ਐਨ.ਸੀ.ਡੀ.ਪ੍ਰੋਗਰਾਮ ਅਧੀਨ ਪਿੰਡ ਬਲਸੂਆ ਵਿਖੇ ਲਗਾਇਆ ਕੈਂਪ

ਪਠਾਨਕੋਟ (ਦ ਸਟੈਲਰ ਨਿਊਜ਼)। ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਆਂਗਣਵਾੜੀ ਸਕੂਲ ਦੌਲਤਪੁਰਾ ਢਾਕੀ ਅਤੇ ਆਂਗਣਵਾੜੀ ਸਕੂਲ ਸਬ ਸੈਂਟਰ ਬਲਸੂਆ, ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ।

Advertisements

ਇਸ ਕੈਂਪ ਵਿਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ਹਿਮੋਗਲੋਬਿਨ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਆਂਗਣਵਾੜੀ ਸਕੂਲ ਦੌਲਤਪੁਰ ਢਾਕੀ 70 ਅਤੇ ਆਂਗਣਵਾੜੀ ਸੈਂਟਰ ਬਲਸੂਆ ਵਿਖੇ 80 ਲੋਕਾਂ ਦਾ ਚੈੱਕਅਪ ਕੀਤਾ ਗਿਆ।

ਜਿਨਾਂ ਲੋਕਾਂ ਨੂੰ ਕੋਈ ਸਮੱਸਿਆ ਸੀ ਉਹਨਾਂ ਦਾ ਇਲਾਜ ਕੀਤਾ ਗਿਆ। ਇਸ ਮੌਕੇ ਤੇ ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ, ਸਮੀਰਪਾਲ ਐਲ.ਟੀ, ਹਰਪ੍ਰੀਤ ਏ.ਐਨ.ਐਮ, ਆਸ਼ਾ ਵਰਕਰ ਅਨੂ, ਰੇਨੂੰ ਪਰਮਜੀਤ ਅਤੇ ਪ੍ਰਿਆ ਜ਼ਿਲਾ ਆਂਕੜਾ ਅਸੀਸਟੈਂਟ ਆਦਿ ਹਾਜ਼ਰ ਹੋਏ।  

LEAVE A REPLY

Please enter your comment!
Please enter your name here