ਅਣਅਧਿਕਾਰਤ ਉਸਾਰਿਆਂ ਨੂੰ ਠੱਲ ਪਾਉਣ ਲਈ 4 ਕਲੋਨੀਆਂ ਨੂੰ ਤੋੜਿਆ, ਮੁੱਖ ਪ੍ਰਸ਼ਾਸਕ ਜੇ.ਡੀ.ਏ ਦੇ ਹੁਕਮਾਂ ਤੇ ਹੋਈ ਕਾਰਵਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੂਨੀਅਰ ਇੰਜੀਨੀਅਰ (ਆਰ) ਜੇ.ਡੀ.ਏ. ਜਲੰਧਰ ਜਗਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਅਧੀਨ ਚੱਲ ਰਹੀਆਂ ਅਣ ਅਧਿਕਾਰਤ ਉਸਾਰੀਆਂ ਨੂੰ ਠੱਲ ਪਾਉਣ ਲਈ ਅੱਜ ਵਧੀਕ ਮੁੱਖ ਪ੍ਰਸ਼ਾਸਕ ਜੇ.ਡੀ.ਏ. ਅਨੁਪਮ ਕਲੇਰ ਦੇ ਹੁਕਮਾਂ ‘ਤੇ ਬਜਵਾੜਾ-ਊਨਾ ਰੋਡ, ਪਿੰਡ ਬਸੀ, ਰਾਜਪੁਰ ਭਾਈਆਂ ਅਤੇ ਪਿੰਡ ਖਨੌੜਾ ਵਿਖੇ 4 ਅਣ ਅਧਿਕਾਰਤ ਕਲੋਨੀਆਂ ਨੂੰ ਤੋੜਿਆ ਗਿਆ ਹੈ।

Advertisements

ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ਵਿੱਚ ਜਾਗਰੂਕ ਹੋਣ ਅਤੇ ਪੁੱਡਾ ਵਿਭਾਗ ਦੀ ਐਨ.ਓ.ਸੀ. ਤੋਂ ਬਿਨਾਂ ਪ੍ਰਾਪਤ ਪਲਾਟਾਂ ਦੀ ਖਰੀਦਦਾਰੀ ਨਾ ਕੀਤੀ ਜਾਵੇ ਅਤੇ ਨਾ ਹੀ ਅਣ ਅਧਿਕਾਰਤ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟਰੀ ਕਰਵਾਈ ਜਾਵੇ।

LEAVE A REPLY

Please enter your comment!
Please enter your name here