Monday, November 2, 2026
Home Hoshiarpur ਸਹਾਰਾ ਬੈਂਕ ਦੇ ਖ਼ਿਲਾਫ਼ ਬਸਪਾ ਵੱਲੋਂ ਰੋਸ਼ ਮੁਜ਼ਾਹਰਾ

ਸਹਾਰਾ ਬੈਂਕ ਦੇ ਖ਼ਿਲਾਫ਼ ਬਸਪਾ ਵੱਲੋਂ ਰੋਸ਼ ਮੁਜ਼ਾਹਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਸਹਾਰਾ ਪਰਿਵਾਰ ਜੋ ਕਿ ਬੈਂਕ ਦੇ ਨਾਂ ਤੇ ਹੁਸ਼ਿਆਰਪੁਰ ਵਿੱਚ ਕਿਸ਼ਤਾਂ ਤੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਹਨ। ਸਹਾਰਾ ਬੈਂਕ ਵਾਲੇ ਮੁਲਾਜ਼ਮ ਹੁਸ਼ਿਆਰਪੁਰ ਅੰਦਰ ਭੋਲੇ ਭਾਲੇ ਲੋਕਾਂ ਨੂੰ ਪੈਸੇ ਡਬਲ ਕਰਨ ਦੇ ਲਾਲਚ ਦੇ ਕੇ ਲੁੱਟ ਰਹੇ ਹਨ। ਸਹਾਰਾ ਬੈਂਕ ਨੇ ਜੋ ਏਜੰਟ ਰੱਖੇ ਹੋਏ ਹਨ ਉਨ੍ਹਾਂ ਨੇ ਸ਼ਹਿਰ ਵਿਚ ਆਮ ਦੁਕਾਨ ਵਾਲਿਆਂ ਨੂੰ, ਗ਼ਰੀਬ ਲੋਕਾਂ ਨੂੰ ਫਸਾਇਆ ਹੋਇਆ ਹੈ। ਇਹ ਲੋਕ ਇਹਨਾਂ ਨੂੰ ਰੋਜ਼ ਦਾ 200 ਰੁਪਏ ਮਹੀਨਾ ਤੇ ਕੋਈ 500 ਰੁਪਏ ਮਹੀਨਾ ਦਿੰਦਾ ਹੈ ਤੇ ਜਦੋਂ ਪੈਸੇ ਦੇਣ ਵਾਲਿਆਂ ਦਾ ਇੱਕ ਸਾਲ ਪੂਰਾ ਹੋ ਜਾਂਦਾ ਹੈ ਤਾਂ ਇਨ੍ਹਾਂ ਨੇ ਲੋਕਾਂ ਨੂੰ ਇਕੱਠੀ ਰਕਮ ਦੇਣੀ ਹੁੰਦੀ ਹੈ ਪਰ ਇਹ ਟਾਈਮ ਪੂਰਾ ਹੋਣ ਤੋਂ ਬਾਅਦ ਲੋਕਾਂ ਨੂੰ ਲਾਰੇ ਲਾਉਂਦੇ ਹਨ।

Advertisements

ਅੱਜ ਬਸਪਾ ਆਗੂਆਂ ਨੇ ਜਿਸ ਵਿਚ ਸੁਮਿੱਤਰ ਸਿੰਘ ਸੀਕਰੀ,ਦਿਨੇਸ਼ ਕੁਮਾਰ ਪੱਪੂ, ਪਵਨ ਕੁਮਾਰ, ਸੁਖਦੇਵ ਬਿੱਟਾ, ਮੁਨੀਸ਼ ਕੁਮਾਰ ਬੂਲਾਂਵਾੜੀ ਆਦਿ ਆਗੂਆਂ ਨੇ ਸਹਾਰਾ ਦਫ਼ਤਰ ਦਾ ਘਿਰਾਓ ਕੀਤਾ ਅਤੇ ਆਮ ਲੋਕਾਂ ਦੇ ਪੈਸੇ ਵਾਪਸ ਕਰਨ ਨੂੰ ਕਿਹਾ। ਧਰਨੇ ਦੌਰਾਨ ਐੱਸ.ਐੱਚ.ਓ ਕਰਨੈਲ ਸਿੰਘ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸਹਾਰਾ ਗਰੁੱਪ ਤੋਂ ਜਿਹੜੇ ਵੀ ਗ਼ਰੀਬ ਲੋਕਾਂ ਦੇ ਪੈਸੇ ਹਨ ਪੰਦਰਾਂ ਦਿਨਾਂ ਵਿੱਚ ਮੁੜਵਾਏ ਜਾਣਗੇ। ਸਹਾਰਾ ਬੈਂਕ ਦੇ ਮੈਨੇਜਰ ਨੇ ਕਿਹਾ ਕਿ ਪੰਦਰਾਂ ਦਿਨਾਂ ਤੱਕ ਸਾਰੀ ਕਾਰਵਾਈ ਪੂਰੀ ਕਰਕੇ ਪੈਸੇ ਦਿੱਤੇ ਜਾਣਗੇ। ਅੰਤ ਵਿਚ ਬਸਪਾ ਵਰਕਰਾਂ ਨੇ ਕਿਹਾ ਕਿ ਜੇਕਰ ਪੰਦਰਾਂ ਦਿਨਾਂ ਵਿੱਚ ਪੈਸੇ ਨਹੀਂ ਦਿੱਤੇ ਤਾਂ ਉਹ ਸਖ਼ਤ ਕਾਰਵਾਈ ਕਰਨਗੇ।

LEAVE A REPLY

Please enter your comment!
Please enter your name here