ਮਾਊਂਟ ਵਿਊ ਕੌਨਸੈਂਟ ਸਕੂਲ਼ ਵਿਖੇ ਹੋਇਆ ਸਲਾਨਾ ਸਮਾਗਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਮਾਉਂਟ ਵਿਊ ਕੌਨਸੈਂਟ ਸਕੂਲ ਜਹਾਨ ਖੇਲਾਂ ਵਿਖੇ ਮੈਨੇਜਿੰਗ ਡਾਇਰੈਕਟਰ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਹੇਠ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੰਜੀਵ ਤਲਵਾੜ ਸਾਬਕਾ ਚੇਅਰਮੈਨ ਬਿਜਲੀ ਬੋਰਡ, ਜਸਪਾਲ ਸਿੰਘ ਖੀਵਾ ਪੰਜਾਬ ਪ੍ਰਧਾਨ ਆਲ ਇੰਡੀਆ ਬੈਕਵਾਰਡ ਕਲਾਸਿਜ਼ ਫੈਡਰੇਸ਼ਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਖੂਬਸੂਰਤ ਅੰਦਾਜ਼ ਵਿੱਚ ਸ਼ਬਦ ਗਾਇਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਉਪਰੰਤ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਰੰਗਾਰੰਗ ਪ੍ਰੋਗਰਾਮ ਵਿੱਚ ਵੈਲਕਮ ਸੌਂਗ, ਸਕਿੱਟ, ਇਕਾਂਗੀ,ਗਰੁੱਪ ਡਾਂਸ,ਭੰਗੜਾ,ਗਿੱਧਾ ਆਦਿ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ, ਪਰਿਵਾਰਿਕ ਮੈਂਬਰ ਤੇ ਵਿਸ਼ੇਸ਼ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਮਾਊਂਟ ਵਿਊ ਕੌਨਸੈਂਟ ਸਕੂਲ ਜਹਾਨਖੇਲ਼ਾਂ ਵੱਲੋਂ ਉੱਚਕੋਟੀ ਦੀ ਸੰਸਾਰਿਕ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਤੇ ਵਾਤਾਵਰਣ ਸੁਰੱਖਿਆ, ਸ਼ੋਸ਼ਲ ਐਕਟਿਵਿਟੀਜ਼ ‘ਚ ਵੀ ਬੱਚਿਆਂ ਨੂੰ ਪ੍ਰਪੱਕ ਕਰਦਿਆਂ ਬਹੁਮੁੱਖੀ ਸ਼ਖਸ਼ੀਅਤ ਸਿਰਜਣਾ ਦੇ ਮਿਸ਼ਨ ਨੂੰ ਕਾਮਯਾਬ ਕਰਨ ਦੀ ਦਿਸ਼ਾ ਵਿੱਚ ਪੂਰੀ ਤਰਾਂ ਸਮਰਪਣ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ,

