
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ’ਤੇ ਸਾਲ-2026 ਦੀ ਚੌਥੀ ਨੈਸ਼ਨਲ ਲੋਕ ਅਦਾਲਤ 12 ਦਸੰਬਰ ਨੂੰ ਲਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿਚ ਕ੍ਰਿਮੀਨਲ ਕੰਪਾਉਡੇਬਲ (ਘੱਟ ਅਪਰਾਧ ਵਾਲੇ) ਕੇਸ, ਐਨ.ਆਈ ਐਕਟ ਕੇਸਾਂ ਅਧੀਨ ਧਾਰਾ 138 (ਲੰਬਿਤ ਅਤੇ ਅਗਾਊਂ ਮੁਕੱਦਮੇਬਾਜੀ ਬੈਂਕ ਰਿਕਵਰੀ ਕੇਸ ਅਤੇ ਲੇਬਰ ਡਿਸਪਿਊਟ ਕੇਸ) ਮੋਟਰ ਐਕਸੀਡੈਂਟ ਕਲੇਮ ਕੇਸ, ਬਿਜਲੀ ਅਤੇ ਪਾਣੀ ਦੇ ਬਿੱਲ (ਪੈਡਿੰਗ ਅਤੇ ਪ੍ਰੀਅ ਲਿਟੀਗੇਟਿਵ), ਤਲਾਕ ਦੇ ਕੇਸ, ਟਰੈਫਿਕ ਚਲਾਨ, ਰੈਵੀਨਿਊ ਕੇਸ, ਸਿਵਲ ਕੇਸ ਅਤੇ ਘਰੈਲੂ ਝਗੜੇ ਆਦਿ ਦੇ ਕੇਸ ਰੱਖੇ ਗਏ। ਇਹ ਲੋਕ ਅਦਾਲਤ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਜਿੰਦਰ ਅੱਗਰਵਾਲ ਦੀ ਯੋਗ ਅਗਵਾਈ ਹੇਠਾਂ ਲਗਾਈ ਜਾ ਰਹੀ ਹੈ।

ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਜਿੰਦਰ ਅਗਰਵਾਲ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਲੋਕ ਅਦਾਲਤਾਂ ਵਿੱਚ ਕੇਸ ਲਗਾਉਣ ਅਤੇ ਇਸ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ ਅਤੇ ਇਨਾਂ ਲੋਕ ਅਦਾਲਤਾਂ ਦੇ ਫੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਲੋਕ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਇਨ੍ਹਾਂ ਲੋਕ ਅਦਾਲਤਾਂ ਰਾਹੀਂ ਕਰਵਾ ਕੇ ਲਾਭ ਪ੍ਰਾਪਤ ਕਰਨ। ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵਲੋ ਅਦਾਲਤਾਂ ਵਿੱਚ ਭੁਗਤਾਏ ਜਾਣ ਵਾਲੇ ਟਰੈਫਿਕ ਚਲਾਂਨਾ ਦੀ ਜਾਣਕਾਰੀ ਲਈ ਇਹ ਦੱਸਿਆ ਜਾਂਦਾ ਹੈ ਕਿ ਜਿਸ ਵਿਆਕਤੀ ਦਾ ਟਰੈਫਿਕ ਚਲਾਨ ਅਦਾਲਤ ਵਿੱਰ ਲੱਗਿਆ ਹੋਵੇ ਅਤੇ ਉਹ ਮਿਤੀ 12.12 2026 ਦੀ ਨੈਸ਼ਨਲ ਲੋਕ ਅਦਾਲਤ ਵਿਚ ਰੱਖੇ ਜਾਣ ਦੀ ਜਾਣਕਾਰੀ ecourts.gov.in ਦੀ ਵੈਬਸਾਈਟ ’ਤੇ ਜਾ ਕੇ ਆਪਣੀ ਸਟੇਟ ਅਤੇ ਜਿਲ੍ਹਾ ਦਾ ਨਾਮ ਭਰੇਗਾ ਤਾਂ ਉਸ ਤੋਂ ਬਾਅਦ ਪਾਰਟੀ ਦਾ ਨਾਂਮ ਅਤੇ ਚਲਾਨ ਨੰਬਰ ਲਿਖਿਆ ਆਵੇਗਾ, ਜਿਸ ਨਾਲ ਆਪ ਨੂੰ ਚਲਾਨ ਕਿਸ ਅਦਾਲਤ ਵਿੱਚ ਹੈ, ਸਬੰਧੀ ਜਾਣਕਾਰੀ ਮਿਲ ਸਕਦੀ ਹੈ।












