ਨਿਗਮ ਕਮਿਸ਼ਨਰ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਕੀਤੀ ਅਪੀਲ

ਹੁਸ਼ਿਆਪੁਰ (ਦ ਸਟੈਲਰ ਨਿਊਜ਼)। ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐੱਸ. ਵਧੀਕ ਡਿਪਟੀ ਕਮਿਸ਼ਨਰ—ਕਮ—ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜੀ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ ਤੇ ਪੀ.ਜੀ.ਆਈ. ਵੱਲੋਂ ਟੀਮ ਦਾ ਧੰਨਵਾਦ ਕੀਤਾ ਗਿਆ ਕਿ ਸਟਰੀਟ ਵੈਂਡਿੰਗ ਸਕੀਮ ਤਹਿਤ ਸਰਕਾਰ ਵਲੋਂ ਪ੍ਰਾਪਤ ਹੋਈਆ ਹਦਾਇਤਾਂ ਅਨੁਸਾਰ ਡੇ ਨੂਲਮ ਅਤੇ ਪੰਜਾਬ ਰਾਜ ਅਰਬਨ ਲਾਈਵਲੀਹੁਡ ਮਿਸ਼ਨ ਅਨੁਸਾਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਮਿਤੀ 27.07.2021 ਨੂੰ ਸਟਰੀਟ ਵੈਂਡਰਾ ਦੀ ਸਮੱਰਥਾ ਨਿਰਮਾਣ ਅਤੇ ਸਿਖਲਾਈ ਲਈ ਟ੍ਰੈਨਿੰਗ ਕੈਂਪ ਸ਼੍ਰੀਮਤੀ ਅਸ਼ਿਕਾ ਜ਼ੈਨ ਕਮਿਸ਼ਨਰ ਨਗਰ ਨਿਗਮ ਜੀ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਦੀ ਹਦੂਦ ਅੰਦਰ ਕੰਮ ਕਰਦੇ ਸਟਰੀਟ ਵੈਂਡਰ ਹਾਜ਼ਰ ਹੋਏ।ਇਹ ਟੇ੍ਰਨਿੰਗ ਡਿਪਾਰਟਮੈਂਟ ਆਫ ਲੋਕਲ ਗਵਰਨਮਂੈਟ ਅਤੇ ਪੀ.ਜੀ.ਆਈ ਵਲੋਂ ਭੇਜੀ ਗਈ ਟੀਮ ਡੱਾਕਟਰ ਅਲਪਨਾ ਰਾਣਾ, ਕੋਮਲ ਕਸ਼ਯਪ, ਇਸ਼ਾਨ ਚੌਪੜਾ ਵਲੋਂ ਦਿੱਤੀ ਗਈ।

Advertisements
ਇਸ ਟੇ੍ਰਨਿੰਗ ਵਿੱਚ ਡਾੱ. ਅਲਪਨਾ ਰਾਣਾ ਜੀ ਵਲੋਂ ਫੂਡ ਹਾਈਜੀਨ,ਪਰਸਨਲ ਹਾਈਜੀਨ ,ਫੂਡ ਸੇਫਟੀ ਫੂਡ ਪ੍ਰੋਡਕਸ਼ਨ ਬਾਰੇ  ਸੰਖੇਪ ਵਿੱਚ ਸਮਝਾਇਆ ਗਿਆ। ਇਸ਼ਾਨ ਚੌਪੜਾ ਵਲੋਂ ਹਂੈਡ ਵਾਸ਼ ,ਮਾਸਕ ਲਗਾਉਣ ਅਤੇ ਕਰੋਨਾ ਮਾਹਾਮਾਰੀ ਤੋ ਬਚਣ ਲਈ ਸੰਖੇਪ ਵਿੱਚ ਸਮਝਾਇਆ ਗਿਆ। ਸ਼ੀ੍ਰ ਪ੍ਰਵੀਨ ਕੁਮਾਰ ਜੀ (ਐਫ਼.ਐਲ.ਸੀ.) ਵਲੋ ਸਟਰੀਟ ਵੈਂਡਰਾ ਦੀ ਭਲਾਈ ਲਈ ਚਲਾਈਆ ਜਾ ਰਹੀਆ ਬੈਕਿੰਗ ਸਕੀਮਾ ਬਾਰੇ ਜਾਗਰੂਕ ਕੀਤਾ ਗਿਆ ।

ਇਸ ਟੈ੍ਰਨਿੰਗ ਕੈਂਪ ਵਿੱਚ ਸਵੱਛਤਾ ਅਭਿਆਨ ਬਾਰੇ ਵੀ ਚਾਨਣਾ ਪਾਇਆ ਗਿਆ ਆਈ ਹੋਈ ਟੀਮ ਵਲੋਂ ਸਟਰੀਟ ਵੈਂਡਰਾ ਨੂੰ ਕਿਟਸ ਮੁਹਈਆ ਕਰਵਾਈਆ ਗਈਆ।ਕੈਂਪ ਵਿੱਚ ਮਾਨਯੋਗ ਮੇਅਰ ਨਗਰ ਨਿਗਮ ਮੇਅਰ ਸੁਰਿੰਦਰ ਕੁਮਾਰ ਜੀ ,ਡਿਪਟੀ ਮੇਅਰ  ਰਣਜੀਤ ਚੌਧਰੀ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਲਤਾ ਸੈਣੀ ਉਚੇਚੇ ਤੌਰ ਤੇ ਸ਼ਾਮਲ ਹੋਏ ਉਹਨਾ ਵਲੋਂ ਸਟਰੀਟ ਵੈਂਡਰਾ ਨੂੰ ਸਕੀਮਾ ਦਾ ਵੱਧ ਤੋ ਵੱਧ ਲਾਭ ਲੈਣ ਲਈ ਉਤਸਾਹਿਤ ਕੀਤਾ ਗਿਆ ਅਤੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਗਿਆ ਇਸ ਕੈਪ ਵਿੱਚ ਦਫਤਰ ਨਗਰ ਨਿਗਮ ਦਾ ਸਟਾਫ  ਸੁਆਮੀ ਸਿੰਘ ਸੁਪਰਡੈਂਟ, ਦਿਨੇਸ਼ ਗੁਪਤਾ ਇੰਸਪੈਕਟਰ,  ਇੰਦਰਜੀਤ ਸਿੰਘ,ਹਰਿੰਦਰ ਕੌਰ,ਗਣੇਸ਼ ਸੂਦ,ਹਰਵਿੰਦਰ ਸਿੰਘ ਹਾਜ਼ਰ ਹੋਏ।

LEAVE A REPLY

Please enter your comment!
Please enter your name here