ਜਿਲੇ ਵਿੱਚ ਖਾਧ ਪਦਾਰਥਾਂ ਦਾ ਵਿਜਨੈਸ ਕਰਨ ਵਾਲਿਆ ਦਾ ਇਕ  ਦਿਨਾਂ ਟ੍ਰੇਨਿੰਗ ਕੈਂਪ ਆਯੋਜਿਤ

ਹੁਸ਼ਿਅਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਜਿਲੇ  ਵਿੱਚ ਖਾਧ ਪਦਾਰਥਾਂ ਦਾ ਵਿਜਨੈਸ ਕਰਨ ਵਾਲਿਆ ਦੀ ਇਕ ਦਿਨਾਂ ਦੀ ਟ੍ਰੇਨਿੰਗ ਪੰਜਾਬ ਦੇ ਫੂਡ ਅਤੇ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਿਵਲ  ਸਰਜਨ ਡਾ.ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ  ਦੇ ਸਿਖਲਾਈ  ਕੇਂਦਰ ਵਿਖੇ ਰੇਹੜੀਆਂ ਵਾਲੇ, ਢਾਬਿਆ ਵਾਲੇ ਕਰਵਾਈ ਗਈ। ਇਸ ਮੋਕੇ ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨਰ ਨੇ ਦੱਸਿਆ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਖਾਣ ਵਾਲੇ ਪਦਾਰਥਾਂ ਨੂੰ ਬਣਾਉਣ, ਵੇਚਣ ਅਤੇ ਸਟੋਰ ਕਰਨ ਵਾਲੇ ਨੂੰ ਫੂਡ ਸੇਫਟੀ ਐਡ ਸਟੈਰਡ ਐਕਟ ਬਾਰੇ ਜਾਗਰੂਕ ਕਰਨਾ ਹੈ ਅਤੇ ਖਾਣਾ ਬਣਾਉਣ, ਵੇਚਣ ਸਮੇਂ ਸਾਫ ਸਫਾਈ ਰੱਖਣ ਲਈ ਟੋਪੀ ਅਤੇ ਦਸਤਾਨੇ ਆਦਿ ਵੀ ਪਹਿਨਣੇ ਚਾਹੀਦੇ ਹਨ ਤੇ ਖਾਣਾ ਬਣਾਉਣ ਵਾਲੇ ਅਤੇ ਵੇਚਣ ਵਾਲਿਆ ਦਾ ਸਾਲ ਵਿੱਚ ਇਕ ਵਾਰ ਮੈਡੀਕਲ ਕਰਵਾਉਣਾ ਵੀ ਜਰੂਰਤ ਹੈ ਤਾਂ ਜੋ ਕਿ ਫੂਡ ਸੇਫਟੀ ਅਤੇ ਸਟੈਡਰਡ ਐਕਟ ਦੀ ਪਾਲਣਾ ਹੋਣ ਨਾਲ ਖਪਤਕਾਰਾਂ ਨੂੰ ਸ਼ੁੱਧ ਅਤੇ ਮਿਆਰੀ ਖਾਧ ਪਦਾਰਥ ਪ੍ਰਾਪਤ ਹੋ ਸਕਣ।

Advertisements

ਇਸ ਮੋਕੇ ਖਾਧ ਪਦਾਰਥਾਂ  ਨੂੰ ਬਣਾਉਣ ਵੰਡਣ ਵੇਚਣ ਅਤੇ ਢੋਆਂ ਢੋਆਈ ਵਿੱਚ ਲਗੇ ਕਰਮਚਾਰੀਆਂ ਦੀ ਨਿੱਜੀ ਸਾਫ ਸਫਾਈ ਦੇ ਨਾਲ ਨਾਲ ਅਦਾਰੇ ਦੇ ਕੰਮ ਕਾਜੀ ਥਾਂ ਨੂੰ ਸਾਫ ਰੱਖਣ ਸਬੰਧੀ ਦੱਸਿਆ, ਤਾਂ ਜੋ ਲੋਕਾਂ ਨੂੰ ਵਧੀਆ ਮਿਆਰੀ ਸਾਫ ਸੁਥਰੀਂਆਂ ਖਾਣਾ ਪੀਣ ਦੀਆਂ ਵਸਤਾਂ ਮਿਲ ਸਕਣ। ਇਸ ਮੋਕੋ ਫੂਡ ਅਫਸਰ ਰਮਨ ਵਿਰਦੀ ਨੇ  ਸੋਬਧਨ ਕਰਦਿਆ ਕਿਹਾ ਕਿ ਹਰ ਢਾਬੇ ਵਾਲੇ ਨੂੰ ਰੇਹੜੀਆ ਵਾਲੇ ਨੂੰ ਰੇਸਟੋਰੈਟ, ਬੇਕਰੀ ਤੇ ਕੋਈ ਵੀ ਖਾਣ ਪੀਣ ਵਾਲੇ ਪਦਾਰਥ ਵੇਚਣ ਵਾਲੇ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਜਰੂਰਤ ਹੈ ਨਹੀ ਤਾਂ ਸਰਕਾਰ ਵੱਲੋ ਫੂਡ ਸੇਫਟੀ ਕਨੂੰਨ ਤੇ ਤਹਿਤ 5 ਲੱਖ ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਸਜਾ ਵੀ ਹੋ ਸਕਦੀ ਹੈ ।

LEAVE A REPLY

Please enter your comment!
Please enter your name here