ਵਧੀਕ ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਵੱਲੋਂ ਬੇਰੋਜਗਾਰੀ ਦੇ ਮੁੱਦੇ ਤੇ ਜ਼ਿਲੇ ਦੇ ਉੱੱਘੇ ਉਦਯੋਗਪਤੀਆਂ ਨਾਲ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਦਯੋਗਪਤੀਆਂ ਨੂੰ ਉਨ ਦੇ ਉਦਯੋਗਾਂ ਵਿੱਚ ਲੋੜੀਂਦੀ ਮੈਨਪਾਵਰ ਦੀ ਭਰਤੀ ਰੋਜ਼ਗਾਰ ਬਿਊਰੋ ਰਾਹੀਂ ਕਰਨ ਦੀ ਸਲਾਹ ਦਿੱਤੀ ਗਈ ਅਤੇ ਇਹ ਵੀ ਸਲਾਹ ਦਿੱਤੀ ਗਈ ਕਿ ਜਿਨਾਂ ਕਿੱਤਿਆਂ ਵਿੱਚ ਉਹਨਾਂ ਦੇ ਉਦਯੋਗਾਂ ਵਿੱਚ ਮੈਨਪਾਵਰ ਦੀ ਬਹੁਤ ਲੋੜ ਹੈ ਪਰ ਮਾਰਕੀਟ ਵਿੱਚ ਉਸ ਟਾਈਪ ਦੀ ਮੈਨਪਾਵਰ ਨਹੀਂ ਮਿਲ ਰਹੀ ਉਸ ਦੀ ਸੂਚਨਾ ਵੀ ਰੋਜ਼ਗਾਰ ਬਿਊਰੋ ਨੂੰ ਦਿੱਤੀ ਜਾਵੇ ਤਾਂ ਜੋ ਉਸ ਟਾਈਪ ਦੇ ਕੋਰਸ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ ਰਾਹੀਂ ਚਾਲੂ ਕਰਵਾ ਕੇ ਬੇਰੋਜ਼ਗਾਰ ਬੱਚਿਆਂ ਨੂੰ ਟ੍ਰੇਨਿੰਗ ਦਿਵਾਉਣ ਉਪਰੰਤ ਉਦਯੋਗਾਂ ਵਿੱਚ ਨੌਕਰੀ ਦਿਵਾਈ ਜਾ ਸਕੇ।

Advertisements

ਇਸ ਤੋਂ ਇਲਾਵਾ ਉਹਨਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਵਲੋਂ ਮਾਰਚ ਮਹੀਨੇ ਦੌਰਾਨ ਅੰਮ੍ਰਿਤਸਰ, ਫਗਵਾੜਾ, ਬਠਿੰਡਾ, ਮੁਹਾਲੀ, ਐਸ.ਬੀ.ਐਸ ਨਗਰ ਵਿਖੇ 12 ਮਾਰਚ ਤੋਂ 24 ਮਾਰਚ ਤੱਕ ਹਾਈ ਇੰਡ ਜੋਬ ਮੇਲੇ ਲਗਾਏ ਜਾ ਰਹੇ ਹਨ। ਜਿਸ ਵਿੱਚ ਗਰੇਜੂਏਟ ਬੱਚਿਆਂ ਦੀ ਨੌਕਰੀਆਂ ਸਬੰਧੀ ਚੋਣ ਕੀਤੀ ਜਾਵੇਗੀ ਅਤੇ ਵੱਖ-ਵੱਖ ਕੰਪਨੀਆਂ ਵਲੋਂ 3 ਲੱਖ ਜਾਂ ਇਸ ਤੋਂ ਵੱਧ ਦਾ ਸਾਲਾਨਾ ਪੇਕੇਜ ਦਿੱਤਾ ਜਾਵੇਗਾ। ਜੇਕਰ ਕੋਈ ਉਦਯੋਗਪਤੀ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਆਪਣੇ ਜੋਬ ਰੋਲ ਦੀ ਸੂਚਨਾ ਤੁਰੰਤ ਰੋਜ਼ਗਾਰ ਬਿਊਰੋ ਨੂੰ ਦੇਵੇ।

ਇਸ ਮੀਟਿੰਗ ਦੌਰਾਨ ਗੁਰਮੇਲ ਸਿੰਘ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਸ਼ਿਵ ਦਿਆਲ ਫਕਸ਼ਨਲ ਮੈਨੇਜਰ, ਪ੍ਰਦੀਪ ਕੁਮਾਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ, ਉੱੱਘੇ ਉਦਯੋਗਪਤੀ ਅਜੈ ਤਰੈਹਨ ਤਰੇਹਨ ਹੋਮ ਸਲੂਸ਼ਨ, ਵਿਵੇਕ ਚੌਧਰੀ ਡੀ.ਵੀ.ਇਲੈਕਟਰੋਮੇਟਿਕ ਪ੍ਰ.ਲਿਮ, ਰਾਜ ਰਾਠੋਰ ਵਰਣ ਵੀਵਰਜ ਲਿਮ., ਅਮਿਤ ਕੁਮਾਰ ਐਚ.ਐਲ.ਇੰਟਰਪਰਾਈਜਜ, ਮਹੀਪਾਲ ਕਤਿਆਲ ਪਾਈਨਰ ਇੰਡਸਟਰੀਜ ਲਿਮ., ਨਵੀਨ ਏ.ਜੀ.ਐਲ, ਨਿਤਨ ਮਹਾਜਨ ਹੋਟਲ ਔਰਚਾਰਡ ਗਰੀਨ ਅਤੇ ਹੋਰ ਸ਼ਾਮਿਲ ਸਨ।  

     

LEAVE A REPLY

Please enter your comment!
Please enter your name here