ਗਜ਼ਲਾਂ ਦੇ ਦੌਰ ਦਾ ਮੁੜ ਤੋਂ ਆਗਾਜ਼ 30 ਨਵੰਬਰ ਨੂੰ, ਦਰਸ਼ਕਾਂ ਦੇ ਰੂਬਰੂ ਹੋਣਗੇ ਗਜ਼ਲ ਗਾਇਕ ਗੁਰਦੀਪ ਸਿੰਘ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤ ਨਿਰਦੇਸ਼ਕ ਜਨਾਬ ਗੁਰਦੀਪ ਸਿੰਘ ਦੀ ਪ੍ਰੇਰਣਾ ਅਤੇ ਰਹਿਨੁਮਾਈ ਹੇਠ ਮਿਊੁਜ਼ਿਕਲ ਵਿੰਡਸ ਸਟੂਡੀਓ ਦੀ ਟੀਮ ਵੱਲੋ ਮਿਤੀ 30 ਨਵੰਬਰ 2019 ਨੂੰ ਗ਼ਜ਼ਲਾਂ, ਨਜ਼ਮਾਂ, ਲੋਕ ਗੀਤਾਂ ਅਤੇ ਕਾਫੀਆਂ ਨਾਲ ਸੱਜਿਆ ਇੱਕ ਪ੍ਰੋਗਰਾਮ “ਰੂਬਰੂ-ਏ ਮਿਊਜ਼ਿਕਲ ਈਵਨਿੰਗ ਵਿੱਦ ਗੁਰਦੀਪ ਸਿੰਘ” ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸ਼ਾਤੀ ਦੇਵੀ ਮਿੱਤਲ ਆਡੀਟੋਰੀਅਮ ਵਿੱਚ  ਸ਼ਾਮ 4 ਵਜੇ ਤੋਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸਦਾ ਮੰਚ ਸੰਚਾਲਨ ਡਾ. ਸੀਮਾ ਗਰੇਵਾਲ  ਕਰਨਗੇ ।ਇਸ ਸੰਗੀਤਮਈ ਸ਼ਾਮ ਦਾ ਮੁੱਖ ਮਨੋਰਥ ਗ਼ਜ਼ਲ ਗਾਇਨ ਨੂੰ ਮੁੜ ਸੁਰਜੀਤ ਕਰਨਾ ਹੈ।

Advertisements

ਇਸ ਸ਼ਾਮ-ਏ-ਗ਼ਜ਼ਲ ਦਾ ਉਪਰਾਲਾ “ਮਿਊਜ਼ਿਕਲ ਵਿੰਡਸ ਸਟੂਡੀਓ” ਦੇ ਸੰਸਥਾਪਕ ਤਰਲੋਕ ਕੁਮਾਰ ਜੀ ਦੀ ਪੂਰੀ ਟੀਮ ਨੇ ਕੀਤਾ ਹੈ ਅਤੇ ਇਸ ਵਿੱਚ “ਪੰਜਾਬੀ ਸਕਰੀਨ ਮੈਗਜ਼ੀਨ”,ਅਨ-ਇੰਟਰਨੈਂਮੈਂਟ ਬੇਨਰ ਹਰਿੰਦਰ ਸੋਹਲ,ਪ੍ਰਾਈਮ ਏਸ਼ੀਆ ਟੀ.ਵੀ ਤੇ ਹੋਰ ਚਰਚਿਤ ਮੀਡੀਆ ਸਹਿਯੋਗੀਆ ਦਾ ਯੋਗਦਾਨ ਰਿਹਾ ਹੈ।  ਬੜੇ ਚਿਰਾਂ ਤੋ ਗ਼ਜ਼ਲ ਦੇ ਸਰੋਤਿਆ ,ਸਾਹਿਤ ਤੇ ਕਲਾਂ ਪ੍ਰੇਮੀਆਂ ਵੱਲੋ ਹੁਗਾਰਾ ਮਿਲ ਰਿਹਾ ਸੀ ਕਿ ਗ਼ਜ਼ਲ  ਗਾਇਨ ਨੂੰ ਉੱਚਾ ਚੁੱਕਣ ਲਈ ਗ਼ਜ਼ਲਾਂ ਦੇ ਦੌਰ ਦਾ ਮੁੜ• ਤੋ ਆਗਾਜ਼ ਕੀਤਾ ਜਾਵੇ ।ਗ਼ਜ਼ਲਗੋ ਗੁਰਦੀਪ ਸਿੰਘ ਜੀ ਨੇ ਇਸ ਸੁਪਨੇ ਨੂੰ ਪਰਵਾਜ ਦਿੱੱਤੀ ਹੈ ਤੇ “ਮਿਊਜ਼ਿਕਲ ਵਿੰਡਸ ਸਟੂਡੀਓ” ਜ਼ਰੀਆ ਬਣਿਆ ਹੈ।ਮੈਡਮ  ਸ਼ਿਖਾ ਕੱਕੜ “ਮਿਊਜ਼ਿਕਲ ਵਿੰਡਸ ਸਟੂਡੀਓ” ਵੱਲੋ ਦੱਸਿਆ ਗਿਆ ਕਿ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਫਰੀ ਇਲੈਕਟਰੋਨਿਕ ਈ-ਪਾਸ ਸਿਸਟਮ ਦੀ ਵਿਵਸਥਾ ਕੀਤੀ ਗਈ ਗਈ ਹੈ ਜਿਸ ਜ਼ਰੀਏ ਸੰਗੀਤ ਪ੍ਰੇਮੀ ਆਪਣੀ  ਸੀਟ ਬੁੱਕ ਕਰ ਸਕਦੇ ਹਨ।

