11 ਫਰਵਰੀ ਨੂੰ ਜ਼ਿਲ੍ਹਾ ਪੱਧਰ ਤੇ ਫੂਕੀਆਂ ਜਾਣਗੀਆਂ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ: ਚਮਨ ਲਾਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਕਮਾਹੀ ਦੇਵੀ ਪ੍ਰਧਾਨ ਚਮਨ ਲਾਲ ਦੀ ਅਗਵਾਈ ਵਿੱਚ ਅੱਜ ਕਮਾਹੀ ਦੇਵੀ ਵਿਖੇ ਇਕ ਅਹਿਮ ਮੀਟਿੰਗ ਹੋਈ l ਇਸ ਮੌਕੇ ਬੋਲਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲਗਭਗ ਇਕ ਲੱਖ 90 ਹਜ਼ਾਰ ਐਨ.ਪੀ.ਐਸ.ਪੀੜਤ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨ l ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੰਬਰ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਐਲਾਨ ਕਰਕੇ ਇੱਕ ਅੱਧਾ-ਅਧੂਰਾ ਨੋਟੀਫਿਕੇਸ਼ਨ ਤਾਂ ਕਰ ਦਿੱਤਾ ਸੀ ਪਰ ਹੁਣ ਮੁਕੰਮਲ ਨੋਟੀਫਿਕੇਸ਼ਨ ਨੂੰ ਲੈ ਕੇ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਨਾਲ ਮੁਲਾਜ਼ਮਾਂ ਵਿਚ ਘੋਰ ਨਿਰਾਸ਼ਾ ਪੈਦਾ ਹੋ ਗਈ ਹੈ ਅਤੇ ਇਸੇ ਨੂੰ ਲੈ ਕੇ 11 ਫਰਵਰੀ ਨੂੰ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਐਕਸ਼ਨ ਦੇ ਲਈ ਲਾਮਬੰਦੀ ਜੋਰਾਂ ਤੇ ਚਲ ਰਹੀ ਹੈ l ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਮਾਨ ਸਰਕਾਰ ਵੀ ਟਾਲਮਟੋਲ ਦੀ ਨੀਤੀ ਤੇ ਚਲ ਰਹੀ ਹੈ, ਜਿਸ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ I ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਪੂਰਾਣੀ ਪੈਨਸਨ ਦੀ ਬਹਾਲੀ ਨੂੰ ਲੈ ਕੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਜੋ ਕਿ ਇਸੇ ਟਾਲਮਟੋਲ ਦੀ ਨੀਤੀ ਦਾ ਹੀ ਹਿੱਸਾ ਹੈ l
ਇਸ ਮੌਕੇ ਬੋਲਦਿਆਂ …ਸੱਤਪਾਲ ਵੈਸ਼ਨਵ, ਅਜੇ , ਰਜੇਸ਼ ਕੁਮਾਰ ਖਜ਼ਾਨਚੀ, ਰਜਿੰਦਰ ਠਾਕੁਰ ਜੋਗਿੰਦਰ ਜੋਗੀ.ਨੇਤਾਵਾਂ ਨੇ ਸਰਕਾਰ ਨੂੰ ਇਹ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਉਹ ਜਲਦ ਤੋਂ ਜਲਦ ਮੁਲਾਜ਼ਮਾਂ ਦੀ ਸੀ.ਪੀ.ਐਫ. ਦੀ ਕਟੋਤੀ ਬੰਦ ਕਰਕੇ ਜੀ.ਪੀ.ਐਫ.ਕਟੌਤੀ ਸ਼ੁਰੂ ਕਰੇ ਨਹੀਂ ਤਾਂ ਮੁਲਾਜ਼ਮਾਂ ਨੂੰ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ l ਇਸ ਮੌਕੇ ਮਾਸਟਰ ਨਰਿੰਦਰ ਜੀ, ਜਤਿੰਦਰ ਜੀ, ਰੋਹਿਤ ਸ਼ਰਮਾ, ਨਰੇਸ਼ ਚੋਧਰੀ, ਸੰਦੀਪ ਕੁਮਾਰ, ਰਾਜ ਕੁਮਾਰ ਤਰਸੇਮ ਲਾਲ, ਜਸਬੀਰ , ਪ੍ਰਵੀਨ ਕੁਮਾਰ ਸਰਵਨ ਭਾਟੀਆ, ਸਵਰਨ ਸਿੰਘ ਹਾਜ਼ਰ ਸਨ l

Advertisements

LEAVE A REPLY

Please enter your comment!
Please enter your name here