ਟਰੱਸਟ ਯੂ.ਕੇ.ਵਲੋਂ ਲੋੜਵੰਦ ਬੱਚਿਆ ਦੀ ਸਹਾਇਤਾ ਲਈ ਕੀਤੇ ਜਾ ਰਹੇ ਹਨ ਸ਼ਲਾਘਾਯੋਗ ਕਾਰਜ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਦੇ ਪਿੰਡ ਅਜੋਵਾਲ ਵਿਖੇ ਸਥਿਤ ਪ੍ਰੀਤ ਨਗਰ ਵਿਖੇ ਝੁਗੀਆਂ ਝੋਪੜੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਿਦਿਆ ਦੇਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਚੱਲ ਰਿਹਾ ਹੈ ਨੂੰ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ.ਕੇ. ਵਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਗੋਦ ਲੈ ਕੇ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ । ਜਿਸ ਵਿੱਚ ਤਕਰੀਬਨ 300 ਦੇ ਕਰੀਬ ਵਿਦਿਆਰਥੀ ਹਨ।

Advertisements

ਇਸ ਸਕੂਲ ਵਿਖੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ.ਕੇ. ਦੇ ਚੇਅਰਮੈਨ ਇੰਗਲੈਡ ਨਿਵਾਸੀ ਰਣਜੀਤ ਸਿੰਘ ਜੋਕਿ ਪਿੰਡ ਚੰਡੀਦਾਸ ਨੇੜੇ ਦਸੂਹਾ ਦੇ ਜੰਮਪਲ ਹਨ ਦੀ ਸਰਪ੍ਰਸਤੀ ਅਤੇ ਮਾਨਯੋਗ ਅਮ੍ਰਿਤ ਸਾਗਰ ਮਿੱਤਲ ਜੋਕਿ ਸੋਨਾਲੀਕਾ ਗਰੁੱਪ ਦੇ ਉਪ ਚੇਅਰਮੈਨ ਹਨ ਅਤੇ ਪੰਜਾਬ ਸਰਕਾਰ ਵਲੋਂ ਸਥਾਪਿਤ ਪਲਾਨਿੰਗ ਬੋਰਡ ਦੇ ਵਾਇਸ ਚੇਅਰਮੈਨ ਵੀ ਹਨ ਦੇ ਵਡਮੁੱਲੇ ਸਹਿਯੋਗ ਨਾਲ ਸਲਾਨਾ ਇਨਾਮ ਵੰਡ ਅਤੇ ਬੱਚਿਆਂ ਨੂੰ ਵਰਦੀਆਂ ਦੇਣ ਲਈ ਇਕ ਸਮਾਗਮ ਕਰਵਾਇਆ ਗਿਆ।

ਜੇ.ਐਸ.ਆਹੁਲੂਵਾਲੀਆਂ ਜੋ ਕਿ ਟਰੱਸਟ ਦੇ ਪ੍ਰਮੁੱਖ ਅਹੁਦੇਦਾਰ ਹਨ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ ਅਤੇ ਦੱਸਿਆ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ.ਕੇ. ਵਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇਹ ਸਕੂਲ 2017 ਵਿੱਚ ਗੋਦ ਲਿਆ ਹੈ। ਜਿਸ ਤਹਿਤ ਬੱਚਿਆ ਦੀ ਪੜਾਈ ਲਈ ਅਤੇ ਸਕੂਲ ਦੇ ਵਿਕਾਸ ਲਈ ਤਕਰੀਬਨ 30 ਲੱਖ ਤੋਂ ਵੱਧ ਰੁਪਏ ਖਰਚ ਕੀਤੇ ਹਨ। ਪ੍ਰੀਪ੍ਰਾਈਮਰੀ ਬੱਚਿਆ ਲਈ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਗਈ ਹੈ । ਬੱਚਿਆ ਦੇ ਬੈਠਣ ਲਈ ਨਵੇਂ ਬੈਂਚ ਮੁਹੱਇਆ ਕਰਵਾਏ ਗਏ ਹਨ ਅਤੇ ਹਰ ਸਾਲ ਦੋ ਦੋ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਮੋਕੇ ਤੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜੇ.ਐਸ.ਚੋਹਾਨ ,ਕਾਰਪੋਰੇਟ ਰਿਲੇਸ਼ਨ ਅਤੇ ਸੀ.ਐਸ.ਆਰ   ਸੋਨਾਲੀਕਾ ਗਰੁੱਪ ਦੇਉਪ ਪ੍ਰਧਾਨਵਲੋਂ ਸੋਨਾਲੀਕਾ ਵਲੋਂ ਸਮਾਜ ਦੇ ਕਲਿਆਣ ਲਈ ਕੀਤੀ ਜਾ ਰਹੀਆਂ ਗਤਿਵਿਧੀਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿਤੀ ਅਤੇ ਕਿਹਾ ਕਿ ਇਸ ਸਕੂਲ ਲਈ ਅਤੇ  ਪ੍ਰੀਤ ਨਗਰ ਦੇ ਨਿਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ ।ਉਹਨਾਂ ਨੇ ਬੋਲਦਿਆਂ ਕਿਹਾ ਕਿ ਵੱਧ ਤੋ ਵੱਧ ਵਿਦਿਆ ਪ੍ਰਾਪਤ ਕਰਨਾ ਹੀ ਮਨੁੱਖ ਨੂੰ ਤਰੱਕੀ ਦੇ ਰਾਹ ਤੇ ਲੈਕੇ ਜਾ ਸਕਦਾ ਹੈ ।

