ਯੂ.ਆਈ.ਡੀ. ਨੰਬਰ ਅਲਾਟ ਕਰਨ ਲਈ ਨਿਗਮ ਟੀਮ ਕਰੇਗੀ ਪ੍ਰਾਪਰਟੀਆਂ ਦੇ ਸਰਵੇ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੀ ਹਦੂਦ ਅੰਦਰ ਪ੍ਰਾਪਰਟੀਆਂ ਦਾ ਸਰਵੇ ਕੀਤਾ ਜਾ ਰਿਹਾ ਹੈ। ਜਿਸਦੇ ਵਿੱਚ ਸਰਵੇ ਕਰਨ ਵਾਲੀਆਂ ਟੀਮਾ ਘਰ-ਘਰ ਜਾ ਕੇ ਸਰਵੇ ਸਬੰਧੀ ਪ੍ਰਾਪਰਟੀਆ ਦੀ ਡਿਟੇਲ ਜਿਵੇਂ ਕਿ ਮਾਲਕ ਦਾ ਨਾਮ, ਮੋਬਾਇਲ ਨੰਬਰ, ਬਿਜਲੀ ਦਾ ਬਿੱਲ ਅਤੇ ਪ੍ਰਾਪਰਟੀ ਦੀ ਫੋਟੋ ਆਦਿ ਦੀ ਜਾਣਕਾਰੀ ਰਿਕਾਰਡ ਕਰਨਗੀਆ।

Advertisements

ਜਿਸ ਉਪਰੰਤ ਪ੍ਰਾਪਰਟੀਆ ਨੂੰ ਯੂ.ਆਈ.ਡੀ. ਨੰਬਰ ਅਲਾਟ ਕਰਕੇ ਨੰਬਰ ਪਲੇਟਾ ਲਗਾਈਆ ਜਾਣਗੀਆ। ਇਸ ਲਈ ਸਮੂਹ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਟੀਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਹੀ ਸੂਚਨਾ ਦਿੱਤੀ ਜਾਵੇ।

ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਸ ਸਰਵੇ ਸਬੰਧੀ ਕੋਈ ਵੀ ਫੀਸ ਵਸੂਲੀ ਨਹੀਂ ਜਾ ਰਹੀ ਹੈ, ਜੇਕਰ ਕੋਈ ਵਿਅਕਤੀ ਪੈਸਿਆ ਦੀ ਮੰਗ ਕਰਦਾ ਹੈ ਤਾਂ ਇਸ ਦਫਤਰ ਦੇ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ (78141-61618) ਅਤੇ ਸੁਪਰਡੰਟ ਅਮਿਤ ਕੁਮਾਰ (96464-00467) ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

LEAVE A REPLY

Please enter your comment!
Please enter your name here