ਨਿਗਮ ਵਲੋਂ ਸਟਰੀਟ ਵੈਂਡਰਜ ਨੂੰ ਜਾਰੀ ਕੀਤੇ ਜਾਣਗੇ ਸ਼ਨਾਖਤੀ ਕਾਰਡ:  ਕਮਿਸ਼ਨਰ ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਰਕਾਰ ਵੱਲੋਂ ਸਟਰੀਟ ਵੈਡਿੰਗ ਐਕਟ 2014 ਤਹਿਤ ਸ਼ਹਿਰ ਵਿੱਚ ਸਟਰੀਟ ਵੈਡਿਗ ਜ਼ੋਨ ਬਨਾਕੇ ਸ਼ਹਿਰ ਦੇ ਵੱਖ—ਵੱਖ ਵੈਂਡਰਜ ਨੂੰ ਇਕ ਜਗਾ ਤੇ ਇਕਤੱਰ ਕੀਤੇ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਜਿਸ ਨਾਲ ਸ਼ਹਿਰ ਵਿੱਚ ਆ ਰਹੀ ਟਰੈਫਿਕ ਸਮਸਿਆ ਦਾ ਹਲ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਨੂੰ ਨੇਪਰੇ ਚਾੜਨ ਲਈ ਨਗਰ ਨਿਗਮ ਵੱਲੋਂ 05 ਮੁਲਾਜਮਾਂ ਦੀ ਡਿਊਂਟੀ ਲਗਾਈ ਗਈ ਹੈ। ਜੋ ਰੇਹੜੀ ਵਾਲਿਆਂ ਦੇ ਪਾਸ ਜਾਂ ਕੇ ਉਹਨਾਂ ਦੇ ਅਧਾਰ ਕਾਰਡ ਦੀ ਸ਼ਨਾਖਤ ਕਰਨਗੇ ਅਤੇ ਮੋਕੇ ਤੇ ਹੀ ਟਰੇਡ ਸਬੰਧੀ ਫਾਰਮ ਭਰਨਗੇ।

Advertisements

ਇਹਨਾਂ ਮੁਲਾਜਮਾਂ ਵਲੋਂ ਰੇਹੜੀ ਵਾਲਿਆਂ ਦਾ ਸ਼ਨਾਖਤੀ ਫਾਰਮ ਭਰਨ ਸਬੰਧੀ ਕੋਈ ਪੈਸਾ ਵਸੂਲ ਨਹੀ ਕੀਤਾ ਜਾਵੇਗਾ। ਸਟਰੀਟ ਵੈਡਰਾਂ ਦੇ ਫਾਰਮ ਭਰਨ ਉਪਰੰਤ ਨਗਰ ਨਿਗਮ ਵਲੋਂ ਉਹਨਾਂ ਨੁੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀ ਸਟਰੀਟ ਵੈਡਿੰਗ ਟੀਮ ਵਲੋਂ ਹੁਣ ਤੱਕ 550 ਸਟਰੀਟ ਵੈਂਡਰ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਸਟਰੀਟ ਵੈਂਡਰ ਦੀ ਸ਼ਨਾਖਤ ਕਰਨ ਲਈ ਨਗਰ ਨਿਗਮ ਟੀਮ ਰਾਮ ਸੇਤੂ, ਸਬਜੀ ਮੰਡੀ, ਪੁਰਹੀਰਾ ਰੋਡ, ਪਿਪਲਾਂਵਾਲਾ ਰੋਡ, ਕਚਿਹਰੀ ਚੌਂਕ, ਚਿੰਤਪੂਰਨੀ ਰੋਡ ਅਤੇ ਟਾਡਾਂ  ਰੋਡ ਵਿਖੇ ਜਾ ਰਹੀ ਹੈ।

ਸਟਰੀਟ ਵੈਂਡਰ ਨਗਰ ਨਿਗਮ ਦੇ ਕਰਮਚਾਰੀ ਨੂੰ ਆਪਣਾ ਅਧਾਰ ਕਾਰਡ ਅਤੇ ਫੋਟੇ ਦੇ ਕੇ ਫਾਰਮ ਭਰਾਉਣ ਤਾਂ ਜੋ ਉਹਨਾਂ ਦੀ ਰਜਿਸਟਰੇਸ਼ਨ ਕਰਨ ਉਪਰੰਤ ਸ਼ਨਾਖਤੀ ਕਾਰਡ ਜਾਰੀ ਕੀਤੇ ਜਾ ਸਕਣ।

LEAVE A REPLY

Please enter your comment!
Please enter your name here