ਇਸ ਮੋਕੇ ਤੇ ਟਰੱਸਟ ਦੀ ਪ੍ਰਬੱਧਕੀ ਕਾਉਸਿਲ ਦੇ ਮੈਂਬਰ ਪ੍ਰੋ: ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਟਰੱਸਟ ਵਲੋ ਇਸ ਇਲਾਕੇ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਸਿਕਲੀਗਰ ਪਰਿਵਾਰਾਂ ਦੇ ਬੱਚਿਆਂ ਨੂੰ ਵਿਦਿਆ ਦਾ ਦਾਨ ਦੈਣ ਲਈ ਇਸ ਟਰੱਸਟ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਬੱਚਿਆ ਦੇ ਮਾਤਾ ਪਿਤਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਹੁਸਿਆਰਪੁਰ ਦੇ ਸਹਿਯੋਗ ਨਾਲ ਇਹਨਾਂ ਪਰਿਵਾਰਾਂ ਲਈ ਸਕਿਲ ਡਿਵੈਲਪਮੈਟ ਕੋਰਸ ਚਲਾਏ ਗਏ ਹਨ ਤਾਂ ਜ਼ੋ ਇਹ ਲੋਕ  ਸਵੈ ਰੋਜਗਾਰ  ਸਥਾਪਿਤ ਕਰ ਸਕਣ । ਟਰੱਸਟ ਦੀਆਂ ਕੋਸ਼ਿਸ਼ਾਂ ਦਾ ਸਦਕਾ ਇਥੋਂ ਦੀਆਂ ਵਸਨੀਕ ਚਾਰ ਲੜਕੀਆਂ ਨੂੰ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਦੇ ਕੰਪਿਊਟਰ ਇੰਜੀਨਿਅਰਿੰਗ ਡਿਪਲੋਮਾ ਦੇ ਕੋਰਸ ਵਿੱਚ ਦਾਖਲਾ ਮਿਲ ਗਿਆ ਹੈ ਅਤੇ ਇਹਨਾਂ ਲੜਕੀਆਂ ਨੂੰ ਉੱਚ ਸਿਖਿਆ ਪ੍ਰਾਪਤ ਕਰਨ ਲਈ  ਟਰੱਸਟ ਵਲੋ ਇਹਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਤਾ ਗਿਆ ਹੈ ।ਉਹਨਾਂ ਸੋਨਾਲੀਕਾ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੋਕੇ ਤੇ ਸੋਨਾਲੀਕਾ ਵਲੋਂ ਇੱਥੋਂ ਦੇ ਨਿਵਾਸੀਆਂ ਨੂੰ  ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬਦੇ ਸਬੰਧ ਵਿੱਚ ਕੰਬਲ ਅਤੇ ਮਠਿਆਈਆਂ ਆਦਿ ਵੰਡਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਸਮਾਗਮ ਦੋਰਾਨ ਬੱਚਿਆਂ ਨੂੰ ਵਰਦੀਆਂ ਵੀ ਤਕਸੀਮ ਕੀਤੀਆਂ । ਇਸ ਮੋਕੇ ਤੇ ਬੱਚਿਆ ਵਲੋ ਸ਼ਬਦ ਗਾਇਨ ਕੀਤਾ ਗਿਆ ਅਤੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਸਮਾਜ ਸੇਵਾ ਨਾਲ ਜੁੜੀਆਂ ਸ਼ਖਸ਼ੀਅਤਾ ਨੂੰਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੋਕੇ ਤੇ ਐਡਵੋਕੇਟ ਮਨਿੰਦਰਪਾਲ ਸਿੰਘ, ਅਸ਼ਵਨੀ ਸ਼ਰਮਾ, ਰਜਨੀਸ਼ ਸੰਦਲ,ਸ਼੍ਰੀਮਤੀ ਕਿਰਨਪ੍ਰੀਤ ਕੋਰ ਧਾਮੀ ਪ੍ਰਿੰਸੀਪਲ, ਸੁਖਵਿੰਦਰ ਕੋਰ ਪ੍ਰਿੰਸੀਪਲ ਚਰਨ ਸਿੰਘ, ਪ੍ਰਿੰਸੀਪਲ, ਸਤਿੰਦਰ ਸਿੰਘ ਸਰਪੰਚ, ਵਰਿੰਦਰ ਸਿੰਘ ਪਰਿਹਾਰ, ਮੁੱਖ ਅਧਿਆਪਕ ਸ਼੍ਰੀ ਸੋਨੂੰ ਕੁਮਾਰ, ਮੋਨਿਕਾ ਸ਼ਰਮਾ, ਇੰਜੀਨੀਅਰ ਜ਼ਸਵੀਰ ਸਿੰਘ, ਗੁਰਪ੍ਰੀਤ ਸਿੰਘ, ਐਡਵੋਕੇਟ ਜ਼ਸਪਾਲ ਸਿੰਘ, ਜਤਿੰਦਰ ਕੋਰ, ਸ੍ਰੀਮਤੀ ਕੁਮਕੁਮ ਸੂਦ, ਸੁਰਿੰਦਰਪਾਲ ਕੋਰ ਸੈਣੀ ਅਤੇ ਸ਼ਹਿਰ ਦੇ ਪ੍ਰਮੁੱਖਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਾਹਿਬਾਨ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ ।

LEAVE A REPLY

Please enter your comment!
Please enter your name here