ਜਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਨੇ ਕੀਤਾ ਕੇਂਦਰੀ ਜੇਲ ਦਾ ਦੌਰਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)ਰਿਪੋਰਟ- ਗੁਰਜੀਤ ਸੋਨੂੰ। ਜਿਲਾ ਤੇ ਸੈਸ਼ਨ ਜੱਜ-ਕਮ-ਇੰਚਾਰਜ ਚੇਅਰਪਰਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ  ਪ੍ਰਿਆ ਸੂਦ ਵਲੋਂ ਅੱਜ ਕੇਂਦਰੀ ਜੇਲ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੀ.ਜੇ.ਐਮ. ਅਮਿਤ ਮਲਨ ਅਤੇ ਸੀ.ਜੇ.ਐਮ-ਕਮ- ਸਕੱਤਰ ਜ਼ਿਲਾ ਕਾਨੂੰਨੀ ਅਥਾਰਟੀ ਸ਼੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵੀ ਉਹਨਾਂ ਦੇ ਨਾਲ ਸਨ।
ਕੇਂਦਰੀ ਜੇਲ ਦੇ ਕੀਤੇ ਦੌਰੇ ਦੌਰਾਨ ਜ਼ਿਲਾ ਤੇ ਸੈਸ਼ਨ ਜੱਜ ਸ਼੍ਰੀਮਤੀ ਪ੍ਰਿਆ ਸੂਦ ਨੇ ਜੇਲ• ਸਟਾਫ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਉਹਨਾਂ ਜੇਲ ਵਿੱਚ ਕੈਦੀਆਂ ਦੀਆਂ ਮੁਸ਼ਕਿਲਾਂ ਸੁਣਦਿਆਂ ਮੌਕੇ ‘ਤੇ ਹੀ ਉਹਨਾਂ ਦਾ ਨਿਪਟਾਰਾ ਵੀ ਕੀਤਾ। ਜ਼ਿਲਾ ਤੇ ਸੈਸ਼ਨ ਜੱਜ ਵਲੋਂ ਕੈਦੀਆਂ ਨੂੰ ਦਿੱਤੇ ਜਾ ਰਹੇ ਭੋਜਨ ਦੀ ਸਾਫ਼-ਸਫ਼ਾਈ ਦਾ ਜਾਇਜ਼ਾ ਲੈਣ ਉਪਰੰਤ ਜੇਲ ਵਿੱਚ ਸਥਿਤ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਜੇਲ ਡਿਪਟੀ ਸੁਪਰਡੈਂਟ ਅਤੇ ਪੈਰਾ ਲੀਗਲ ਵਲੰਟੀਅਰ ਪਵਨ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here