ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ ਹਾਫ ਮੈਰਾਥਨ 12 ਜਨਵਰੀ ਨੂੰ, ਰਜਿਸਟ੍ਰੇਸ਼ਨ ਸ਼ੁਰੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਰਵਿਸ ਕਲੱਬ ਹੁਸ਼ਿਆਰਪੁਰ ਤੋਂ ਚੌਥੀ ਹਾਫ ਮੈਰਾਥਨ 12 ਜਨਵਰੀ ਨੂੰ ਸਵੇਰੇ 6:30 ਵਜੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਰਮਨ ਵਰਮਾ ਨੇ ਦੱਸਿਆ ਕਿ ਇਸ ਮੈਰਾਥਨ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਅਤੇ ਉਹਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਮੈਰਾਥਨ ਦੌਰਾਨ 2, 5, 10 ਅਤੇ 21 ਕਿੱਲੋਮੀਟਰ ਦੀ ਦੌੜ ਕਰਵਾਈ ਜਾਵੇਗੀ।

Advertisements

ਉਨਾਂ ਦੱਸਿਆ ਕਿ 2 ਕਿੱਲੋਮੀਟਰ ਵਾਲੀ ਦੋੜ ਬੱਚਿਆਂ ਲਈ ‘ਫਨ ਰੇਸ’ ਵਜੋਂ ਕਰਵਾਈ ਜਾਵੇਗੀ। ਇਸ ਦੌਰਾਨ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ 1.50 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇੱਕ ਸਵਾਲ ਦੇ ਜਵਾਬ ਵਿੱਚ ਵਰਮਾ ਨੇ ਦੱਸਿਆ ਕਿ 5, 10 ਤੇ 21 ਕਿੱਲੋਮੀਟਰ ਦੌੜਨ ਵਾਲੇ ਖਿਡਾਰੀਆਂ ਨੂੰ ਟਾਇਮਿੰਗ ਚਿੱਪ ਵਾਲੇ ਬਿੱਬ, ਟੀ.ਸ਼ਰਟ, ਮੈਡਲ ਤੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਇਸ ਦੌੜ ‘ਚ ਕਰੀਬ 1500 ਦੌੜਾਕ ਦੇ ਸ਼ਾਮਿਲ ਹੋਣ ਦੀ ਆਸ ਹੈ।

ਰਮਨ ਵਰਮਾ ਨੇ ਦੱਸਿਆ ਕਿ ਮੈਰਾਥਨ ਸਬੰਧੀ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਦੇਸ਼ ਭਰ ਤੋਂ ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ 4 ਸਥਾਨਾਂ ‘ਤੇ ਆਫ਼-ਲਾਈਨ ਰਜਿਸਟਰੇਸ਼ਨ ਹੋਵੇਗੀ, ਜਿਨਾਂ ‘ਚ ਬੀ.ਡੀ. ਆਪਟੇਸ਼ਨ, ਬਿਹਾਰੀ ਲਾਲ ਐਂਡ ਸਨਜ਼, ਵਰਮਾ ਹੁੰਡਈ, ਪਟਿਆਲ ਗੈਸ ਸੀਮੈਂਟ, ਸੂਦ ਸੀਮੈਂਟ ਸਟੋਰ ਬਹਾਦਰਪੁਰ ਵਿਖੇ ਹੋਵੇਗੀ।

LEAVE A REPLY

Please enter your comment!
Please enter your name here