ਪ੍ਰਾਪਰਟੀ ਟੈਕਸ ਅਦਾ ਨਾ ਕਰਣ ਤੇ ਨਿਗਮ ਟੀਮ ਨੇ 1 ਦੁਕਾਨ ਨੂੰ ਕੀਤਾ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਜਾਇਦਾਦ ਸੀਲ ਕਰਨ ਲਈ ਨੋਟਿਸ ਦਿੱਤੇ ਗਏ। ਉਸ ਦੇ ਬਾਵਜੂਦ ਵੀ ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਜਮਾਂ ਨਾਂ ਕਰਵਾਉਣ ਤੇ ਉਹਨਾਂ ਪ੍ਰਾਪਰਟੀ ਮਾਲਕਾਂ/ਕਾਬਜਕਾਰਾਂ ਦੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ।

Advertisements

ਨਿਗਮ ਟੀਮ ਵਿੱਚ ਸਕੱਤਰ ਅਮਰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਗਈ ਟੀਮ ਜਿਸ ਵਿਚ ਸੁਪਰੰਡਟ ਅਮਿਤ ਕੁਮਾਰ, ਇੰਸਪੈਕਟਰ ਮੁਕਲ ਕੇਸਰ, ਲੇਖ ਰਾਜ, ਸੰਜੀਵ ਸ਼ਰਮਾ, ਗੌਰਵ ਸ਼ਰਮਾ, ਨਵਦੀਪ ਸਿੰਘ, ਹਰਵਿੰਦਰ ਸਿੰਘ, ਅਮਨ, ਅਨਿਲ ਅਤੇ ਯਤੇਸ਼ ਸ਼ਾਮਲ ਸਨ। ਉਹਨਾਂ ਵਲੋਂ ਨਈ ਅਬਾਦੀ ਵਿੱਖੇ 1 ਦੁਕਾਨਦਾਰ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਤੇ ਉਸ ਦੀ ਦੁਕਾਨ ਨੂੰ ਸੀਲ ਕੀਤਾ ਗਿਆ।

ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਨਾਂ ਪ੍ਰਾਪਰਟੀ ਮਾਲਕਾਂ ਨੂੰ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਸਬੰਧੀ 112 ਏ (5) ਅਤੇ 138 (ਸੀ) ਦੇ ਨੋਟਿਸ ਦਿੱਤੇ ਗਏ ਹਨ ਨੂੰ ਉਹਨਾਂ ਵੱਲੋਂ ਬਣਦੀ ਰਕਮ ਜਮਾਂ ਨਾ ਕਰਵਾਉਣ ਤੇ ਉਹਨਾਂ ਦੀਆਂ ਦੁਕਾਨਾਂ/ਪ੍ਰਾਪਰਟੀ ਨੂੰ ਸੀਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here