ਖੂਨਦਾਨ ਸੇਵਾ ਲਹਿਰ ਵਿੱਚ ਪਾਏ ਯੋਗਦਾਨ ਲਈ ਰਾਸ਼ਟਰੀ ਪੱਧਰ ਦੇ ਸਮਾਗਮ ਤੇ ਪ੍ਰੋ: ਸੁਨੇਤ ਸਨਮਾਨਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਦੇਸ਼ ਭਰ ਵਿੱਚ ਸਵੈਇਛੁੱਕ ਖੂਨਦਾਨ ਸੇਵਾ ਸਬੰਧੀ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਖੂਨਦਾਨ ਬੈਂਕਾਂ ਨੂੰ ਸੁਚੱਜੇ ਢੰਗ ਨਾਲ  ਚਲਾਉਣ ਲਈ ਰਾਸ਼ਟਰੀ ਪੱਧਰ ਦੀ ਸੰਸਥਾ ਇੰਡੀਅਨ ਬਲੱਡ ਟਰਾਂਸਫਿਉਜਨ ਅਤੇ ਅਮਿਊਨੋ ਹੇਮੋਟੋਲੋਜੀ (ਆਈ.ਐਸ.ਬੀ.ਟੀ.ਆਈ) ਵਲੋਂ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜਲੰਧਰ ਵਿਖੇ ਕਰਵਾਈ ਗਈ 44ਵੀਂ ਰਾਸ਼ਟਰੀ ਕਾਨਫਰੰਸ ਦੇ ਮੋਕੇ ਤੇ ਪ੍ਰੋ. ਬਹਾਦਰ ਸਿੰਘ ਸੁਨੇਤ ਨੂੰ ਸਨਮਾਨਿਤ ਕੀਤਾ ਗਿਆ ਜੋ ਕਿ ਪਿਛਲੇ 37 ਸਾਲਾਂ ਤੋਂ ਲਗਾਤਾਰ ਖੂਨਦਾਨ ਸੇਵਾ ਦੇ ਕਾਰਜਾਂ ਨਾਲ ਜੁੜੇ ਹੋਏ ਹਨ । ਇਸ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਯੁਧਵੀਰ ਸਿੰਘ, ਡਾ.ਕੁਸੁਮ ਚੌਧਰੀ, ਡਾ.ਕੁਲਵੀਰ ਕੋਰ, ਦੇਸ਼ ਭਰ ਤੋਂ ਆਏ ਖੂਨਦਾਨੀ, ਖੂਨਦਾਨ ਬੈਂਕਾਂ ਦੇ ਇੰਚਾਰਜ ਅਤੇ ਸੇਵਾ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜਰ ਸਨ। ਪ੍ਰੋ. ਬਹਾਦਰ ਸਿੰਘ ਸੁਨੇਤ ਆਪਣੇ ਵਿਦਿਆਰਥੀ ਸਮੇਂ ਤੋਂ ਖੂਨਦਾਨ ਸੇਵਾ ਨਾਲ ਜੁੜਕੇ ਸੈਂਕੜੇ ਖੂਨਦਾਨ ਕੈਂਪਾ ਦਾ ਆਯੋਜਨ ਕੀਤਾ ਗਿਆ ਅਤੇ ਹਜਾਰਾਂ ਹੀ ਲੋਕਾਂ ਨੂੰ ਕੈਂਪਾ ਅਤੇ ਸੈਮੀਨਾਰਾਂ ਰਾਂਹੀ ਇਸ ਮਹਾਨ ਜੀਵਨ ਦਾਨ ਸੇਵਾ ਨਾਲ ਜੋੜਨ ਦਾ ਸੁਭਾਗ ਪ੍ਰਾਪਤ ਹੋਇਆ।  ਸੰਨ 1982 ਵਿਚ ਪੰਜਾਬ ਯੂਨੀਵਰਸਿਟੀ ਵਿੱਚ ਫਾਰਮੇਸੀ ਦੀ ਸਿੱਖਿਆ ਪ੍ਰਾਪਤ ਕਰ ਰਹੇ ਸੀ ਤਾਂ ਪਹਿਲੀ ਵਾਰ ਇੱਕ ਬਹੁਤ ਹੀ ਲੋੜਵੰਦ ਵਿਅਕਤੀ ਜੋ ਕਿ ਐਕਸੀਡੈਂਟ ਤੋਂ ਪ੍ਰਭਾਵਿਤ ਸੀ ਨੂੰ ਪੀ.ਜੀ.ਆਈ ਚੰਡੀਗੜ ਵਿਖੇ ਜਾਕੇ ਖੂਨਦਾਨ ਕੀਤਾ ।

