ਸਿਹਤ ਵਿਭਾਗ ਤੇ ਰੋਟਰੀ ਕਲੱਬਾਂ ਨੇ ਲਗਾਇਆ ਪੋਲੀਓ ਸਬੰਧੀ ਜਾਗਰੂਕ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੋਲੀਓ ਦੇ ਮੁਕੰਮਲ ਖਾਤਮੇ ਦੇ ਲਈ ਰੋਟਰੀ ਇੰਟਰਨੈਸ਼ਨਲ ਜਿਲਾ 3070 ਦੇ ਮਾਰਗ ਦਰਸ਼ਨ ਅਨੁਸਾਰ ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਅਤੇ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਵਿਸ਼ਵ ਪੋਲੀਓ ਦਿਵਸ 24 ਅਕਤੂਬਰ ਦੇ ਮੋਕੇ ਤੇ ਮਾਡਲ ਟਾਉਨ ਕਲੱਬ ਹੁਸ਼ਿਆਰਪੁਰ ਵਿਖੇ ਰੈਲੀ ਉਪਰੰਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਨਾਗੀ ਚਾਰੇ ਕਲੱਬਾਂ ਦੇ ਪ੍ਰਧਾਨਾ ਨੇ ਕੀਤੀ।

Advertisements

ਜਿਸ ਵਿੱਚ ਰੋਟਰੀ ਹੁਸ਼ਿਆਰਪੁਰ ਮੇਨ, ਰੋਟਰੀ ਮਿੱਡ ਟਾਉਨ, ਰੋਟਰੀ ਹੁਸ਼ਿਆਰਪੁਰ ਨੋਰਥ ਅਤੇ ਰੋਟਰੀ ਹੁਸ਼ਿਆਰਪਰ ਸੈਟਰਲ, ਜਿਸ ਮੁੱਖ ਮਹਿਮਾਨ ਤੌਰ ਤੇ ਰੋਟੇਰੀਅਨ ਸੁਨੀਲ ਨਾਗਪਾਲ ਜਿਲਾ ਗਵਰਨਰ, ਜਿਲਾ 3070 ਨੇ ਕੀਤੀ ਜਿਸ ਵਿੱਚ ਵਿਸ਼ੇਸ ਮਹਿਮਾਨ ਸਿਵਲ ਸਰਜਨ ਡਾ. ਜਸਬੀਰ ਸਿੰਘ,  ਡਾ. ਜੀ.ਐਸ. ਕਪੂਰ ਜਿਲਾ ਟੀਕਾਕਰਨ ਅਫਸਰ ਸ਼ਾਮਿਲ ਹੋਏ। ਸੈਮੀਨਾਰ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਤੋ ਸ਼ੁਰੂ ਕੀਤੀ ਗਈ। ਸਭ ਤੋ ਪਹਿਲਾਂ ਪੂਰਵ ਗਵਰਨ ਜੀ.ਐਸ. ਬਾਵਾ ਨੇ ਸਿਹਤ ਵਿਭਾਗ ਤੋ ਆਏ ਡਾਕਟਰ ਸਹਿਬਾਨ, ਹੈਲਥ ਵਰਕਰ, ਨਰਸਿੰਗ ਸਟਾਫ ਅਤੇ ਪੂਰੇ ਪੰਜਾਬ ਤੋਂ ਆਏ ਹੋਏ ਰੋਟਰੀ ਅਧਿਕਾਰੀ ਅਤੇ ਸਕੂਲਾ ਤੋ ਆਏ ਹੋਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਪੋਲੀਉ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਉਹਨਾਂ ਦੱਸਿਆ ਕਿ ਰੋਟਰੀ ਇਟੰਰਨੈਸ਼ਨਲ ਦਾ ਇਹ ਇਕ ਮੁੱਖ ਪ੍ਰਜੈਕਟ ਸੀ ਕਿ ਦੁਨੀਆਂ ਨੂੰ ਭਿਆਨਿਕ ਪੋਲੀਉ ਬਿਮਾਰੀ ਖਤਮ ਕਰਨ ਦਾ ਸਕੰਲਪ ਲਿਆ। ਜਿਸ ਵਿੱਚ ਵੱਡੀ ਪੱਧਰ ਸਫਲਤਾ ਮਿਲੀ ਹੈ। ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ, ਰੋਟੈਰੀਅਨ ਗੁਰਜੀਤ ਸਿੰਘ ਸੇਖੋ, ਬਰਸ਼ੈਜ ਸਿੰਗਲ, ਡਾ. ਸਰਬਜੀਤ ਸਿੰਘ, ਵਿਜੈ ਸਹਿਦੇਵ, ਜਗਦੀਪ ਡਾਬਰ, ਨਿਤਨ ਜੈਨ, ਦਿਲਬਾਗ ਚੇਰਾਂ, ਵਰਿੰਦਰ ਚੋਪੜਾ, ਰੋਹਿਤ ਚੋਪੜਾ, ਵਰਿੰਦਰ ਸਿੰਘ, ਹਰਭਗਤ ਸਿੰਘ ਤੁਲੀ, ਰਜਿੰਦਰ ਮੋਦਗਿੱਲ, ਅਸ਼ੋਕ ਜੈਨ, ਰਵੀ ਜੈਨ, ਮਨੋਜ ਉਹਰੀ, ਗੋਪਾਲ ਵਾਸੂਦੇਵਾ, ਪ੍ਰਵੀਨ ਪੱਬੀ, ਜੇ.ਐਸ.ਸੇਠੀ, ਪ੍ਰਵੀਨ ਪਲਿਆਲ, ਭੁਪਿੰਦਰ ਕੁਮਾਰ, ਮੋਹਿਤ ਗੁਲਾਟੀ, ਡਾ. ਸਰਬਜੀਤ ਸਿੰਘ, ਮੈਡੀਕਲ ਅਫਸਰ ਤੇ ਪੈਰਾ ਮੈਡੀਕਲ ਸਟਾਫ ਹਾਜਰ ਸੀ।

