ਦਿੱਲੀ ਹਾਈਕੋਰਟ ਵਲੋਂ ਸਮਾਂਬੰਦ ਨਿਆਇਕ ਜਾਂਚ ਅਤਿ ਜਰੂਰੀ:  ਐਡਵੋਕੇਟ ਇੰਦਰਪਾਲ ਧੰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਦਿੱਲੀ ਦੀ ਤੀਸ ਹਜਾਰੀ ਕੋਰਟ ਵਿੱਚ ਸਨਿਚਰਵਾਰ ਨੂੰ ਵਕੀਲਾਂ ਅਤੇ ਪੁਲਿਸ ਵਿਚਾਲੇ  ਹੋਈਆਂ ਹਿੰਸਕ ਝੜਪਾ ਸਬੰਧੀ ਮਾਨਯੋਗ ਦਿੱਲੀ ਹਾਈਕੋਰਟ ਵਲੋਂ ਵਕੀਲਾਂ ਦੀਆਂ ਕਈ ਐਸੋਸੀਏਸ਼ਨਾਂ ਨੂੰ ਸੁਣਨ ਤੋਂ ਬਾਅਦ ਮਾਨਯੋਗ  ਹਾਈਕੋਰਟ  ਨੇ ਸਮਾਂਬੰਦ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਹਨ ਜੋ ਕਿ ਸਮੇਂ ਦੀ ਲੋੜ ਮੁਤਾਬਿਕ ਅਤਿ ਜਰੂਰੀ ਹਨ। ਇਹ ਵਿਚਾਰ ਐਡਵੋਕੇਟ ਇੰਦਰਪਾਲ  ਸਿੰਘ ਧੰਨਾ, ਸਾਬਕਾ ਵਾਇਸ ਚੇਅਰਮੈਂਨ ਬਾਰ ਕੌਂਸਲ ਪੰਜਾਬ ਹਰਿਆਣਾ ਅਤੇ ਚੰਡੀਗੜ• ਹਾਈਕੋਰਟ ਨੇ ਇਕ ਪ੍ਰੈਸ ਮਿਲਣੀ ਵਿੱਚ ਸਾਂਝੇ ਕੀਤੇ।  ਉਹਨਾਂ ਕਿਹਾ ਕਿ ਸੇਵਾ ਮੁਕਤ ਜੱਜ ਐਸ.ਪੀ.ਗਰਗ ਦੁਆਰਾ ਸਮਾਂ ਬੰਦ ਨਿਆਇਕ ਜਾਂਚ ਨਾਲ ਜਿੱਥੇ ਸਥਿਤੀ ਵਿਗੜਨ ਤੋਂ ਬੱਚ ਜਾਵੇਗੀ ਉੱਥੇ ਕਾਨੂੰਨੀ ਦਾਇਰੇ ਵਿਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਲੜਨੀ ਆਪਣੇ ਆਪ ਵਿਚ ਸ਼ਲਾਘਾਯੋਗ ਕਦਮ ਹੋਵੇਗਾ।

Advertisements

ਉਹਨਾਂ ਪੁਲਿਸ ਵਲੋਂ ਕੀਤੀ ਵਧੀਕੀ ਅਤੇ ਲਾਠੀਚਾਰਜ ਦੀ ਨਿੰਦਾ ਕੀਤੀ ਅਤੇ ਮਾਨਯੋਗ ਦਿੱਲੀ ਹਾਈਕੋਰਟ ਵਲੋਂ  ਨਿਆਇਕ ਜਾਂਚ ਦੌਰਾਨ ਘਟਨਾ ਨਾਲ ਸਬੰਧਤ ਅਫਸਰਾਂ ਨੂੰ ਦੂਰ ਰੱਖਣ ਵਾਲੇ ਹੁਕਮਾ ਦਾ ਵੀ ਸੁਆਗਤ ਕੀਤਾ| ਉਹਨਾਂ ਇਸ ਹਿੰਸਕ ਝੜਪਾਂ ਵਿੱਚ ਤਿੰਨ ਵਕੀਲ ਅਤੇ ਕੁੱਲ 29 ਲੋਕਾਂ ਦੇ ਜਖਮੀ ਹੋਣ ਨੂੰ ਅਤਿ ਮੰਦਭਾਗਾ ਦੱਸਿਆ।  ਉਹਨਾ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਾਰੇ ਵਰਗਾਂ ਨੂੰ ਬੜੀ ਸਮਝਦਾਰੀ ਅਤੇ ਠਰੰਮੇ ਨਾਲ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ| ਇਸ ਮੌਕੇ ਐਡਵੋਕੇਟ ਮੁਨੀਸ਼ ਪਟਿਆਲ, ਐਡਵੋਕੇਟ ਵਰੁਨ ਕੁਮਾਰ, ਐਡਵੋਕੇਟ ਪ੍ਰੇਮ ਪ੍ਰਕਾਸ਼ ਸ਼ਰਮਾ, ਐਡਵੋਕੇਟ ਰਮਨ ਮਹਿਤਾ, ਐਡਵੋਕੇਟ ਪ੍ਰਦੀਪ ਕੁਮਾਰ ਗੁਲੇਰੀਆ, ਐਡਵੋਕੇਟ ਵਰੁਨ ਕੁਮਾਰ ਸ਼ਰਮਾ ਅਤੇ ਅਮਿਤ ਠਾਕੁਰ ਹਾਜਰ ਸਨ।

LEAVE A REPLY

Please enter your comment!
Please enter your name here