ਚੈੱਕ ਬਾਉਂਸ ਹੋਣ ਤੇ ਅਦਾਲਤ ਨੇ ਦੋਸ਼ੀ ਨੂੰ ਸੁਣਾਈ 1 ਸਾਲ ਦੀ ਸਜ਼ਾ, ਕੀਤਾ 5 ਹਜ਼ਾਰ ਰੁਪਏ ਦਾ ਜ਼ੁਰਮਾਨਾ

ਸ਼ਾਮ ਚੌਰਾਸੀ (ਦ ਸਟੈਲਰ ਨਿਊਜ਼)। ਐਡੀਸ਼ਨਲ ਚੀਫ ਜੁਡੀਸ਼ੀਅਲ ਹੁਸ਼ਿਆਰਪੁਰ ਮੋਨਿਕਾ ਸ਼ਰਮਾ ਦੀ ਅਦਾਲਤ ਵਲੋਂ ਇਕ ਵਿਆਕਤੀ ਨੂੰ ਚੈੱਕ ਫੇਲ ਹੋਣ ‘ਤੇ 1 ਸਾਲ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਸਹਿਕਾਰੀ ਬੈਂਕ ਸ਼ਾਮ ਚੌਰਾਸੀ ਬ੍ਰਾਂਚ ਦੇ ਮੈਨੇਜਰ ਹਰਬੰਸ ਲਾਲ ਮਾਹੀ ਨੇ ਦੱਸਿਆ ਕਿ ਪਦਮ ਸ਼੍ਰੀ ਬੈਨਰਜੀ ਪੁੱਤਰ ਮਿਲਖੀ ਰਾਮ ਨੇ “ਦ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ” ਦੀ ਬ੍ਰਾਂਚ ਸ਼ਾਮ ਚੌਰਾਸੀ ਤੋਂ ਲਗਭਗ 17 ਸਾਲ ਪਹਿਲਾਂ ਕਰਜ਼ਾ ਲਿਆ ਸੀ।

Advertisements

ਜਿਸਦੇ ਭੁਗਤਾਨ ਲਈ ਉਸਨੇ ਬੈਂਕ ਨੂੰ 2 ਲੱਖ 50 ਹਜ਼ਾਰ ਦਾ ਚੈੱਕ ਦੇ ਦਿੱਤਾ, ਪਰ ਚੈੱਕ ਫੇਲ ਹੋ ਗਿਆ। ਜਿਸਦੇ ਬਾਅਦ ਸ਼ਾਮ ਚੌਰਾਸੀ ਬੈਂਕ ਬ੍ਰਾਂਚ ਵਲੋਂ ਉਕਤ ਵਿਅਕਤੀ ਖਿਲਾਫ਼ ਅਦਾਲਤ ‘ਚ ਕੇਸ ਲਗਾਇਆ ਗਿਆ ਸੀ। ਜਿਸਦਾ ਫੈਸਲਾ ਸੁਣਾਉਂਦੇ ਹੋਏ ਮਾਣਯੋਗ ਅਦਾਲਤ ਵਲੋਂ ਪਦਮ ਸ਼੍ਰੀ ਬੈਨਰਜੀ ਪੁੱਤਰ ਮਿਲਖੀ ਰਾਮ ਨੂੰ 1 ਸਾਲ ਕੈਦ ਅਤੇ 5 ਹਜ਼ਾਰ ਦਾ ਜੁਰਮਾਨੇ ਦੀ ਸਜਾ ਦਾ ਫੈਸਲਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here