ਹੁਣ ਗੁੜ ਵਿੱਚ ਮਿਲਾਵਟ ਕਰਨ ਵਾਲਿਆ ਦੀ ਖੈਰ ਨਹੀ, ਜਿਲਾ ਸਿਹਤ ਅਫਸਰ ਨੇ ਖਾਦ ਪਦਾਰਥਾਂ ਦੇ ਲਏ 10 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ  ਲੋਕਾਂ ਨੂੰ ਸਾਫ ਸੁਥਰਾਂ ਅਤੇ ਮਿਆਰੀ ਖਾਦ ਪਦਾਰਥ ਮੁਹੱਇਆ ਕਰਵਾਉਣ ਲਈ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਨਰ ਅਤੇ ਫੂਡ ਅਫਸਰ ਰਮਨ ਵਿਰਦੀ ਵੱਲੋ ਖਾਣ ਪੀਣ ਵਾਲੀਆ ਵਸਤੂਆਂ ਦੇ 10 ਸੈਂਪਲ ਇਕੱਤਰ ਕਰਕੇ ਆਗਲੇਰੀ ਕਾਰਵਾਈ ਲਈ ਸਟੇਟ ਫੂਡ ਲੈਬੋਰਟਰੀ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ । ਇਸ ਬਾਰੇ  ਜਾਣ ਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ  ਲੋਕਾਂ ਦੀ ਸ਼ਿਕਾਈਤ ਦੇ ਆਧਾਰ ਤੇ  ਸੜਕਾਂ ਤੇ ਗੁੜ ਵੇਚਣ ਵਾਲੇ ਵੇਲਣੇ ਤੇ ਗੁੜ ਨਾਗੁਣਵਤਾ  ਮਿਲਣ ਕਾਰਨ ਅੱਜ ਟੀਮ ਵੱਲੋ ਗੁੜ ਵਾਲੇ ਵੇਲਣਇਆ ਤੇ ਸਖਤ ਕਾਰਵਾਈ ਕਰਦੇ ਹੋਏ ਗੁੜ ਅਤੇ ਸ਼ੱਕਰ ਦੇ 10 ਸੈਪਲ ਭਾਰੇ । ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕੇ ਸੜਕਾਂ ਤੇ ਗੁੜ ਵੇਚਣ ਵਾਲਿਆ ਨੂੰ ਸਖਤ ਹਦਾਇਤ ਕੀਤੀ ਕਿ ਰੰਗ, ਖੰਡ ਤੇ ਗੁੜ ਵਿੱਚ ਬਿਲਕੁਲ ਇਸਤੇਮਾਲ ਨਹੀ ਕਰਨਾ ਤੇ ਵੇਲਣੇ ਤੇ ਗੰਨਾ ਵੀ ਵਧੀਆਂ ਕਿਸਮ ਦਾ ਹੋਣਾ ਚਹੀਦਾ ਹੈ ,  ਕਿਹਾ ਕਿ ਗੁੜ ਬਣਾਉਣ ਵਾਲੀ ਥਾਂ ਅਤੇ ਵੇਲਣੇ ਤੇ ਕੰਮ ਕਰਨ ਵਾਲੇ ਦੀ ਸਫਾਈ ਹੋਣੀ ਬਹੁਤ ਜਰੂਰੀ ਹੈ । ਉਹਨਾਂ  ਗੁੜ ਬਣਾਉਣ ਲਈ ਖੰਡ ਅਤੇ ਕੈਮੀਕਲ ਦੀ ਵਰਤੋ ਨਾ ਕਰਨ ਦੀ ਸਖਤ ਹਦਾਇਤ ਕੀਤੀ ।

Advertisements

ਉਹਨਾਂ ਨੇ ਇਹ ਵੀ ਕਿਹਾ ਕਿ ਗੁੜ ਨੂੰ ਢੱਕ ਰੱਖਣਾ ਚਾਹੀਦਾ ਤੇ ਸੜਕ ਉਤੇ ਵੇਚਣ  ਵਾਲੇ ਸ਼ੀਸ਼ੇ ਦੇ ਕੈਬਨ ਦੀ ਵਰਤੋ ਕਰਨੀ ਚਾਹੀਦੀ ਹੈ , ਗੁੜ ਬਨਾਉਣ ਵਾਲਿਆ ਵਰਕਰਾ ਦੇ ਮੈਡੀਕਲ ਹੋਣਾ ਜਰੂਰੀ ਹੈ । ਉਹਨਾੰ ਵੱਲੋ ਗੁੜ ਬਣਾਉਣ ਵਾਲਿਆ ਨੂੰ ਹਦਾਇਤ ਕੀਤੀ ਕਿ ਉਹ ਬਾਜ ਆ ਜਾਣ ਨਹੀ ਤੇ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਮਿਸ਼ਨ ਤੰਦਰੁਲਤ ਪੰਜਾਬ ਤਹਿਤ ਲੋਕਾਂ ਨੂ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹਾਈਆਂ ਕਰਵਾਉਣ ਲਈ ਬਚਨ ਵੱਧ ਹੈ ਜਿਸ ਦੇ ਤਹਿਤ ਸਰਕਾਰ ਦੀਆ ਹਦਾਇਤ ਮੁਤਾਬਿਕ ਸਮੇ ਸਮੇ ਸਿਰ ਫੂਡ ਸੇਫਟੀ  ਐਕਟ ਤਹਿਤ ਇਹ ਕਰਵਾਈ ਕੀਤੀ ਜਾਵੇਗੀ  ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿ ਸੜਕਾਂ ਤੇ ਲੱਗੇ ਵੇਲਣਿਆ ਤੋ ਗੁੜ ਖਰੀਦਣ ਲੱਗਿਆ ਧਆਨ ਰੱਖਣ  ਰੰਗ ਵਾਲਾ ਗੁੜ ਨਾ ਖਰੀਦਣ , ਸਾਫ ਸਫਾਈ ਦਾ ਧਿਆਨ ਰੱਖਣ ਜੇਕਰ ਨਾ ਸਫਾਈ ਹੋਵੇ ਤਾਂ ਗੁੜ ਨਾ ਖਰੀਦਣ ਤੇ ਉਸ ਦੀ ਸ਼ਿਕਾਇਤ ਸਿਵਲ ਸਰਜਨ ਜਫਤਰ ਵਿਖੇ ਕਰਨ। ਇਸ ਮੋਕੇ ਫੂਡ ਅਫਸਰ ਰਮਨ ਵਿਰਦੀ, ਰਾਮ ਲੁਭਾਇਆ, ਅਸ਼ੋਕ ਕੁਮਾਰ, ਨਸੀਬ ਕੁਮਾਰ ਵੀ ਟੀਮ ਵਿੱਚ ਹਾਜਰ ਸਨ ।

LEAVE A REPLY

Please enter your comment!
Please enter your name here