Wednesday, November 4, 2026
Home Hoshiarpur ਮਾਂ ਸ਼ਕਤੀ ਨੌਜਵਾਨ ਸਭਾ ਨੇ ਚਲਾਇਆ ਸਫ਼ਾਈ ਅਭਿਆਨ

ਮਾਂ ਸ਼ਕਤੀ ਨੌਜਵਾਨ ਸਭਾ ਨੇ ਚਲਾਇਆ ਸਫ਼ਾਈ ਅਭਿਆਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਮਾਂ ਸ਼ਕਤੀ ਨੌਜਵਾਨ ਸਭਾ (ਰਜਿ.) ਮੁਹੱਲਾ ਰਿਸ਼ੀ ਨਗਰ, ਜਗੀਰਪੁਰਾ ਦੇ ਪ੍ਰਧਾਨ ਤਜਿੰਦਰ ਸਿੰਘ ਬੁੱਧੂ ਅਤੇ ਪ੍ਰਧਾਨ ਅਸ਼ਵਨੀ ਰਾਜੂ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ, ਇਹ ਅਭਿਆਨ ਭਰਵਾਈ ਅੱਡੇ ਤੋਂ ਸ਼ੁਰੂ ਹੋ ਕੇ ਰਿਸ਼ੀ ਨਗਰ, ਰੇਲਵੇ ਰੋਡ ਤੇ ਜਗੀਰਪੁਰ ਦੇ ਸਾਰੇ ਰੋਡ ਦੀ ਸਫ਼ਾਈ ਦੇ ਨਾਲ ਘਾਹ-ਬੂਟੀ, ਨਾਲੀਆਂ ਦੀ ਸਫ਼ਾਈ ਅਤੇ ਮੱਛਰ ਮਾਰ ਦਵਾਈ ਦਾ ਛਿੜਕਾਓ ਕਰ ਕੇ ਨੌਜਵਾਨਾਂ ਵਲੋਂ ਕੀਤਾ ਗਿਆ।

Advertisements

ਸਫ਼ਾਈ ਕਰਨ ਉਪਰੰਤ ਨੌਜਵਾਨਾਂ ਵਲੋਂ ਰੁੱਖ ਵੀ ਲਗਾਏ ਗਏ, ਜਿਸ ਨੂੰ ਦੇਖਦੇ ਹੋਏ ਮਾਂ ਸ਼ਕਤੀ ਨੌਜਵਾਨ ਸਭਾ ਦੇ ਪ੍ਰਧਾਨ ਅਸ਼ਵਨੀ ਰਾਜੂ ਨੇ ਕਿਹਾ ਅੱਜ ਕੱਲ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਚੰਗੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਸੇ ਤਰਾਂ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡਾ ਆਲਾ-ਦੁਆਲਾ ਸਾਫ਼ ਅਤੇ ਵਾਤਾਵਰਣ ਸੁਰੱਖਿਅਤ ਹੁੰਦਾ ਹੈ। ਇਸ ਸਫ਼ਾਈ ਮੁਹਿੰਮ ਵਿੱਚ ਸਾਰੇ ਨੌਜਵਾਨਾਂ ਵਲੋਂ ਮਿਲ ਕੇ ਪ੍ਰਣ ਲਿਆ ਗਿਆ ਕਿ ਉਹ ਹਰ ਐਤਵਾਰ ਇਸੇ ਤਰਾਂ ਸਫ਼ਾਈ ਅਭਿਆਨ ਨੂੰ ਜਾਰੀ ਰੱਖਣਗੇ।
ਇਸ ਮੌਕੇ ‘ਤੇ ਲਕਸ਼ਮੀ, ਜਤਿੰਦਰ ਮਾਇਕਲ, ਗੋਪੀ, ਸੋਨੂੰ, ਪਰਦੀਪ, ਭੋਲਾ, ਕਿਸ਼ਨ, ਲਾਡੀ, ਵਿਜਾ ਜਗੀਰਪੁਰ, ਮੋਨੂੰ, ਲਵ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here