ਸਰਕਾਰੀ ਐਲੀਮੈਂਟਰੀ ਸਕੂਲ ਬਘੋਰਾ ਵਿਖੇ ਸਵੱਛਤਾ ਹੀ ਸੇਵਾ ਤਹਿਤ ਸੈਮੀਨਾਰ ਆਯੋਜਿਤ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਬਘੋਰਾ ਵਿਖੇ ਮੈਡਮ ਦਿਲਪ੍ਰੀਤ ਦੀ ਅਗਵਾਈ ਹੇਠ ਸਵੱਛਤਾ ਹੀ ਸੇਵਾ ਤਹਿਤ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਮਾਹਿਲਪੁਰ ਵਲੋਂ ਸਿੰਗਲ ਯੂਸ ਪਲਾਸਟਿਕ ਨੂੰ ਬੋਲੋ ਨਾਂਹ, ਵਾਤਾਵਰਨ ਨੂੰ ਬੋਲੋ ਹਾਂ ਦੇ ਸਲੋਗਨ ਹੇਠ ਇੱਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।

Advertisements

ਜਿਸ ਵਿੱਚ ਅਜੇ ਡਡਵਾਲ  ਬ੍ਰਾਂਚ ਮੈਨੇਜਰ ਸਟੇਟ ਬੈਂਕ ਆਫ ਇੰਡੀਆ, ਆਸ਼ੂ ਗੁਪਤਾ ਅਸਿਸਟੈਂਟ ਮੈਨੇਜਰ, ਸੰਜੀਵ ਕੁਮਾਰ ਫੀਲਡ ਮੈਨੇਜਰ, ਬੀ.ਪੀ.ਈ.ਓ. ਬਲਾਕ -2 ਸੁੱਚਾ ਰਾਮ ਬੰਗਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਇਸ ਮੌਕੇ ਬੈਂਕ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ। ਇਸ ਮੌਕੇ ਬੱਚਿਆਂ ਵਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਦਰਸਾਓਂਦੇ ਹੋਏ ਚਾਰਟ ਵੀ ਬਣਾਏ ਗਏ।

ਇਸ ਮੌਕੇ ਬੀ.ਪੀ.ਈ.ਓ. ਸੁੱਚਾ ਰਾਮ ਬੰਗਾ ਵਲੋਂ ਬੈਂਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਖਾਬੜਾ, ਸੁਰਿੰਦਰ ਸਿੰਘ, ਪਰਮਜੀਤ ਕੌਰ, ਸਰਪੰਚ ਕਾਂਤਾ ਰਾਣਈ, ਨੰਬਰਦਾਰ ਸਦਾ ਰਾਮ, ਸੀਤਾ ਦੇਵੀ ਐਸ.ਐਮ.ਸੀ ਚੇਅਰਮੈਨ, ਕਿਰਨਦੀਪ ਕੌਰ ਐਸ.ਐਮ.ਸੀ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here