ਨਗਰ ਨਿਗਮ ਟੀਮ ਨੇ ਪ੍ਰਾਪਰਟੀ ਟੈਕਸ ਨਾਂ ਦੇਣ ਤੇ 3 ਦੁਕਾਨਾਂ ਨੂੰ ਕੀਤਾ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 138 (ਸੀ) ਅਧੀਨ ਜਾਇਦਾਦ ਸੀਲ ਕਰਨ ਲਈ ਨੋਟਿਸ ਦਿੱਤੇ ਗਏ। ਇਸਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਜਮਾਂ ਨਾਂ ਕਰਵਾਉਣ ਤੇ ਉਹਨਾਂ ਦੇ ਪ੍ਰਾਪਰਟੀ ਮਾਲਕਾਂ-ਕਾਬਜਕਾਰਾਂ ਦੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Advertisements

ਨਿਗਮ ਟੀਮ ਸਕੱਤਰ ਅਮਰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਗਈ ਟੀਮ ਇੰਸਪੈਕਟਰ ਮੁਕਲ ਕੇਸਰ, ਕੁਲਵਿੰਦਰ ਕੁਮਾਰ, ਲੇਖ ਰਾਜ, ਬਲਵਿੰਦਰ ਗਾਂਧੀ, ਵਿਕਰਮਜੀਤ, ਸੁਮਿਤ ਸ਼ਰਮਾ, ਅਮਿਤ ਆਦੀਆ, ਉੰਕਾਰ ਸਿੰਘ ਅਤੇ ਸੰਨੀ ਵਲੋਂ ਜਲੰਧਰ ਰੋਡ ਬੱਸ ਸਟੈਂਡ ਵਾਲੀ ਗਲੀ ਵਿੱਖੇ 3 ਦੁਕਾਨਦਾਰਾਂ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾਂ ਕਰਨ ਤੇ ਉਹਨਾਂ ਦੀਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ।

ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਵਿਰੁੱਧ ਜਾਇਦਾਦ ਸੀਲ ਕਰਨ ਸਬੰਧੀ ਮੁਹਿਮ ਜਾਰੀ ਰੱਖੀ ਜਾਵੇਗੀ: ਬਲਬੀਰ ਰਾਜ

ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜਿਨਾਂ ਪ੍ਰਾਪਰਟੀ ਮਾਲਕਾਂ ਨੂੰ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਸਬੰਧੀ 112 ਏ (5) ਅਤੇ 138 (ਸੀ) ਦੇ ਨੋਟਿਸ ਦਿੱਤੇ ਗਏ ਹਨ। ਜਿਸਤੇ ਉਹਨਾਂ ਵੱਲੋਂ ਬਣਦੀ ਰਕਮ ਜਮਾਂ ਨਾ ਕਰਵਾਉਣ ਤੇ ਉਹਨਾਂ ਦੀਆਂ ਦੁਕਾਨਾਂ-ਪ੍ਰਾਪਰਟੀ ਨੂੰ ਸੀਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here