ਸੋਨਾਲਿਕਾ ਅਤੇ ਸਵੈਂਸੇਵੀ ਸੰਸਥਾਵਾਂ ਨੇ ਮਿਲਕੇ ਚਲਾਈਆ ਸਫਾਈ ਅਭਿਅਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਚਲਾਏ ਜਾ ਰਹੇ ਸਫਾਈ ਅਭਿਆਨ ਦੌਰਾਣ ਭੰਗੀ ਚੋਅ ਵਿੱਖੇ ਸੋਨਾਲੀਕਾ ਅਤੇ ਵੱਖ-ਵੱਖ ਸਵੈਂ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਫ਼ਾਈ ਕਰਵਾਈ ਗਈ। ਜਿਸ ਵਿੱਚ ਕੌਂਸਲਰ ਨੀਤੀ ਤਲਵਾੜ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਸੀ.ਐਫ. ਜ਼ਸਵਿੰਦਰ ਅਤੇ ਮੀਨਾ ਕੁਮਾਰੀ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।

Advertisements

ਇਸ ਮੌਕੇ ਤੇ ਨਗਰ ਨਿਗਮ ਦੇ ਸਫਾਈ ਸੇਵਕਾਂ ਅਤੇ ਸਵੈਂ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭੰਗੀ ਚੋਅ ਅਤੇ ਇਸ ਦੇ ਆਲੇ-ਦੁਆਲੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ। ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਅਤੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸਫ਼ਾਈ ਅਭਿਅਨ ਵਿੱਚ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੂੰ ਆਪਣਾ ਸਹਿਯੋਗ ਦੇਣ। ਉਹਨਾਂ ਦੱਸਿਆ ਕਿ ਸੋਨਾਲੀਕਾ ਵੱਲੋਂ ਇਸ ਮੌਕੇ ਤੇ 7 ਕੁਇੰਟਲ ਪ੍ਰਦੂਸ਼ਨ ਰਹਿਤ ਥੈਲੇ ਵੀ ਵੰਡੇ ਗਏ।

LEAVE A REPLY

Please enter your comment!
Please enter your name here