ਮਾਈਨਿੰਗ ਦੇ ਕਾਰਨ ਚੱਲ ਰਹੀ ਓਵਰਲੋਡਿੰਗ ਗੱਡੀਆਂ ਦੀ ਸਪੀਡ ਘੱਟ ਕੀਤੀ ਜਾਵੇ-ਪ੍ਰਦੀਪ ਕੁਮਾਰ

ਮੁਕੇਰੀਆਂ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਪ੍ਰਦੀਪ ਕੁਮਾਰ ਸੰਗਠਨ ਮੰਤਰੀ ਪੰਜਾਬ ਕੀ ਦੇਖ ਰੇਖ ਵਿੱਚ ਅੱਜ ਮੀਟਿੰਗ ਕੀਤੀ ਗਈ। ਜਿਸ ਵਿੱਚ ਪ੍ਰਦੀਪ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਮਾਈਨਿੰਗ ਦੇ ਕਾਰਨ ਚੱਲ ਰਹੀ ਆ ਓਵਰਲੋਡਿੰਗ ਗੱਡੀਆਂ ਦੀ ਸਪੀਡ ਘੱਟ ਕੀਤੀ ਜਾਵੇ ਤੇ ਟਾਈਮਿੰਗ ਵੀ ਚੇਂਜ ਕੀਤੀ ਜਾਏ। ਕਿਉਂਕਿ ਸਵੇਰ ਨੂੰ ਸਕੂਲ ਦੇ ਛੋਟੇ ਛੋਟੇ ਬੱਚੇ ਜਦੋਂ ਸਕੂਲ ਨੂੰ ਜਾਂਦੇ ਹਨ ਤਾਂ ਉਹਨਾਂ ਨੂੰ ਬਹੁਤ ਹੀ ਜਿਆਦੇ ਪਰੇਸ਼ਾਨੀ ਹੁੰਦੀ ਹੈ। ਆਏ ਦਿਨ ਐਕਸੀਡੈਂਟ ਵੀ ਹੁੰਦੇ ਰਹਿੰਦੇ ਹਨ ਤੇ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਣੀ ਪੈਂਦੀ ਹੈ। ਉਹਨਾਂ ਨੇ ਕਿਹਾ ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਹਾਂ ਕੀ ਓਵਰਲੋਡਿੰਗ ਗੱਡੀਆਂ ਅਤੇ ਇਹਨਾਂ ਦੀ ਸਪੀਡ ਅਤੇ ਇਹਨਾਂ ਦੀ ਟਾਈਮ ਚੇਂਜ ਕੀਤਾ ਜਾਵੇ। ਇਸ ਮੌਕੇ ਜਿਲਾ ਪ੍ਰਧਾਨ ਲੱਕੀ ਚੌਧਰੀ ਜੀ ਵੀ ਪਹੁੰਚੇ। ਉਹਨਾਂ ਨੇ ਦੱਸਿਆ ਕਿ ਭਗਵਾਂ ਸੇਨਾ ਸੰਗਠਨ ਹਮੇਸ਼ਾ ਹੀ ਗਰੀਬ ਤੇ ਬੇਸਹਾਰਾ ਲੋਕਾਂ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਤਾਂ ਅਸੀਂ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ।

Advertisements

LEAVE A REPLY

Please enter your comment!
Please enter your name here