ਗੁਰਦੁਆਰਾ ਕੁਟੀਆ ਸੰਤ ਬਿਸ਼ਨ ਸਿੰਘ ਵਲੋਂ ਪਸ਼ੁਆਂ ਲਈ ਹਰੇ ਚਾਰੇ ਦੀਆਂ ਟਰਾਲੀਆਂ ਰਵਾਨਾ

ਮਾਹਿਲਪੁਰ (ਦ ਸਟੈਲਰ ਨਿਊਜ਼)। ਬੀਤੇ ਦਿਨੀ ਪੰਜਾਬ ਵਿੱਚ ਹੋਈ ਬਰਸਾਤ ਕਾਰਨ ਕਈ ਨੀਂਵੇ ਇਲਾਕੇ ਪਾਣੀ ਵਿੱਚ ਡੁੱਬ ਗਏ ਸਨ। ਜਿਸ ਕਾਰਨ ਜਿੱਥੇ ਇਨਸਾਨਾਂ ਨੂੰ ਰਹਿਣਾ ਮੁਸ਼ਕਿਲ ਹੋ ਗਿਆ ਸੀ। ਇਸ ਦੇ ਨਾਲ-ਨਾਲ ਡੰਗਰਾਂ ਲਈ ਚਾਰੇ ਦੀ ਬਹੁਤ ਵੱਡੀ ਮੁਸ਼ਕਲ ਸਾਹਮਣੇ ਖੜ ਗਈ ਸੀ। ਇਸ ਮੁਸ਼ਕਲ ਦਾ ਮੁਕਾਬਲਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਸਥਾਨਾਂ ਵਲੋਂ ਚਾਰੇ ਦੀ ਸੇਵਾ ਕੀਤੀ ਜਾ ਰਹੀ ਹੈ।

Advertisements

ਇਸ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਡੇਰਾ ਲੋਹ ਲੰਗਰ ਗੁਰਦੁਆਰਾ ਕੁਟੀਆ ਸੰਤ ਬਿਸ਼ਨ ਸਿੰਘ ਨੰਗਲ ਖੁਰਦ ਦੇ ਸੰਚਾਲਕ ਸੰਤ ਵਿਕਰਮਜੀਤ ਸਿੰਘ ਵਲੋਂ ਹਰੇ ਚਾਰੇ ਦੀਆਂ ਟਰਾਲੀਆਂ ਭੇਜੀਆਂ ਗਈਆਂ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਤ ਵਿਕਰਮਜੀਤ ਸਿੰਘ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਇਨਾਂ ਹੜ ਪੀੜਤਾਂ ਦੀ ਬਾਂਹ ਫੜੀਏ।

ਉਹਨਾਂ ਕਿਹਾ ਕਿ ਇਨਸਾਨ ਆਪਣੇ ਖਾਣ ਲਈ ਤਾਂ ਅਨਾਜ ਇੱਕ ਵਾਰ ਵੀ ਲਿਆ ਸਕਦਾ ਹੈ ਪਰ ਪਸ਼ੂਆਂ ਲਈ ਰੋਜਾਨਾ ਹਰਾ ਚਾਰਾ ਚਾਹੀਦਾ ਹੈ। ਜੋ ਕਿ ਇੱਕ ਦਿਨ ਵਿੱਚ ਪੈਦਾ ਨਹੀ ਕੀਤਾ ਜਾ ਸਕਦਾ। ਇਸ ਲਈ ਸਾਨੂੰ ਇਹ ਸੇਵਾ ਕੁੱਝ ਸਮਾਂ ਹੋਰ ਜਾਰੀ ਰੱਖਣੀ ਚਾਹੀਦੀ ਹੈ। ਇਸ ਮੌਕੇ ਤਜਿੰਦਰ ਸਿੰਘ ਬੈਂਸ, ਬਲਕਾਰ ਸਿੰਘ ਸਮੇਤ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here