ਸਿਹਤ ਮਿਸ਼ਨ ਤਹਿਤ ਔਰਤਾਂ ਅਤੇ ਬੱਚਿਆਂ ਦੇ ਲਈ  ਨਹਿਰ ਕਾਲੋਨੀ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਕੌਮੀ ਸ਼ਹਿਰੀ ਸਿਹਤ ਮਿਸ਼ਨ ਤਹਿਤ ਸ਼ਹਿਰੀ ਖੇਤਰ ਦੀਆਂ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮਾਹਿਰ ਡਾਕਟਰਾਂ ਵੱਲੋ ਚੈਕਅਪ ਦਵਾਈਆਂ ਤੇ ਜਰੂਰੀ ਲੈਬ ਟੈਸਟ ਕਰਨ ਹਿੱਤ ਵਿਸ਼ੇਸ਼ ਮੈਡੀਕਲ ਕੈਂਪ ਨਹਿਰ ਕਾਲੋਨੀ ਡਿਸਪੈਂਸਰੀ ਵਿਖੇ ਲਗਾਇਆ ਗਿਆ। ਇਸ ਕੈਪ ਦਾ ਉਦਘਾਟਨ ਡਾ. ਜੀ.ਐਸ. ਕਪੂਰ ਜਿਲਾ ਟੀਕਾਕਰਨ ਅਫਸਰ ਵੱਲੋਂ ਕੀਤਾ ਗਿਆ। ਇਸ ਮੋਕੇ ਉਹਨਾਂ ਦੇ ਨਾਲ ਜਿਲਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ. ਮੁਹੰਮਦ ਆਸਿਫ ਅਤੇ ਡਾ. ਸਜੀਵ ਬਰੂਟਾਂ ਵੀ ਹਾਜਿਰ ਸਨ।

Advertisements

ਇਸ ਮੈਡੀਕਲ ਕੈਪ ਦਾ ਉਦੇਸ਼ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਹਨਾਂ ਦਾ ਇਲਾਜ ਅਤੇ ਸੰਸਥਾਂਗਤ ਜਣੇਪੇ ਲਈ ਤਿਆਰ ਕਰਨਾ ਹੈ । ਅਨੀਮੀਆਂ ਮੁੱਕਤ ਪੰਜਾਬ ਦੇ ਸਬੰਧ ਵਿੱਚ ਕੈਪ ਵਿੱਚ ਆਏ ਹੋਏ ਸਾਰੇ ਬੱਚਿਆ ਅਤੇ ਗਰਭਵਤੀ ਔਰਤਾਂ ਦਾ ਹੀਮੋਗਲੋਬਨ ਟੈਸਟ ਕੀਤਾ ਗਿਆ। ਇਸ ਮੋਕੇ ਡਾ. ਰੋਹਿਤ ਬਰੂਟਾਂ ਨੇ ਦੱਸਿਆ ਕਿ ਕੈਪ ਵਿੱਚ 159 ਮਰੀਜਾਂ ਨੇ ਫਾਇਦੀ ਲਿਆ। ਜਿਹਨਾਂ ਵਿੱਚ 60 ਬੱਚੇ ਅਤੇ 43 ਗਰਭਵਤੀ ਔਰਤਾਂ ਦਾ ਮਾਹਰ ਡਾ ਸਾਰਿਤਾ ਗੁਲਾਟੀ ਵੱਲੋ ਚੈਕਅਪ ਤੇ ਇਲਾਜ ਕੀਤੀ ਗਿਆ ਅਤੇ ਲੋੜੀਦੇ ਟੈਸਟ ਵੀ ਫ੍ਰੀ ਕੀਤੇ ਗਏ। ਇਸ  ਮੋਕੇ ਫਾਰਮਾਸਿਸਟ ਅਵਤਾਰਜੀਤ ਕੋਰ, ਰਾਜ ਰਾਣੀ, ਗੁਰਵਿੰਦਰ ਕੋਰ,  ਪਰਮਜੀਤ ਕੋਰ ਤੇ ਗੁਰਵਿੰਦਰ ਸਿੰਘ ਹਾਜਰ ਸਨ ।

LEAVE A REPLY

Please enter your comment!
Please enter your name here