Advertisements

ਜਦੋਂ ਉਸ ਵਿਅਕਤੀ ਅਤੇ ਪਰਿਵਾਰ ਦੀਆਂ ਖੁਸ਼ੀਆ ਦੇਖਕੇ ਅਤੇ ਠੀਕ ਹੋਣ ਉਪਰੰਤ ਉਸ ਪਰਿਵਾਰ ਵਲੋਂ ਦਿੱਤੀਆਂ ਜਿੰਦਗੀ ਭਰ ਦੀਆਂ ਅਸੀਸਾਂ ਦਿੱਤੀਆਂ ਜਿਸਨੇ ਦਿਲ ਅੰਦਰ ਇਸ ਸੇਵਾ ਨੂੰ ਅੱਗੇ ਤੋਰਨ ਦਾ ਇੱਕ ਜਜਬਾਤ ਪੈਦਾ ਕੀਤਾ ਅਤੇ ਇਸ ਮੁਹਿੰਮ ਨੂੰ ਅੱਗੇ ਚਲਾਉਣ ਦਾ ਪ੍ਰਣ ਕੀਤਾ । 1987 ਵਿੱਚ ਭਾਈ ਘਨੱਇਆ ਜੀ ਮਿਸ਼ਨ ਨਾਮ ਦੀ ਸਮਾਜ ਸੇਵੀ ਸੰਸਥਾ ਸਥਾਪਿਤ ਕਰਕੇ ਪਿੰਡਾ ਅਤੇ ਸ਼ਹਿਰਾਂ ਵਿੱਚ ਖੂਨਦਾਨ ਪ੍ਰਤੀ ਜਾਗਰਤੀ ਪੈਦਾ ਕਰਨ ਲਈ ਵਿਦਿਅਕ ਅਦਾਰਿਆਂ ਵਿਚ ਜਾਕੇ ਅਨੇਕਾਂ ਹੀ ਲੋਕਾਂ ਨੂੰ ਇਸ ਸੇਵਾ ਨਾਲ ਜੋੜਿਆ ਅਤੇ ਸੈਂਕੜੇ ਹੀ ਖੂਨਦਾਨ ਕੈਂਪਾ ਦਾ ਆਯੋਜਨ ਕੀਤਾ ਗਿਆ । ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਗਾਏ ਗਏ ਖੂਨਦਾਨ ਕੈਂਪਾ ਨੂੰ ਆਯੋਜਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਜਿਸ ਵਿੱਚ ਹਜਾਰਾਂ ਹੀ ਲੋਕਾਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ । ਕਾਰਗਿਲ ਯੁੱਧ ਦੋਰਾਨ ਜਖਮੀ ਹੋਏ ਜਵਾਨਾਂ ਲਈ ਖੂਨਦਾਨ ਕਰਨ ਲਈ ਅਨੇਕਾਂ ਹੀ ਵਲੰਟੀਅਰਾਂ ਨੂੰ ਤਿਆਰ ਕਰਕੇ ਲਿਸਟ ਤਿਆਰ ਕੀਤੀ ਗਈ । ਇਹੇ ਪੰਜਾਬ ਰਾਜ ਖੂਨਦਾਨ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਵੀ ਹਨ ਅਤੇ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ।
ਜਿਉਂਦੇ ਜੀ ਖੂਨਦਾਨ, ਮਰਨ ਉਪਰੰਤ ਦੇ ਸਕੰਲਪ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਦਿਆਂ ਹੋਇਆ 1999 ਵਿੱਚ ਆਪ ਪਿਤਾ ਡਾ.ਗੁਰਚਰਨ ਸਿੰਘ ਅਤੇ ਮਾਤਾ ਗੁਰਮੀਤ ਕੋਰ ਦੀ ਅੱਖਾ ਨੂੰ ਦਾਨ ਕਰਕੇ ਨੇਤਰਹੀਣਾਂ ਦੀ ਜਿੰਦਗੀ ਨੂੰ ਰੋਸ਼ਨ ਕੀਤਾ । ਪ੍ਰੋ. ਬਹਾਦਰ ਸਿੰਘ ਸੁਨੇਤ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਜੋ ਕਿ ਦੇਸ਼ ਭਰ ਵਿੱਚ ਨੇਤਰਹੀਣ ਲੋਕਾਂ ਦੀ ਜਿੰਦਗੀ ਨੂੰ ਰੋਸ਼ਨ ਕਰਨ ਲਈ ਸੇਵਾ ਕਰ ਰਹੀ ਹੈ ਦੇ ਪ੍ਰਧਾਨ ਵੀ ਹਨ । ਇਹ ਸੰਸਥਾ ਪਿਛਲੇ 20 ਸਾਲਾਂ ਦੌਰਾਨ 1000 ਤੋਂ ਵੱਧ ਨੇਤਰਹੀਣ ਲੋਕਾਂ ਦੀ ਜਿੰਦਗੀ ਨੂੰ ਰੋਸ਼ਨ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ । ਪੰਜਾਬ ਸਰਕਾਰ ਵਲੋਂ ਦੇ ਸਿਹਤ ਵਿਭਾਗ ਵਲੋਂ ਨੇਤਰਹੀਣਤਾ ਮੁਕਤ ਪੰਜਾਬ ਸਬੰਧੀ ਬਣਾਈ ਗਈ ਕਮੇਟੀ ਦੇ ਮੈਂਬਰ ਵੀ ਹਨ । ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਲਈ ਪ੍ਰੋ. ਬਹਾਦਰ ਸਿੰਘ ਸੁਨੇਤ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਨਿਵਾਜਿਆ ਗਿਆ ਹੈ । ਭਾਈ ਘਨੱਈਆ ਜੀ ਅਵਾਰਡ, ਹੁਸ਼ਿਆਰਪੁਰ ਸੇਵਾ ਰਤਨ ਅਵਾਰਡ, ਅੰਬੈਸਡਰ ਫਾਰ ਪੀਸ ਅਵਾਰਡ, ਜਿਲਾ ਪ੍ਰਸ਼ਾਸ਼ਨ, ਸਿਹਤ ਵਿਭਾਗ, ਰੈਡ ਕਰਾਸ  ਅਤੇ ਹੋਰ ਕਈ ਪ੍ਰਮੁੱਖ ਸੰਸਥਾਵਾਂ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।

LEAVE A REPLY

Please enter your comment!
Please enter your name here