ਪੰਜਾਬ ਰੋਡਵੇਜ ਐਸੋਸਿਏਸ਼ਨ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੇ ਸਰਕਾਰਾਂ ਦਾ ਕੀਤਾ ਧੰਨਵਾਦ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਮੁਕਤਾ ਵਾਲਿਆ। ਪੰਜਾਬ ਰੋਡਵੇਜ ਰਿਟਾਇਰਡ ਇੰਮਪਲਾਈਜ਼ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਵਿਖੇ ਚੈਅਰਮੇਨ ਰਣਜੀਤ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾ ਇਸ ਜੱਥੇਬੰਦੀ ਦੇ ਮੈਂਬਰ ਰੇਸ਼ਮ ਸਿੰਘ ਜੱਲੋਵਾਲ ਡਰਾਇਵਰ ਅਤੇ ਅਮਰਜੀਤ ਸਿੰਘ ਜਰਬਦੀਵਾਲ ਦੀ ਧਰਮ ਪਤਨੀ ਦੀ ਮੌਤ ਹੋਣ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਦਿੱਤੀ ਗਈ। ਇਸ ਤੋਂ ਉਪਰੰਤ ਇਸ ਜੱਥੇਬੰਦੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਵ ਤੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਰਾਸਤਾ ਖੁੱਲਣ ਤੇ ਦੋਹਾਂ ਸਰਕਾਰਾਂ ਦਾ ਤਹਿ ਦਿਲੋਂ ਸਾਰੀ ਸੰਸਥਾਂ ਨੇ ਧੰਨਵਾਦ ਕੀਤਾ ਅਤੇ ਵੱਖ-ਵੱਖ ਬੁਲਾਰਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਖੋਲ ਕੇ ਚਾਨਣਾ ਪਾਇਆ ਅਤੇ ਸਾਰਿਆਂ ਨੇ ਉਹਨਾਂ ਦੇ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕੀਤਾ।

Advertisements

ਇਸ ਉਪਰੰਤ ਇਸ ਜੱਥੇਬੰਦੀ ਦੇ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਐਗਜੈਕਟਿਵ ਕਮੇਟੀ ਤੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਜੱਥੇਬੰਦੀ ਦੇ ਮੈਂਬਰ ਰਜਿੰਦਰ ਸਿੰਘ ਆਜਾਦ ਨੂੰ ਜੁਆਇੰਟ ਸਕੱਤਰ, ਸ਼ਿਵ ਲਾਲ ਨੂੰ ਕਾਨੂੰਨੀ ਸਲਾਹਕਾਰ, ਗੁਰਬਖਸ਼ ਸਿੰਘ ਸਾਬਕਾ ਸੁਪਰਡੈਂਟ, ਦਫਤਰ ਸਕੱਤਰ, ਬਲਜਿੰਦਰ ਸਿੰਘ ਅਤੇ ਸਵਰਨ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋ ਉਪਰੰਤ ਨਵੇਂ ਆਏ ਮੈਂਬਰ ਜੋਗਿੰਦਰ ਰਾਮ, ਐਸ.ਆਈ. ਅਤੇ ਸ਼ਿਵ ਕੁਮਾਰ ਐਸ.ਆਈ. ਨੂੰ ਮੋਮਂੈਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਜਨਰਲ ਸਕੱਤਰ ਗਿਆਨ ਸਿੰਘ ਭਲੇਠੂ ਨੇ ਮੌਜੂਦਾ ਸਰਕਾਰ ਦੀਆਂ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਡੀ.ਏ.ਦਾ ਬਕਾਇਆ ਅਤੇ ਡੀ.ਏ.ਦੀਆਂ ਕਿਸ਼ਤਾਂ ਦੇਣ ਤੋਂ ਆਣਾ ਬਹਾਨਾ ਕਰ ਰਹੀ ਹੈ ਅਤੇ ਨਾ ਹੀ ਪੇਅ-ਕਮਿਸ਼ਨ ਦੀ ਰਿਪੋਰਟ ਲਾਗੂ ਕਰ ਰਹੀ ਹੈ।

ਇਸ ਤੋਂ ਬਾਅਦ ਰਜਿੰਦਰ ਸਿੰਘ ਆਜਾਦ ਨੇ ਵੀ ਮੀਟਿੰਗ ਨੂੰ ਸਬੋਧਿਨ ਕਰਦਿਆ ਕਿਹਾ ਕਿ ਸਰਕਾਰ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕਰੇ ਅਤੇ ਪੈਨਸ਼ਨਰ ਅਤੇ ਉਹਨਾਂ ਦੀ ਪਤਨੀ ਨੂੰ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰਨ ਦੀ ਆਗਿਆ ਦਿੱਤੀ ਜਾਵੇ।   ਇਹਨਾਂ ਤੋਂ ਇਲਾਵਾ ਸਾਬਕਾ ਜਨਰਲ ਮੈਨੇਜਰ ਸ਼੍ਰੀ ਜੋਗਿੰਦਰ ਪਾਲ, ਚੈਅਰਮੇਨ ਰਣਜੀਤ ਸਿੰਘ, ਸੁਰਿੰਦਰ ਸਿੰਘ ਬੈਂਸ, ਸਾਬਕਾ ਟ੍ਰੈਫਿਕ ਮੈਨੇਜਰ, ਗੁਰਬਖਸ਼ ਸਿੰਘ ਸਾਬਕਾ ਸੁਪਰਡੈਂਟ, ਰਣਜੀਤ ਕੁਮਾਰ ਸ਼ਰਮਾ, ਪੰਡਿਤ ਜਗਦੀਸ਼ ਲਾਲ, ਵੀਰ ਸਿੰਘ ਬੀਰ, ਸੁਰਿੰਦਰ ਕੁਮਾਰ ਸੈਣੀ, ਕਮਲਜੀਤ ਮਿਨਹਾਸ ਕੈਸ਼ੀਅਰ, ਅਵਤਾਰ ਸਿੰਘ ਝਿੰਗੜ, ਹਰਬੰਸ ਸਿੰਘ ਬੈਂਸ, ਬਲਜਿੰਦਰ ਸਿੰਘ ਭਾਮ, ਮਹਿੰਦਰ ਕੁਮਾਰ, ਸੁਰਿੰਦਰ ਜੀਤ, ਯੋਧ ਸਿੰਘ, ਕਾਬਲ ਸਿੰਘ, ਪ੍ਰੇਮ ਸਿੰਘ ਡਿੱਵਡਾ, ਮੋਹਣ ਲਾਲ ਮੱਲੀ, ਬਲਵੀਰ ਸਿੰਘ ਮੰਡਿਆਲਾਂ, ਸਵਰਨ ਸਿੰਘ ਅਟਵਾਲ ਅਤੇ ਗੁਰਮੀਤ ਸਿੰਘ, ਰਤਨ ਸਿੰਘ, ਸ਼ਿਵ ਲਾਲ ਨੇ ਵੀ ਸਬੋਧਿਨ ਕੀਤਾ। ਅਗਲੀ ਮੀਟਿੰਗ 15-12-2019 ਨੂੰ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਵੇਗੀ।

LEAVE A REPLY

Please enter your comment!
Please enter your name here