ਜਿਲਾ ਪੱਧਰੀ ਪਹਾੜਾ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਈਸ਼ਾ ਨੂੰ ਕੀਤਾ ਸਨਮਾਨਿਤ

ਮਾਹਿਲਪੁਰ(ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਭਗਤੂਪੁਰ ਦੀ ਚੌਥੀ ਜਮਾਤ ਦੀ ਵਿਦਿਆਰਥਣ ਈਸ਼ਾ ਵਲੋਂ ਜ਼ਿਲਾ ਪੱਧਰੀ ਮੁਕਾਬਲਿਆਂ ਵਿਚ ਪਹਾੜਾ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਹਾਸਲ ਕੀਤਾ ਗਿਆ। ਇਸ ਤੇ ਸਕੂਲ ਸਟਾਫ ਤੇ ਗ੍ਰਾਮ ਪੰਚਾਇਤ ਵਲੋਂ ਈਸ਼ਾ ਨੂੰ ਸਨਮਾਨਿਤ ਕਰਨ ਲਈ ਅਧਿਆਪਕ ਸਰਬਜੀਤ ਸਿੰਘ ਦੀ ਅਗਵਾਈ ਹੇਠ ਇਕ ਸਾਦਾ ਸਮਾਗਮ ਕਰਵਾਇਆ ਗਿਆ।

Advertisements

ਇਸ ਮੌਕੇ ਸਰਪੰਚ ਕ੍ਰਿਪਾਲ ਸਿੰਘ ਚੈਅਰਮੈਨ ਸਰਪੰਚ ਯੂਨਿਅਨ ਮਾਹਿਲਪੁਰ, ਨਰਿੰਦਰ ਕੌਰ ਪੰਚ, ਸ਼ਿੰਗਾਰਾ ਸਿੰਘ ਐਸ.ਐਮ.ਸੀ. ਚੇਅਰਮੈਨ, ਅਵਤਾਰ ਕੌਰ, ਕੁਲਵਿੰਦਰ ਕੌਰ, ਲੱਛਮੀ ਦੇਵੀ, ਕੁਲਵਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਵਲੋਂ ਈਸ਼ਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰ ਕੇ ਹੌਂਸਲਾ ਅਫਜਾਈ ਕੀਤੀ ਗਈ ਅਤੇ ਭੱਵਿਖ ਵਿੱਚ ਵੀ ਇਸੇ ਤਰਾਂ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਦਿੱਤੀ ਗਈ।

LEAVE A REPLY

Please enter your comment!
Please enter your name here