ਨਾਮਵਰ ਪੰਜਾਬੀ ਗੀਤਕਾਰ ਹਰਜਿੰਦਰ ਬਲ ਜੀ ਜਿੰਨਾ ਨੇ ਇਸ ਪ੍ਰੋਗਰਾਮ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਨੇ ਕਿਹਾ ਕਿ ”ਗੁਰਦੀਪ ਸਿੰਘ” ਦੂਰਦਰਸ਼ਨ ਕੇਦਰ ਜਧੰਦਰ ਦੇ ਵੇਹੜੇ ਦਾ ਬਹੁਤ ਵੱਡਾ ਨਾਮ ਹੈ ਅਤੇ ਗ਼ਜ਼ਲ ਗਾਇਨ ਵਿੱਚ ਉਹਨਾ ਦਾ ਕੱਦ ਉੱਚਾ ਹੈ ।ਉਹਨਾ ਸੰਦੇਸ਼ ਦਿੱਤਾ ਕਿ ਪੰਜਾਬੀ ਗੀਤ ਸੰਗੀਤ ਚਾਹੇ ਕਿੰਨੀਆ ਵੀ ਬੁਲੰਧੀਆਂ ਤੇ ਪਹੁੱਚ ਚੁੱਕਾ ਹੈ ,ਪਰ ਇਸ ਵਿੱਚ ਪੰਜਾਬੀ ਗ਼ਜ਼ਲ ਨੂੰ ਹਰਮਨ ਪਿਆਰਾ ਬਣਾਉਣ ਲਈ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ।ਪੰਜਾਬੀ ਗਾਇਕ ਹਰਪਾਲ ਲਾਡਾ ਤੇ ਪ੍ਰਮੋਟਰ ਜਗਦੀਪ ਹੀਰ ਨੇ ਵਿਸ਼ੇਸ ਤੋਰ ਤੇ ਦੱਸਿਆ ਕਿ ਇਸ ਗ਼ਜ਼ਲ ਸ਼ਾਮ ਨੂੰ ਸਫਲ ਬਣਾਉਣ ਲਈ ਕਾਫੀ ਮਹਿਨਤ ਕੀਤੀ ਜਾ ਰਹੀ ਹੈ ਅਤੇ ਸਾਰੇ ਸੰਗੀਤ ਪ੍ਰੇਮੀਆ ਨੂੰ ਖੁੱਲਾ ਸੱਦਾ ਦਿੱਤਾ ਜਾਦਾ ਹੈ।

LEAVE A REPLY

Please enter your comment!
Please enter your name here