ਆਲ ਇੰਡੀਆ ਬੈਕਵਾਰਡ ਕਲਾਸਿਜ਼ ਫੈਡਰੇਸ਼ਨ ਦੇ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਲ ਇੰਡੀਆ ਬੈਕਵਾਰਡ ਕਲਾਸਿਜ਼ ਫੈਡਰੇਸ਼ਨ ਦੇ ਵਫਦ ਵੱਲੋਂ 2021 ਦੀ ਜਨਗਣਨਾ ਜਾਤੀ ਅਧਾਰ ‘ਤੇ ਕਰਵਾਉਣ ਲਈ ਮਾਣਯੋਗ ਰਾਸ਼ਟਰਪਤੀ ਭਾਰਤ ਸਰਕਾਰ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਲਈ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮੈਮੋਰੰਡਮ ਦਿੱਤਾ ਗਿਆ। ਇਸ ਮੈਮੋਰੰਡਮ ਵਿੱਚ 2021 ਦੀ ਜਨਗਣਨਾ ਦੇ ਫਾਰਮ ਵਿੱਚ ਹੋਰ ਪਿੱਛੜੀਆਂ ਜਾਤੀਆਂ (ਓਬੀਸੀ) ਨੂੰ ਜਾਤੀ ਅਧਾਰ ‘ਤੇ ਦਰਜ ਕਰਨ ਲਈ ਵੱਖਰੇ ਤੌਰ ‘ਤੇ ਕਾਲਮ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ।

Advertisements

-2021 ਦੀ ਜਨਗਣਨਾ ਜਾਤੀ ਅਧਾਰ ‘ਤੇ ਕਰਵਾਉਣ ਦੀ ਕੀਤੀ ਮੰਗ

ਇਸ ਵਫਦ ਵਿੱਚ ਪੰਜਾਬ ਕਨਵੀਨਰ ਜਸਪਾਲ ਸਿੰਘ ਖੀਵਾ, ਸਿੱਖ ਧਾਰਮਿਕ ਵਿੰਗ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ, ਜਨਰਲ ਸਕੱਤਰ ਅਮਰਜੀਤ ਸਿੰਘ ਆਸੀ, ਹਰਜੀਤ ਸਿੰਘ ਮਠਾਰੂ, ਜ਼ਿਲਾ ਪ੍ਰਧਾਨ ਜਗਦੀਪ ਸਿੰਘ ਸੀਹਰਾ, ਇਕਨਾਮ ਸਿੰਘ ਕੌਂਸਲ, ਜਗਜੋਤ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਜਸਪਾਲ ਸਿੰਘ ਖੀਵਾ ਅਤੇ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਇਸ ਤੋਂ ਪਹਿਲ਼ਾਂ ਸਾਲ 2011 ਵਿੱਚ ਕਰਵਾਈ ਗਈ ਜਨਗਣਨਾ ਵਿੱਚ ਓਬੀਸੀ ਲਈ ਕੋਈ ਵੱਖਰਾ ਕਾਲਮ ਦਰਜ ਨਹੀਂ ਕੀਤਾ ਗਿਆ ਸੀ। ਜਿਸ ਕਾਰਣ ਓਬੀਸੀ ਦੇ ਕੋਈ ਵੱਖਰੇ ਅੰਕੜੇ ਇੱਕਤਰ ਨਹੀਂ ਕੀਤੇ ਜਾ ਸਕੇ। ਇਹੀ ਕਾਰਣ ਹੈ ਕਿ ਹੁਣ ਤੱਕ ਓਬੀਸੀ ਵਰਗ ਲਈ ਨਵੀਆਂ ਨੀਤੀਆਂ ਬਣਾਉਣ ਅਤੇ ਰਾਹਤ ਦੇਣ ਲਈ ਸਰਕਾਰੀ ਤੌਰ ‘ਤੇ ਕੋਈ ਪ੍ਰਭਾਵਸ਼ਾਲੀ ਪ੍ਰੋਗਰਾਮ ਤਿਆਰ ਨਹੀਂ ਕੀਤਾ ਜਾ ਸਕਿਆ।

ਕੌਂਸਲ ਅਤੇ ਖੀਵਾ ਨੇ ਦੱਸਿਆ ਕਿ 87 ਸਾਲ ਪਹਿਲਾਂ 1931 ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਜਾਤੀ ਅਧਾਰ ‘ਤੇ ਜਨਗਣਨਾ ਕੀਤੀ ਗਈ ਸੀ, ਜਿਸ ਦੌਰਾਨ ਵੀ ਓਬੀਸੀ ਲਈ ਕੋਈ ਵੱਖਰਾ ਕਾਲਮ ਨਹੀਂ ਬਣਾਇਆ ਜਾ ਸਕਿਆ ਸੀ। ਇਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ ਸਮਝੀ, ਜਿਸ ਕਾਰਣ ਓਬੀਸੀ ਵਰਗ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਓਬੀਸੀ ਵਰਗ ਲਈ ਐੱਸ.ਸੀ ਤੇ ਐੱਸ.ਟੀ. ਵਰਗ ਨਾਲੋਂ ਅੱਲਗ ਮਹਿਕਮਾ ਬਣਾ ਕੇ ਇਸ ਲਈ ਵੱਖਰੇ ਤੌਰ ‘ਤੇ ਕੇਂਦਰੀ ਸਰਕਾਰ ਦੇ ਪੱਧਰ ‘ਤੇ ਨੀਤੀਆਂ ਬਣਾਈਆਂ ਜਾਣ।

LEAVE A REPLY

Please enter your comment!
Please enter your name here