ਇਸ ਮੋਕੇ ਜਿਲਾ ਗਵਰਨਰ ਸੁਨੀਲ ਨਾਗਪਾਲ ਨੇ ਦੱਸਿਆ ਕਿ ਪੋਲੀਉ ਦੇ ਖਾਤਮੇ ਦੀ ਇਸ ਮੁਹਿੰਮ ਦੀ ਸ਼ੁਰੂਆਤ 1988 ਵਿੱਚ ਕੀਤੀ ਗਈ ਸੀ ਜਦੋ ਕਿ ਪੂਰੀ ਦੁਨੀਆਂ ਵਿੱਚ ਲਗਭਗ 3 ਲੱਖ 80 ਹਜਾਰ ਦੇ ਪੋਲੀਉ ਦੇ ਕੇਸ ਹੁੰਦੇ ਸਨ । ਸਿਹਤ ਵਿਭਾਗ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਬਿਮਾਰੀ ਤੇ 99.9 ਪ੍ਰਤੀਸ਼ਤ ਤੱਕ ਕਾਬੂ ਕੀਤਾ ਗਿਆ ਹੈ। ਫਿਰ ਵੀ .2 ਪ੍ਰਤੀਸ਼ਤ ਕੇਸ ਹੋਣ ਅਤੇ ਸਾਡੇ ਗੁਆਢੀ ਦੇਸ਼ਾ ਦਾ ਪੋਲੀਉ ਕੇਸਾ ਦਾ ਮਿਲਣਾ ਸਾਨੂੰ ਸੁਚੇਤ ਰਹਿਣ ਲਈ ਮਜਬੂਰ ਕਰਦਾ ਹੈ। ਉਹਨਾਂ ਇੱਕ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਪਕਿਸਤਾਨ,  ਨਾਈਜੀਰੀਆਂ ਅਤੇ ਅਫਗਾਨਿਸਤਾਨ ਦੇਸ਼ਾਂ ਵਿੱਚ ਪੋਲੀਉ ਦੇ ਕੇਸ ਮਿਲ ਰਹੇ ਹਨ ।ਉਹਨਾਂ ਇਸ ਮੋਕੇ ਸਿਹਤ ਵਿਭਾਗ ਦੇ ਅਧਿਆਕਾਰੀਆ ਅਤੇ ਕਰਮਚਾਰੀਆਂ ਦੇ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਸ਼ਲਾਘਾ ਕੀਤੀ।

ਇਸ ਮੋਕੇ ਸਿਵਲ ਸਰਜਨ ਡਾ. ਜਸਬੀਰ ਨੇ ਦੱਸਿਆ ਕਿ ਭਾਰਤ ਨੂੰ ਪੋਲੀਉ ਮੁੱਕਤ ਦੇਸ਼ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਪੋਲੀਉ ਦਾ ਆਖਰੀ ਕੇਸ 2011 ਵਿੱਚ ਪੱਛਮੀ ਬੰਗਾਲ ਤੋ ਮਿਲਿਆ ਸੀ। ਇਸ ਤੋਂ ਬਾਦ ਭਾਰਤ ਵਿੱਚ ਪੋਲੀਓ ਦਾ ਇਕ ਵੀ ਕੇਸ ਨਹੀ ਮਿਲਿਆ ਹੈ। ਸਿਹਤ ਵਿਭਾਗ ਵੱਲੋ ਸਾਲ ਵਿੱਚ ਬਚਿਆਂ ਨੂੰ ਪੋਲੀਉ ਤੋਂ ਬਚਾਉਣ ਲਈ ਹਰ ਸਾਲ ਪਲਸ ਪੋਲੀਉ ਰਾਊਡ ਕੀਤਾ ਜਾਂਦਾ ਹੈ ਤਾਂ ਜੋ ਇਸ ਬਿਮਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਤੇ ਰੋਟਰੀ ਇੰਟਰਨੈਸ਼ਨਲ ਵੱਲੋ ਇਕ ਜਸ਼ਨ ਦਾ ਮਾਹੋਲ ਬਣਾਇਆ ਗਿਆ ਅਤੇ ਇਸ ਕਾਮਯਾਬੀ ਦਾ ਸੇਹਰਾਂ ਹੈਲਥ ਵਰਕਰਾਂ ਨੂੰ ਦਿੱਤਾ ਗਿਆ। ਉਹਨਾਂ ਨੂੰ ਮਾਣ ਬੱਖ ਸਿਆਗਿਆ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸਚੇਤ ਰਹਿਣ ਦੀ ਤਗੀਦ ਕੀਤੀ । ਸੈਮੀਨਰ ਤੋ ਪਹਿਲਾਂ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਅਰਥਣਾ ਅਤੇ ਸਿਹਤ ਵਿਭਾਗ ਵੱਲੋ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਰੋਟਰੀ ਕਲੱਬ ਦੇ ਜਿਲਾ ਗਵਰਨਰ ਸੁਨੀਲ ਨਾਗਪਾਲ ਅਤੇ ਸਿਵਲ ਸਰਜਨ ਡਾ.ਜਸਬੀਰ ਸਿੰਘ ਵੱਲੋ ਸਾਂਝੇ ਤੋਰ ਤੇ ਰਵਾਨਾ ਕੀਤਾ ਗਿਆ।

LEAVE A REPLY

Please enter your comment!
Please enter your name here