ਡੈਂਟਲ ਪੰਦਰਵਾੜੇ ਦੇ ਸਮਾਪਨ ਮੌਕੇ 164 ਦੇ ਕਰੀਬ ਬਜ਼ਰੁਗਾਂ ਨੂੰ ਮੁੱਫਤ ਡੈਚਰ ਵੰਡੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਹੁਸਿਆਰਪੁਰ ਵੱਲੋ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੇ ਬਚਾਅ ਤੇ ਇਲਾਜ ਸਬੰਧੀ ਮਿਤੀ 16 ਨਵੰਬਰ ਤੋਂ ਸ਼ੁਰੂ ਡੈਂਟਲ ਸਿਹਤ ਪੰਦਰਵਾੜੇ ਦੀ ਸਮਾਪਤੀ  ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੀਤੀ ਗਈ ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ  , ਡਿਪਟੀ ਡਇਰੈਕਟਰ ਡੈਟਲ  ਡਾ. ਗੁਲਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ  ਡਾ. ਸਤਪਾਲ ਗੋਜਰਾਂ , ਐਸ ਐਮ ਉ ਡਾ ਬਲਦੇਵ ਸਿੰਘ  ਵੱਲੋ ਸਮਾਪਤੀ ਕੀਤੀ ਗਈ । ਇਸ ਮੋਕੇ ਡਾ. ਐਸ. ਐਮ.ਓ.  ਡਾ. ਬਲਦੇਵ ਸਿੰਘ , ਡਾ. ਨਵਨੀਤ ਕੋਰ, ਡਾ. ਬਲਜੀਤ ਕੋਰ, ਡਾ. ਸਨਮ ਸੰਧੂ ਹਾਜਰ ਸਨ ।

Advertisements

ਸਮਾਪਤੀ ਮੋਕੇ ਤੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਇਹ ਪੰਦਰਵਾੜਾ  ਜਿਲੇ ਦੀਆਂ ਵੱਖ-ਵੱਖ ਸਿਹਤ ਸੰਸਥਵਾਂ ਵਿਖੇ ਮਨਾਇਆ ਗਿਆ। ਪੰਦਰਵਾੜੇ  ਦੋਰਾਨ ਜਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀਆਂ ਬਿਮਾਰੀਆਂ ਅਤੇ ਬਚਾਅ ਸਬੰਧੀ ਜਾਗਰੂਕ ਕੈਪ ਲਗਾਏ ਗਏ,  ਇਸ ਤੋ ਇਲਾਵਾਂ ਦੰਦਾਂ ਦਾ ਮੁੱਫਤ ਚੈਕਅਪ , ਇਲਾਜ ਅਤੇ ਲੋੜਵੰਦ ਮਰੀਜਾਂ ਨੂੰ 164 ਦੇ ਕਰੀਬ  ਮੁੱਫਤ ਡੈਚਰ ਦਿੱਤੇ  । ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਦੁਆਰਾ ਬੱਚਿਆਂ ਦੇ ਦੰਦਾ ਦਾ ਜਾਂਚ, ਬੁਰਸ਼ ਕਰਨ ਦੀ ਸਿਹੀ ਵਿਧੀ ਬਾਰੇ ਜਾਗਰੂਕ ਸੈਮੀਨਰ ਲਗਾਏ ਗਏ।

ਇਸ ਮੋਕੇ ਡਾ. ਗੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੈਟਲ ਨੇ ਦੱਸਿਆ ਕਿ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤ ਮੰਦ ਦੰਦ ਹੋਣੇ ਚਹੀਦੇ ਹਨ । ਸਾਨੂੰ ਦੰਦਾਂ  ਦੀ ਸਰੀਰ ਦੇ ਬਾਕੀ ਅੰਗਾਂ ਵਾਗ ਦੇਖਭਾਲ ਕਰਨੀ ਚਹੀਦੀ ਹੈ। ਇਸ ਮੇਕੇ ਉਹਨਾਂ ਸਿਹਤ ਮੰਦ ਦੰਦਾਂ  ਲਈ ਮਿਠਆਈਆਂ, ਪੇਸਟਰੀ, ਚੋਕਲੇਟ, ਮਿੱਠੇ ਸਰਬਤ ਆਦਿ ਦੀ ਵਰਤੋ ਘੱਟ ਕਰਨੀ ਚਹੀਦੀ ਹੈ , ਦੰਦਾਂ ਦੀ ਮਜਬੂਤੀ ਲਈ ਆਮਲਾ, ਸੰਤਰਾਂ ,ਨਿੰਬੂ, ਅਮਰੂਦ, ਗੰਨਾਂ, ਪੂੰਗਰੇ ਹੋਏ ਛੋਲੇ ਅਤੇ ਟਮਾਟਰ ਆਦਿ ਦੀ ਵਰਤੋ ਕਰਨੀ ਚਹੀਦੀ ਹੈ, ਕਿਉ ਜੋ ਇਹਨਾਂ ਵਿੱਚ ਵਿਟਾਮਿਨ ਹੁੰਦੇ ਹਨ ਜੋ ਮੂਸੜਿਆ ਲਈ ਜਰੂਰੀ ਹੁੰਦੇ ਹਨ । ਦੰਦਾਂ ਦੀ ਸਿਹਤ ਸੰਭਾਲ ਅਤੇ ਖਾਂਣ ਪੀਣ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਸਵੇਰੇ ਅਤੇ ਰਾਤ ਨੂੰ ਸਾਉਣ ਤੋ ਪਹਿਲਾ ਦਿਨ ਵਿੱਚ ਦੋ ਬੁਰਸ਼ ਕਰਨਾ ਚਾਹੀਦਾ ਹੈ । ਉਹਨਾੰ ਕਿਹਾ ਕਿ ਜੇਕਰ ਦੰਦਾਂ ਦੀ ਸਹੀ ਦੇਖ ਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਨੂੰ ਕਈ ਤਰਾਂ ਦੀ ਬਿਮਾਰੀਆਂ ਲੱਗ ਜਾਦੀਆਂ ਹਨ ।

LEAVE A REPLY

Please enter your comment!
Please enter your name here