ਸਮੇਂ ਸਿਰ ਚੇਤਨ ਹੋਣ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ: ਡਾ ਸੁਰਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਕੈਂਸਰ ਨੂੰ ਲਾ ਇਲਾਜ ਕਹਿਣਾ ਤਾਂ ਗਲਤ ਹੋਵੇਗਾ ਪਰ ਕੈਂਸਰ ਦੇ ਨਾਲ ਹੋਣ ਵਾਲੇ ਨੁਕਸਾਨ ਨਾਲ ਕਈ ਵਾਰ ਇਨਸਾਨੀ ਜਿੰਦਗੀਆਂ ਵੀ ਖਤਮ ਹੋ ਸਕਦੀਆਂ ਹਨ। ਇਹਨਾਂ ਸਬਦਾਂ ਦਾ ਪ੍ਰਗਟਾਵਾਂ ਜਿਲਾ ਸਿਹਤ ਅਫਸ਼ਰ ਡਾ ਸੁਰਿੰਦਰ ਸਿੰਘ ਨੋ ਰਾਸ਼ਟਰੀ ਕੈਸਰ ਚੈਤਨਾ ਦਿਵਸ ਮੋਕੇ ਜਿਲਾ ਪੱਧਰੀ ਸਮਾਗਮ ਦੋਰਾਨ ਕਿਹੇ । ਉਹਨਾਂ ਦੱਸਿਆ ਕਿ ਕੈਸਰ ਅੱਜ ਦੁਨੀਆ ਦੀ ਇਕ ਅਜਿਹੀ ਬਿਮਾਰੀ ਬਣ ਗਈ ਹੈ ਜਿਸ ਦਾ ਨਾਂ ਸੁਣਦੇ ਹੀ ਜਮੀਨ ਪੈਰਾ ਥੱਲਿਉ ਖਿਸਕ ਜਾਦੀ ਹੈ ਪਰ ਜਲਦ ਅਤੇ ਸਹੀ ਸਮੇ ਤੇ ਪਛਾਣ ਨਾਲ ਕੈਸਰ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ । ਸੋ ਇਹ ਲਾ ਇਲਾਜ ਬਿਮਾਰੀ ਨਹੀ ਹੈ ਤੇ ਇਸ ਤੋਂ ਡਰਨ ਦੀ ਵੀ ਕੋਈ ਜਰੂਰਤ ਨਹੀ ਹੈ ।

Advertisements

ਕਿਉਕਿ ਸ਼ੁਰੂਆਤੀ ਪਕੜ ਹੀ ਇਸ ਦੀ ਰੋਕਥਾਮ ਹੈ । ਇਸ ਲਈ ਸਾਨੂੰ ਕੈਸਰ ਦੇ ਕਾਰਨ ਅਤੇ ਇਸ ਦੇ ਮੁਢਲੇ ਲਛਣਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਕੈਂਸਰ ਦੇ ਕਾਰਨ ਬਾਰੇ ਦੱਸਿਆ ਕਿਹਾ ਕਿ ਤੰਬਾਕੂ ਅਤੇ ਸਰਾਬ ਦੀ ਵਰਤੋਂ, ਘਟੀਆਂ ਮਿਆਰ ਦਾ ਭੋਜਨ ਖਾਣ, ਕੰਮ ਵਾਲੇ ਥਾਂ ਤੇ ਰਸਾਇਣਕ ਵਾਤਾਵਰਨ ਵਿਚ ਵਾਧਾ ਖਾਣ ਵਾਲੀਆਂ ਵਸਤਾਂ ਤੇ ਕੀਟ ਨੀਸ਼ਿਕ ਦਵਾਈਆਂ ਦੀ ਲੋੜ ਤੋ ਵੱਧ ਛਿੜਕਾ ਆਦਿ ਕੈਸਰ ਦੇ ਮੁੱਖ ਕਾਰਨ ਹਨ। ਇਸ ਮੋਕੇ ਜਿਲਾ ਟੀਕਾਕਰਨ ਅਫਸਰ ਡਾ. ਜੀ ਐਸ ਕਪੂਰ ਨੇ ਦੱਸਿਆ ਕਿ ਕੈਸਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋ ਕੈਸਰ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋ ਕੈਸਰ ਦੇ ਮਰੀਜਾਂ ਨੂੰ ਮੁੱਖ ਮੰਤਰੀ ਕੈਸਰ ਰਾਹਤਕੋਸ਼ ਰਾਹੀ 1.50 ਲੱਖ ਰੁਪਏ ਦੀ ਰਾਸ਼ੀ ਸਾਹਇਤਾ ਵੱਜੋ ਇਲਾਜ ਲਈ ਮੰਨਜੂਰ ਸੂਦਾ ਹਸਪਤਾਲ ਨੂੰ  ਦਿੱਤੀ ਜਾਦੀ ਹੈ।

ਇਸ ਸੈਮੀਨਾਰ ਨੂੰ ਮਾਸ ਮੀਡੀਆ ਅਫਸਰ ਪਰਸ਼ੋਤਮ  ਲਾਲ ਨੇ ਕੈਸਰ ਦੇ ਲੱਛਣਾ ਅਤੇ ਨਿਸ਼ਾਨੀਆਂ ਬਾਰੇ ਜਾਣਂਕਾਰੀ ਦਿੰਦੇ ਹੋਏ ਦੱਸਿਆ ਕਿ ਛਾਤੀ ਵਿੱਚ ਦਰਦ ਕਰਨ ਵਾਲੀ ਵੱਧਦੀ ਹੋਈ ਗਿਲਟੀ, ਮਹਾਂਬਾਰੀ ਦੋਰਾਨ ਖੂਨ ਜਿਆਦਾ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ,  ਲਗਾਤਾਰ ਖੰਗ ਤੇ ਅਵਾਜ ਵਿੱਚ ਭਾਰੀਪਨ,ਲਗਾਤਾਰ ਭਾਰ ਘਟਣਾ ਆਦਿ ਇਸ ਦੇ ਮੁੱਖ ਲੱਛਣ ਹਨ । ਜੇਕਰ ਕਿਸੇ ਵੀ ਤਰਾਂ ਦਾ ਕੋਈ ਲਛਣ ਹੋਵੇ ਤਾਂ ਤੁਰੰਤ ਡਾਕਟੀ ਜਾਂਚ ਕਰਵਾਉਣੀ ਚਹੀਦੀ ਹੈ । ਇਸ ਮੋਕੇ ਜਿਲਾ ਬੀ ਸੀ ਸੀ ਅਮਨਦੀਪ ਸਿੰਘ, ਪਰਮਜੀਤ ਕੋਰ, ਵਿਸ਼ਵ ਜੀਤ ਸਿੰਘ, ਗੁਰਵਿੰਦਰ ਸ਼ਾਨੇ ਆਦਿ ਤੇ ਹੋਰ ਪੈਰਾਮੈਡੀਕਲ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here