Advertisements

ਜਿਸ ਸਦਕਾ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ-ਨਾਲ ਅਧਿਆਤਮਕ ਤੇ ਆਤਮਿਕ ਤੌਰ ‘ਤੇ ਮਜਬੂਤ ਬਣਾਉਣ ਲਈ ਬਹੁਤ ਸਾਰੀਆਂ ਸਰਗਰਮੀਆਂ ਸਕੂਲ ਦੇ ਦੈਨਿਕ ਕਾਰਜਕ੍ਰਮ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸੰਜੀਵ ਤਲਵਾੜ ਸਾਬਕਾ ਚੇਅਰਮੈਨ ਬਿਜਲੀ ਬੋਰਡ ਅਤੇ ਹੋਰ ਬੁਲਾਰਿਆਂ ਨੇ ਹਰਦੇਵ ਸਿੰਘ ਕੌਂਸਲ ਕੌਮੀ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਤੇ ਇੰਦਰਜੀਤ ਕੌਰ ਕੌਂਸਲ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ ਪਿਛੱੜੇ ਹੋਏ ਖੇਤਰ ਵਿੱਚ ਬੱਚਿਆਂ ਨੂੰ ਉੱਚਕੋਟੀ ਦੀ ਸਿੱਖਿਆ ਮੁਹੱਈਆ ਕਰਵਾਉਣ ਹਿੱਤ ਵਿਦਿਅਕ ਅਦਾਰਾ ਸਥਾਪਿਤ ਕਰਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲਗਾਤਾਰ ਮਹਿੰਗੀ ਹੋ ਰਹੀ ਸਿੱਖਿਆ ਕਾਰਣ ਲੋੜਵੰਦ ਬੱਚੇ ਵਧੀਆ ਸਕੂਲਾਂ ਵਿੱਚ ਸਿੱਖਿਆ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ, ਪਰ ਹਰਦੇਵ ਸਿੰਘ ਕੌਂਸਲ ਵਰਗੀਆਂ ਸਖਸ਼ੀਅਤਾਂ ਕਾਰਣ ਹੀ ਲੋੜਵੰਦਾਂ ਲੋਕਾਂ ਦੀ ਵੀ ਉੱਚਪੱਧਰੀ ਸਿੱਖਿਆ ਤੱਕ ਪਹੁੰਚ ਸੰਭਵ ਹੋ ਸਕੀ ਹੈ। ਉਹਨਾਂ ਮਾਊਂਟ ਵਿਊ ਕੌਨਸੈਂਟ ਸਕੂਲ ਦੇ ਬੱਚਿਆਂ ਵੱਲੋਂ ਸਖਤ ਮਿਹਨਤ ਨਾਲ ਕੀਤੀਆਂ ਵੱਡੀਆਂ ਪ੍ਰਾਪਤੀਆਂ ਨੂੰ ਸਲਾਹੁੰਦਿਆਂ ਸਕੂਲ ਦੇ ਮਿਹਨਤੀ ਸਟਾਫ ਵੱਲੋਂ ਦਿਖਾਈ ਜਾ ਰਹੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਪ੍ਰਿੰਸੀਪਲ ਸੁਚਿੱਤਰਾ ਤਲਵਾੜ ਨੇ ਵੱਖ-ਵੱਖ ਖੇਤਰਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਅਹਿਮ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਇੰਦਰਜੀਤ ਕੌਰ ਕੌਂਸਲ ਡਿਪਟੀ ਡਾਇਰੈਕਟਰ ਤੇ ਇਕਨਾਮ ਸਿੰਘ ਕਂੌਸਲ ਕੋਆਰਡੀਨੇਟਰ ਨੇ ਆਏ ਮਹਿਮਾਨਾਂ, ਮਾਪਿਆਂ ਤੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੌਰਾਨ ਪੜਾਈ, ਖੇਡਾਂ ਅਤੇ ਸਮਾਜਿਕ ਸਰਗਰਮੀਆਂ ਦੇ ਖੇਤਰ ‘ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਵਿਸ਼ੇਸ਼ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਤਾ ਪਿਤਾ ਸਕੂਲ ਸਟਾਫ ਮੈਂਬਰ ਅਤੇ ਨਗਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੀ ਮੌਜੂਦ ਸਨ।

ਸਮਾਗਮ ਦੌਰਾਨ ਮੰਚ ਸੰਚਾਲਨ ਮੈਡਮ ਪੂਜਾ ਵਰਮਾ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਤੋਂ ਅਮਰਜੀਤ ਸਿੰਘ ਆਸੀ, ਹਰਜੀਤ ਸਿੰਘ ਮਠਾਰੂ, ਹਰਜਿੰਦਰ ਸਿੰਘ ਰੀਹਲ, ਬਿਕਰਮਜੀਤ ਸਿੰਘ ਕਲਸੀ, ਜਗਦੀਪ ਸਿੰਘ ਸੀਹਰਾ,ਹਰਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਵਿਦਿਆਰਥੀ ਵਿੰਗ,ਇਕਨਾਮ ਸਿੰਘ ਕੌਂਸਲ ਮੀਤ ਪ੍ਰਧਾਨ ਪੰਜਾਬ ਯੂਥ ਵਿੰਗ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਸੇਵਕ ਸਿੰਘ ਕੌਂਸਲ, ਓਂਕਾਰ ਸਿੰਘ ਸਕੱਤਰ ਬੀਸੀ ਵਿੰਗ ਪੰਜਾਬ, ਜਸਪਾਲ ਸਿੰਘ ਵਾਲੀਆ ਜ਼ਿਲਾ ਜਨਰਲ ਸੱਕਤਰ,ਦਲਜਿੰਦਰ ਸਿੰਘ ਧਾਮੀ, ਓਂਕਾਰ ਸਿੰਘ ਧਾਮੀ, ਚੇਅਰਮੈਨ ਰਸ਼ਪਾਲ ਸਿੰਘ,ਜਸਵਿੰਦਰ ਸਿੰਘ ਲਾਂਬਾ,ਹਰਪ੍ਰੀਤ ਸਿੰਘ ਰੈਹਸੀ, ਇੰਦਰਜੀਤ ਕੌਰ,ਗੁਰਦੀਪ ਕੌਰ,ਬਲਜੀਤ ਕੌਰ, ਏਕਤਾ, ਸੁਦਾਮਾ ਕੁੰਦਰਾਲ, ਜਗਦੀਪ ਕੌਰ, ਭਾਵਨਾ, ਅੰਜਨਾ, ਮਨਪ੍ਰੀਤ ਕੌਰ, ਪੂਜਾ ਵਰਮਾ, ਸੁਦਾਮਾ ਕੁੰਦਰਾਲ, ਅੰਜਨਾ ਦੇਵੀ, ਏਕਤਾ ਪਵਾਰ, ਪੱਲਵੀ, ਗੁਰਦੀਪ ਕੌਰ, ਜਗਦੀਪ ਕੌਰ, ਹਰਪ੍ਰੀਤ ਕੌਰ ਤੇ ਸੁਸ਼ਮਾ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here