ਤਹਿਬਜਾਰੀ ਟੀਮ ਨੇ ਨਿਗਮ ਦੀ ਥਾਂ ਤੇ ਕਬਾੜ ਦਾ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦਾ ਸਮਾਨ ਲਿਆ ਕਬਜੇ ਵਿੱਚ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦੀ ਤਹਿਬਜਾਰੀ ਟੀਮ ਇੰਸਪੈਕਟਰ ਸੰਜੀਵ ਕੁਮਾਰ ਅਰੌੜਾ ਦੀ ਅਗਵਾਈ ਹੇਠ ਜਿਸ ਵਿੱਚ ਮਨਿੰਦਰ ਕੁਮਾਰ, ਅਨਮੋਲ, ਸੱਨੀ ਅਤੇ ਪ੍ਰਦੀਪ ਕੁਮਾਰ ਸ਼ਾਮਿਲ ਸਨ ਵੱਲੋਂ ਜੰਲਧਰ ਰੋਡ, ਬੱਸ ਸਟੈਂਡ, ਸਬਜੀ ਮੰਡੀ, ਬੱਸੀ ਖਵਾਜੂ ਅਤੇ ਭੰਗੀ ਚੋਅ ਦੇ ਬੰਨ ਦਾ ਦੌਰਾ ਕੀਤਾ।

Advertisements

ਉਹਨਾਂ ਨੇ ਦੁਕਾਨਦਾਰਾਂ ਅਤੇ ਚੋਅ ਬੰਨ ਰੋਡ ਤੇ ਕਬਾੜ ਦਾ ਕੰਮ ਕਰ ਰਹੇ ਦੁਕਾਨਦਾਰਾਂ ਨੂੰ ਆਪਣਾ ਕਬਾੜ ਦਾ ਸਮਾਨ ਨਗਰ ਨਿਗਮ ਦੀ ਥਾਂ ਤੇ ਨਾਂ ਰੱਖਣ ਦੀ ਹਿਦਾਇਤ ਕੀਤੀ ਅਤੇ ਕਿਹਾ ਕਿ ਨਗਰ ਨਿਗਮ ਦੀ ਥਾਂ ਤੇ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟਕੇ ਜੁਰਮਾਨੇ ਵੀ ਕੀਤੇ ਜਾਣਗੇ। ਉਹਨਾਂ ਨੇ ਮੌਕੇ ਤੇ ਕਬਾੜ ਦਾ ਕੰਮ ਕਰਨ ਵਾਲੇ ਕੁੱਝ ਦੁਕਾਨਦਾਰਾਂ ਦਾ ਸਮਾਨ ਵੀ ਕਬੱਜੇ ਵਿੱਚ ਲਿਆ।

LEAVE A REPLY

Please enter your comment!
Please enter your name here