ਚੈਕਿੰਗ ਦੌਰਾਨ ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਨੂੰ ਕੀਤੇ ਜਾਣਗੇ ਜੁਰਮਾਨੇ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਦੀ ਹਦੂਦ ਅੰਦਰ ਸ਼ਹਿਰ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਆਪਣੇ ਪਧੱਰ ਤੇ ਨਜਾਇਜ ਤੌਰ ਤੇ ਲਗਾਏ ਹੋਏ ਹਨ।

Advertisements

ਉਹਨਾਂ ਕਿਹਾ ਕਿ ਸ਼ਹਿਰ ਵਾਸੀ ਨਜਾਇਜ ਤੌਰ ਤੇ ਲੱਗੇ ਆਪਣੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨ ਨਗਰ ਨਿਗਮ ਦੇ ਦਫਤਰ ਆ ਕੇ ਤੁਰੰਤ ਰੈਗੂਲਰ ਕਰਵਾਊਣ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ^ਵੱਖ ਟੀਮਾਂ ਵੱਲੋ ਸ਼ਹਿਰ ਵਿੰਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨਾਂ ਦੀ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ ਅਤੇ ਉਹਨਾਂ ਵਿਰੁਧ ਬਨਦੀ ਕਨੰਨੀ ਕਰਵਾਈ ਵੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here