ਸੰਚਾਰੀ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਮੁਹਿੰਮ ਦਾ ਹੋਇਆ ਅਗਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਪ੍ਰਿੰਸ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੁਆਰਾ ਨੈਸ਼ਨਲ ਪ੍ਰੋਗਰਾਮ ਫੋਰ ਪਰਵੈਨਸ਼ਨ ਐਡ ਕੰਟਰੋਲ ਆਫ ਕੈਂਸਰ ਡਾਇਬੀਟੀਜ ਕਾਰਡੀਉਵੈਸਕੂਲਰ ਡੀਜਿਜ ਐਡ ਸਟ੍ਰੋਕ ਤਹਿਤ ਗੈਰ ਸੰਚਾਰੀ ਬਿਮਾਰੀਆਂ ਦੀ  ਰੋਕਥਾਮ ਲਈ ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ  ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਦੇਵ ਸਿੰਘ ਵੱਲੋਂ ਆਈ.ਈ.ਸੀ ਪਬਲੀਸਿਟੀ ਵੈਨ ਨੂੰ ਹਰੀ ਝੰਡੀ ਦੇ ਕੇ  ਸਿਵਲ ਹਸਪਤਾਲ ਤੋ ਰਵਾਨਾ ਕੀਤਾ। ਇਸ ਮੋਕੇ ਡਾ. ਸੁਰਿੰਦਰ ਨੇ ਦੱਸਿਆ ਕਿ ਗੈਰ ਸੰਚਾਰੀ ਬਿਮਾਰੀਆਂ ਜਿਵੇ ਕੈਂਸਰ, ਸ਼ੂਗਰ, ਕਾਰਡਿਉਵਾਸਕੂਲਰ, ਸਟ੍ਰੋਕ ਆਦਿ ਬਿਮਾਰੀਆਂ ਲੋਕਾਂ ਵਿੱਚ ਦਿਨੋ ਦਿਨ ਵੱਧ ਰਹੀਆ ਹਨ ਤੇ ਸਿਹਤ ਵਿਭਾਗ ਇਸ ਸਬੰਧ ਵਿੱਚ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਤੇ ਜਾਗਰੂਕ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ, ਇਹ ਵੈਨ ਆਪਣੇ ਰੂਟ ਪਲੈਨ ਮੁਤਾਬਿਕ ਸੀ.ਐਚ.ਸੀ. ਭੂੰਗਾ ਐਸ.ਡੀ.ਐਚ. ਦਸੂਹਾਂ ਅਤੇ ਐਸ ਡੀ ਐਚ ਮੁਕੇਰੀਆਂ ਜਾਵੇਗੀ ।

Advertisements

ਉਹਨਾਂ ਇਹ ਵੀ ਦੱਸਿਆ ਗੈਰ ਸੰਚਾਰੀ ਬਿਮਾਰੀਆਂ ਤੋ ਬਚਣ ਲਈ ਸ਼ਰਾਬ, ਤੰਬਾਕੂ, ਜਿਆਦਾ ਨਮਕ ਦੀ ਵਰਤੋਂ, ਤਲੇ ਹੋਏ ਭੋਜਨ ਤੇ ਪਰਹੇਝ ਕਰਨਾ ਚਾਹੀਦਾ ਹੈ । ਇਸ ਤੋ ਬਚਾਅ ਲਈ ਦਿਨ ਵਿੱਚ ਵੱਧ ਤੋ ਵੱਧ ਪਾਣੀ ਚਾਹੀਦਾ ਹੈ, ਰਹੀਆਂ ਸਬਜੀਆਂ ਦਾ ਸੇਵਨ ਅਤੇ ਆਪਣੇ ਸਰੀਰੀਕ ਵਜਨ ਨੂੰ ਕਾਬੂ ਵਿਚ ਰੱਖਣਾ ਚਹੀਦਾ ਹੈ । ਕੈਂਸਰ ਦੇ ਇਲਾਜ ਲਈ ਸਿਹਤ ਵਿਭਾਗ ਵੱਲੋ ਮੁੱਖ ਮੰਤਰੀ ਪੰਜਾਬ ਕੈਸਰ ਰਾਹਤ ਕੋਸ਼ ਸ਼ਕੀਮ ਅਧੀਨ ਸਰਕਾਰੀ ਅਤੇ ਇੰਮਪੈਨਲਡ ਕੀਤੇ ਪ੍ਰਾਈਵੇਟ ਹਸਪਤਾਲਾ ਵਿੱਚ ਇਲਾਜ ਕਰਵਾਉਣ ਲਈ ਮਰੀਜਾਂ ਨੂੰ 1.50 ਲੱਖ ਰੁਪਏ ਤੱਕ ਦੀ ਵਿਤੀ ਸਹਾਇਤਾ ਦਿੱਤੀ ਜਾਦੀ ਹੈ। ਪ੍ਰਿੰਸੀਪਲ ਪਰਮਜੀਤ ਕੋਰ, ਅਮਨਦੀਪ ਸਿੰਘ ਬੀ. ਬੀ. ਸੀ. ਉਮੇਸ ਤੇ ਗੁਰਵਿੰਦਰ ਸਿੰਘ  ਹੋਰ ਪੈਰਾਮੈਡੀਕਲ ਦਾ ਸਟਾਫ ਹਾਜਰ ਸਨ ।

LEAVE A REPLY

Please enter your comment!
Please enter your name here