫੇਫੜੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਡਾ.ਬੇਦੀ ਐਸੋਸਿਏਸ਼ਨ ਆਫ ਨਾਰਥ ਜ਼ੋਨ ਕਾਰਡਿਉਥੋਰੈਸਿਕ ਸਰਜ਼ਨ ਦੇ ਬਾਨੀ ਪ੍ਰਧਾਨ ਵੀ ਹਨ। ਆਈਵੀ ਹਸਪਤਾਲ ਮੋਹਾਲੀ ਵਿਖੇ ਉਹ ਬਤੌਰ ਡਾਇਰੈਕਟਰ ਕਾਰਡਿਉਵੈਸਕੁਲਰ ਐਂਡੋਵੈਸਕੁਲਰ ਐਂਡ ਥੋਰੈਸਿਕ ਸਾਇੰਸਜ਼ ਵਿਭਾਗ ਚ ਕੰਮ ਕਰ ਰਹੇ ਹਨ ਜਿਥੇ ਅਤਿ ਆਧੁਨਿਕ ਮਸ਼ੀਨਾ ਉਪਲਬੱਧ ਹਨ। ਮਰੀਜ਼ਾਂ ਦੀ ਦੇਖਭਾਲ ਲਈ ਉਹਨਾਂ ਨਾਲ 25 ਸਾਲਾਂ ਤੋਂ ਵੀ ਵੱਧ ਤਜ਼ਰਬੇ ਵਾਲਾ ਸਟਾਫ ਹੈ ਜੋ ਕੀ ਕੁਸ਼ਲ ਹੋਣ ਦੇ ਨਾਲ-ਨਾਲ ਹਮਦਰਦੀ ਵਾਲਾ ਵੀ ਹੈ। ਇਹ ਇਥੇ ਕਹਿਣਾ ਲਾਜਮੀ ਬਣ ਜਾਂਦਾ ਹੈ ਕਿ ਡਾ.ਰਵੀ ਕੁਮਾਰ ਵੀ (ਡੀ.ਐਮ) ਕਾਰਡਿਉ ਅਤੇ ਡਾ. ਅਮਿਤ ਹਾਂਡਾ (ਡੀ.ਐਮ) ਕਾਰਡਿਉ ਵਲੋਂ ਆਈ.ਵੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਿਲ ਦੇ ਮਰੀਜ਼ਾਂ ਨੂੰ ਸਹੂਲਤਲਾਂ ਦਿਤੀਆਂ ਜਾ ਰਹੀਆਂ ਹਨ, ਤੇ ਹੁਣ ਡਾ. ਬੇਦੀ ਦੀ ਰਹਿਨੁਮਾਈ ਹੇਠਾਂ ਆਈਵੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਿਲ ਦੇ ਰੋਗਾਂ ਦਾ ਵਿਭਾਗ ਮਰੀਜ਼ਾਂ ਲਈ ਸਹੂਲਤਾਂ ਦਾ ਸ਼ਿਖਰ ਦੇਵੇਗਾ।

LEAVE A REPLY

Please enter your comment!
Please enter your name here