ਸਿਹਤ ਵਿਭਾਗ ਨੇ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਜਿਲਾ ਹੁਸ਼ਿਆਰਪੁਰ ਅੰਦਰ ਤੰਬਾਕੂ ਨੋਸ਼ੀ ਦੇ ਬੁਰੇ ਪ੍ਰਭਾਵਾਂ ਨੂੰ ਜਾਗਰੂਕ ਕਰਨ ਅਤੇ ਕੋਟਪਾ ਐਕਟ 2003 ਸਬੰਧੀ ਇਕ ਜਾਗਰੂਕਤਾ ਕੈਂਪ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ-ਕਮ-ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨਰ ਦੀ ਅਗਵਾਈ ਹੇਠ ਅੱਜ ਸ਼ਹਿਰ ਹੁਸ਼ਿਆਰਪੁਰ ਵਿੱਚ ਜਨਤਕ ਸਥਾਨਾਂ ਤੇ ਖਾਸ ਕਰ ਸਿਵਲ ਹਸਪਤਾਲ ਦੇ ਆਲੇ ਦੁਆਲੇ ਸਿਗਰਟ ਨੋਸ਼ੀ ਕਰ ਰਹੇ ਲੋਕਾਂ ਦੇ ਚਲਾਨ ਕੱਟੇ ਅਤੇ ਇਹਨਾਂ ਨੂੰ ਤੰਬਾਕੂਨੋਸ਼ੀ ਕਰਨ ਨਾਲ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਹਾਜਰ ਲੋਕਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਤੰਬਾਕੂ ਬਹੁਤ ਬੁਰਾ ਨਸ਼ਾ ਹੈ, ਤੇ ਇਸ ਨੂੰ ਨਸ਼ਿਆ ਦਾ ਦੁਆਰ ਕਿਹਾ ਜਾਦਾ ਹੈ ।

Advertisements

ਹਰ ਸਾਲ ਤੰਬਾਕੂ ਨੋਸ਼ੀ ਨਾਲ ਭਾਰਤ ਵਿੱਚ 12 ਲੱਖ ਲੋਕ ਤੰਬਾਕੂਨੋਸ਼ੀ ਕਰਨ ਨਾਲ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਰੋਜ਼ਾਨਾ 3300 ਲੋਕ ਤੰਬਾਕੂਨੋਸ਼ੀ ਨਾਲ ਪ੍ਰਭਾਵਿਤ ਬਿਮਾਰੀਆਂ ਕਰਕੇ ਮਰ ਜਾਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਵਿੱਚ ਨਿਕੋਟੀਨ ਹੋਣ ਕਰਕੇ ਇਸ ਦੀ ਲਤ ਬੜੀ ਜਲਦੀ ਲੱਗਦੀ ਹੈ । ਤੰਬਾਕੂਨੋਸ਼ੀ ਨਾਲ ਸਾਡੇ ਸਰੀਰ ਵਿੱਚ ਕਈ ਤਰਾ ਦੇ ਕੈਂਸਰ, ਤਪਦਿਕ ਅਤੇ ਫੇਫੜਿਆ ਦੀਆਂ ਬਿਮਾਰੀਆਂ ਲੱਗ ਜਾਦੀਆਂ ਹਨ । ਹੋਰ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਕੈਂਸਰ ਦੇ 100 ਮਰੀਜਾਂ ਵਿੱਚੋ 40 ਮਰੀਜ ਤੰਬਾਕੂ ਦੇ ਸੇਵਨ ਕਰਕੇ ਕੈਂਸਰ ਦੇ ਮਰੀਜ ਬਣ ਜਾਦੇ ਹਨ । ਉਹਨਾਂ ਦੱਸਿਆ ਕਿ ਤੰਬਾਕੂ ਦਾ ਆਦਤ ਛੱਡਣ ਲਈ ਸਰਕਾਰੀ ਹਸਪਤਾਲ ਵਿੱਚ ਸਰਕਾਰ ਵੱਲੋ ਤੰਬਾਕੂ ਛਡਾਓ ਸੈਲ ਬਣਾਏ ਗਏ ਹਨ ਜਿਸ ਅਧੀਨ ਇਸ ਆਦਤ ਨੂੰ ਛੱਡਣ ਵਾਲੇ ਮਰੀਜਾਂ ਦੀ ਕੋਸਿਲਿੰਗ ਕਰਕੇ ਮੁਫੱਤ ਦਵਾਈ ਵੀ ਦਿੱਤੀ ਜਾਦੀ ਹੈ ।

ਇਸ ਮੋਕੇ ਸੈਨਟਰੀ ਸੁਪਰਵਾਈਜਰ  ਹਰਰੂਪ ਕੁਮਾਰ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਜਿਲੇ ਨੂੰ ਤੰਬਾਕੂ ਰਹਿਤ ਜਿਲਾਂ ਘੋਸ਼ਿਤ ਕੀਤਾ ਜਾ ਚੁਕਾ ਹੈ। ਪਬਲਿਕ ਥਾਵਾਂ ਜਿਵੇ ਬਸ ਸਟੈਂਡ, ਹਸਪਤਾਲ, ਕਾਲਜ, ਰੇਲਵੇ ਸਟੇਸ਼ਨ ਹੋਟਲ ਰੈਸਟੋਡੈਟ ਆਦਿ ਤੇ ਤੰਬਾਕੂ ਪਦਾਰਥਾਂ ਦਾ ਸੇਵਨ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਜੇਕਰ ਕੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਚਲਾਨ ਕੀਤਾ ਜਾਦਾ ਹੈ। ਇਸੇ ਐਕਟ ਤਹਿਤ ਵਿਦਿਅਕ ਸੰਸਥਾਵਾਂ ਦੇ ਨਜਦੀਕ ਤੰਬਾਕੂ ਪਦਾਰਥਾਂ ਦੀ ਵਿਕਰੀ ਅਤੇ ਦੁਕਾਨਾਂ ਤੇ ਖੁਲੀਆਂ ਸਿਗਰੇਟਾ ਵੇਚਣ ਤੇ ਪਬੰਦੀ ਹੈ । ਇਸ ਮੋਕੇ ਸੰਸਥਾਂ ਦੇ ਪ੍ਰਿੰਸੀਪਲ ਡਾ ਸੰਭੂ ਨਾਥ ਪਾਡੇ ਨੇ ਸਿਹਤ ਵਿਭਾਗ ਦੀ ਟੀਮ ਦਾ ਜਾਗਰੂਕਤਾ ਕੈਪ ਲਗਾਉਣ ਅਤੇ ਵਿਦਿਆਰਥੀਂਆਂ ਨੂੰ ਵੱਡਮੁਲੀ ਜਾਣਕਾਰੀ ਦੇਣ ਦਾ ਧੰਨਵਾਧ ਕੀਤਾ।  ਇਸ ਮੌਕੇ ਤੇ ਉਹਨਾਂ ਨਾਲ ਹੋਰ ਟੀਮ ਦੇ ਮੈਂਬਰ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here