ਲੜਕੀਆਂ ਹਰ ਖੇਤਰ ਵਿੱਚ ਅਦਾ ਕਰ ਰਹੀਆਂ ਨੇ ਮੋਹਰੀ ਰੋਲ: ਡਾਇਰੈਕਟਰ ਬ੍ਰਿਗੇਡੀਅਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਹੁਸ਼ਿਆਰਪੁਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਬ੍ਰਿਗੇਡੀਅਰ ਸਤਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ ਅਤੇ ਉਹਨਾਂ ਨੂੰ ਉਚ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋਣਾ ਚਾਹੀਦਾ ਹੈ, ਤਾਂ ਜੋ ਉਹ ਹਰ ਚੁਣੌਤੀ ਦਾ ਸਾਹਮਣਾ ਕਰ ਸਕਣ। ਉਹਨਾਂ ਵੱਖ-ਵੱਖ ਕੋਰਸਾਂ/ਫੀਲਡਾਂ ਵਿੱਚ ਕਾਰਗੁਜਾਰੀ ਲਈ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਅਤੇ ਜ਼ਿਲੇ ਦੀਆਂ ਸਾਬਕਾ ਸੈਨਿਕ ਜਥੇਬੰਦੀਆਂ ਨੂੰ ਸਾਬਕਾ ਫੌਜੀਆਂ ਅਤੇ ਵਿਧਵਾਵਾਂ ਦੀ ਭਲਾਈ ਲਈ ਕੀਤੇ ਸ਼ਲਾਘਾਯੋਗ ਕੰਮਾਂ ਲਈ ਸਨਮਾਨਿਤ ਵੀ ਕੀਤਾ।

Advertisements

ਉਹਨਾਂ ਵਲੋਂ ਦਫ਼ਤਰ ਸੈਨਿਕ ਰੈਸਟ ਹਾਊਸ ਦਾ ਵੀ ਦੌਰਾ ਕੀਤਾ ਗਿਆ ਅਤੇ ਕੰਮ ਤਸੱਲੀਬਖ਼ਸ਼ ਪਾਇਆ। ਇਸ ਮੌਕੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਡਿਪਾਰਟਮੈਂਟ ਆਫ ਡਿਫੈਂਸ ਸਰਵਿਸਜ਼ ਵੈਲਫੇਅਰ ਵਲੋਂ ਚਲਾਇਆ ਜਾ ਰਿਹਾ ਇਹ ਕਾਲਜ ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ, ਕੰਪਿਊਟਰ ਵਿਗਿਆਨ ਦਾ ਇਕ ਆਲਾ ਦਰਜੇ ਦਾ ਅਦਾਰਾ ਬਣ ਕੇ ਉਭਰਿਆ ਹੈ, ਜਿਥੇ ਕਿ 200 ਦੇ ਕਰੀਬ ਵਿਦਿਆਰਥੀ ਗਿਆਨ ਪ੍ਰਾਪਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਾਬਕਾ ਸੈਨਿਕਾਂ/ਉਹਨਾਂ ਦੇ ਆਸ਼ਰਿਤਾ ਅਤੇ ਸੇਵਾ ਕਰ ਰਹੇ ਸੈਨਿਕਾਂ ਦੇ ਬੱਚਿਆਂ ਲਈ ਨਾ-ਮਾਤਰ ਫੀਸ ‘ਤੇ ਬੀ.ਐਸ.ਸੀ (ਆਈ.ਟੀ), ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ. (ਆਈ.ਟੀ.) ਕੋਰਸ ਕਰਵਾਏ ਜਾਂਦੇ ਹਨ।

ਸਮਾਗਮ ਦੌਰਾਨ ਇੰਸਟੀਚਿਊਟ ਦੀ ਸਲਾਨਾ ਰਿਪੋਰਟ ਡਾ. ਪ੍ਰਮਿੰਦਰ ਕੌਰ ਸੈਣੀ ਹੈਡ ਆਫ ਡਿਪਾਰਟਮੈਂਟ ਕੰਪਿਊਟਰ ਸਾਇੰਸ ਵਲੋਂ ਪੇਸ਼ ਕੀਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਲੈਫ: ਜਨਰਲ ਜੇ.ਐਸ.ਢਿਲੋਂ, ਮੇਜਰ ਜਨਰਲ ਓ.ਪੀ. ਪ੍ਰਮਾਰ, ਬ੍ਰਿਗੇਡੀਅਰ ਸੁਰਜੀਤ ਸਿੰਘ, ਕਰਨਲ ਮਲੂਕ ਸਿੰਘ, ਉਪ ਪ੍ਰਧਾਨ ਜ਼ਿਲਾ ਸੈਨਿਕ ਬੋਰਡ ਕਰਨਲ ਕੇ. ਮਹਿੰਦਰ ਸਿੰਘ, ਕਰਨਲ ਰਘਬੀਰ ਸਿੰਘ, ਰਸ਼ਪਾਲ ਸਿੰਘ, ਰੀਤੂ ਤਿਵਾੜੀ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਚਾਂਦਨੀ ਸ਼ਰਮਾ, ਸੰਦੀਪ ਕੌਰ, ਹਰਜੀਤ ਕੌਰ, ਮੇਜਰ ਜਸਵਿੰਦਰ ਸਿੰਘ ਧਾਮੀ ਅਤੇ ਭਾਰੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।

LEAVE A REPLY

Please enter your comment!
Please enter your name here