ਸਰਕਾਰੀ ਸਕੂਲ ਘੰਟਾਘਰ ਵਿਖੇ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਮਨਾਇਆ ਸਦਭਾਵਨਾ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨਿਅਰ ਸੈਕੇਂਡਰੀ ਸਕੂਲ ਘੰਟਾਘਰ ਹੁਸ਼ਿਆਰਪੁਰ ਵਿਖੇ ਸਵੇਰ ਦੀ ਸਭਾ ਵਿੱਚ ਮਹਾਤਮਾ ਗਾਂਧੀ ਜੀ ਦੀ 150ਵੀਂ ਵਰੇਗੰਢ ਦੇ ਸੰਬੰਧ ਵਿੱਚ ਸਮਾਗਮ ਕਰਕੇ ਸਦਭਾਵਨਾ ਦਿਵਸ ਮਨਾਇਆ ਗਿਆ।

Advertisements

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਦੱਤਾ ਨੇ ਆਪਣੇ ਸੰਬੋਧਨ ਵਿੱਚ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਮਹਾਤਮਾ ਗਾਂਧੀ ਜੀ ਦੇ ਦੱਸੇ ਅਹਿੰਸਾ ਦੇ ਰਾਹ ਤੇ ਚਲੱਣ ਅਤੇ ਸਕੂਲ ਸਾਫ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਤੇ ਅਲਗ-ਅਲਗ ਵਰਗਾਂ ਵਿੱਚ ਜੇਤੂ ਜਮਾਤਾਂ ਦੇ ਇੰਚਾਰਜਾਂ ਨੂੰ ‘ਸੁੰਦਰ ਜਮਾਤ’ ਦਾ ਸਨਮਾਨ ਦਿੱਤਾ ਗਿਆ।12ਵੀਂ ਵਰਗ ਵਿੱਚ ਰਕਸ਼ਾ ਕੁਮਾਰੀ (ਲੈਕ.ਫਿਜਿਕਸ), 11ਵੀਂ ਸੀਮਾ ਸੈਣੀ (ਲੈਕ.ਕਾਮਰਸ), 9ਵੀਂ ਤੋਂ 10ਵੀਂ ਵਰਗ ਵਿੱਚ ਜਤਿੰਦਰ ਸਿੰਘ ਅਤੇ 6ਵੀਂ-8ਵੀਂ ਵਰਗ ਵਿੱਚ ਸੁਨੀਤਾ ਦੇਵੀ ਨੇ ਆਪਣੀ ਜਮਾਤ ਦਾ ਇਨਾਮ ਹਾਸਿਲ ਕੀਤਾ।

 

ਇਸ ਮੌਕੇ ਤੇ ਜਸਵੀਰ ਸਿੰਘ ਪੀ.ਟੀ ਨੇ ਮੰਚ ਸੰਚਾਲਨ ਕਰਦਿਆ ਸਾਰਿਆਂ ਬੱਚਿਆਂ ਨੂੰ ਮਹਾਤਮਾ ਗਾਂਧੀ ਜੀ ਦੇ ਸਫਾਈ ਦੇ ਸੰਦੇਸ਼ ਨੂੰ ਅਪਣਾਉਣ ਲਈ ਕਿਹਾ ਤੇ ਸਕੂਲ ਦੀ ਸਫਾਈ ਸੇਵਿਕਾ ਇੰਦਰਜੀਤ ਦੀ ਚੰਗੀ ਕਾਰਗੁਜ਼ਾਰੀ ਨੂੰ ਵੇਖਦਿਆਂ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਖੇਡਾਂ ਵਿਚ ਜੇਤੂ ਵਿਦਿਆਰਥੀਆਂ ਤਰਨਪ੍ਰੀਤ ਸਿੰਘ, ਵਿਸ਼ਵਾਸ, ਰਜਤ, ਗੌਰਵ ਅਤੇ ਪਿਛਲੀ ਦਿਨੀ ਬਾਗਪੁਰ ਵਿੱਚ ਹੋਏ ਜ਼ਿਲਾਂ ਪੱਧਰੀ ਸ਼ਬਦ ਗਾਇਨ ਮੁਕਾਬਲੇ ਅਤੇ ਪੀ.ਪੀ.ਟੀ ਵਿਚ ਜੇਤੂ ਵਿਦਿਆਰਥੀਆਂ ਦੀ ਵੀ ਹੌਸਲਾਫਜ਼ਾਈ ਕੀਤੀ ਗਈ।

ਇਸ ਮੌਕੇ ਤੇ ਪੀ.ਟੀ.ਐਮ ਤੇ ਹੋਏ“ਊਰਜਾ ਸੁਰੱਖਿਆ ਵਿਚ ਜੇਤੂ ਵਿਦਿਆਰਥੀਆਂ ਨੂੰ ਵੀ, ਜੋ ਹਰਕਮਲ ਸਿੰਘ, ਰਕਸ਼ਾ ਕੁਮਾਰੀ ਵਲੋਂ ਕਰਵਾਇਆ ਗਿਆ ਸੀ ਜਿਸ ਵਿੱਚ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾ ਸੁਰਜੀਤ ਕੁਮਾਰ, ਮੈਡਮ ਮਨਦੀਪ ਕੌਰ ਤੇ ਸੁਨੀਤਾ ਦੇਵੀ ਦੁਆਰਾ ਮਹਾਤਮਾ ਗਾਂਧੀ ਦੇ ਜੀਵਨ ਅਤੇ ਫਿਲਾਸਫੀ ਨੂੰ ਦਰਸਾਉਦਾ ਸੰਸਕ੍ਰਿਤ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿਚ ਸੁਰਜੀਤ ਕੁਮਾਰ ਨੇ ਮਹਾਤਮਾ ਗਾਂਧੀ ਜੀ ਦੀਆਂ ਮੁੱਖ ਸਿੱਖਿਆਵਾਂ ਦਾ ਵਰਨਣ ਕਰਦਿਆ ਵਿਸਥਾਰ ਵਿਚ ਉਹਨਾਂ ਬਾਰੇ ਦੱਸਿਆ।

LEAVE A REPLY

Please enter your comment!
Please enter your name here