ਕੈਪਟਨ ਅਮਰਿੰਦਰ ਸਿੰਘ ਨੇ ਇਕ-ਰੋਜ਼ਾ ਵਿਧਾਨ ਸਭਾ ਸੈਸ਼ਨ ‘ਤੇ ਸੌੜੀ ਸਿਆਸਤ ਖੇਡਣ ਲਈ ਅਕਾਲੀ ਦਲ ਤੇ ਆਪ ਨੂੰ ਕਰੜੇ ਹੱਥੀਂ ਲਿਆ

ਚੰਡੀਗੜ: ਕੋਵਿਡ ਮਹਾਂਮਾਰੀ ਦੇ ਸੰਕਟਮਈ ਦੌਰ ਵਿੱਚ ਵੀ ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਆਪਣੀ ਸੌੜੀ ਸਿਆਸਤ ਜਾਰੀ ਰੱਖਣ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਬੁਲਾਉਣਾ ਸਰਕਾਰ ਦੀ ਸੰਵਿਧਾਨਕ ਜ਼ਰੂਰਤ ਹੈ ਜਿਵੇਂ ਇਸ ਵੱਲੋਂ ਦੋ ਦਿਨ ਪਹਿਲਾਂ ਕੀਤੇ ਅਧਿਕਾਰਤ ਐਲਾਨ ਵਿੱਚ ਸਪੱਸ਼ਟ ਤੌਰ ‘ਤੇ ਦੱਸਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਦੋਸ਼ਾਂ ਦੇ ਉਲਟ ਲੋਕਾਂ ਨਾਲ ਕੋਝਾ ਮਜ਼ਾਕ ਉਨ•ਾਂ ਦੀ ਸਰਕਾਰ ਵੱਲੋਂ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਵੱਲੋਂ ਕੀਤਾ ਗਿਆ ਹੈ, ਜਿਸ ਦੀ ਬਤੌਰ ਵਿਧਾਇਕ ਵਿਧਾਨ ਸਭਾ ਵਿੱਚ ਹਾਜ਼ਰੀ ਦਾ ਨਿਰਾਸ਼ਾਮਈ ਰਿਕਾਰਡ ਦਰਸਾਉਂਦਾ ਹੈ ਕਿ ਉਸ ਵੱਲੋਂ ਵਿਧਾਨ ਸਭਾ ਅਤੇ ਇਸਦੇ ਸੈਸ਼ਨ ਨੂੰ ਕਿੰਨੀ ਘੱਟ ਮਹੱਤਤਾ ਦਿੱਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਮਾਰਚ 2017 ਤੋਂ ਮਈ 2019 ਵਿਧਾਇਕ ਹੁੰਦਿਆਂ ਸੁਖਬੀਰ ਵੱਲੋਂ ਸੈਸ਼ਨ ਦੇ 40 ਦਿਨਾਂ ਵਿੱਚੋਂ  ਕੇਵਲ 16 ਦਿਨ ਹਾਜ਼ਰੀ ਭਰੀ ਗਈ।

Advertisements

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾਂ ਦੀ ਪ੍ਰਤੀਕ੍ਰਿਆ ‘ਤੇ ਹੈਰਾਨੀ ਪ੍ਰਗਟ ਕਰਦਿਆਂ ਇਸ ਨੂੰ ਸਿਰਫ ਹਾਸੋਹੀਣਾ ਹੀ ਨਹੀਂ ਕਰਾਰ ਦਿੱਤਾ ਸਗੋਂ ਸੂਬੇ ਦੀਆਂ ਦੋਵਾਂ ਵਿਰੋਧੀ ਧਿਰਾਂ ਵੱਲੋਂ ਸੰਵੇਦਨਸ਼ੀਲਤਾ ਤੇ ਸਰੋਕਾਰਾਂ ਨੂੰ ਦਿੱਤੀ ਤਿਲਾਂਜਲੀ ਦਾ ਵਿਖਾਵਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਦੋਵੇਂ ਧਿਰਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਨੀਵਾਣ ਤੱਕ ਚਲੀਆਂ ਗਈਆਂ ਹਨ ਜਦਕਿ ਲੋਕਾਂ ਦੀ ਇਕੋ ਇਕ ਚਿੰਤਾ ਮੌਜੂਦਾ ਸਮੇਂ ਆਪਣੇ ਆਪ ਨੂੰ ਕੋਰੋਨਾਵਾਇਰਸ ਤੋਂ ਬਚਾਉਣਾ ਹੈ ਜੋ ਪੰਜਾਬ ਵਿੱਚ ਸਿੱਖਰ ਵੱਲ ਵੱਧ ਰਿਹਾ ਹੈ ਅਤੇ ਹਾਲਾਤਾਂ ਦੇ ਮੁੜ ਆਮ ਵਰਗੇ ਹੋਣ ਤੋਂ ਪਹਿਲਾਂ ਸੂਬੇ ਲਈ ਘਾਤਕ ਸਿੱਧ ਹੋ ਸਕਦਾ ਹੈ।

ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਕਿ ਇਕ ਦਿਨ ਦਾ ਸੈਸ਼ਨ ਸਰਕਾਰ ਵੱਲੋਂ ਇਸ ਗੱਲ ਨੂੰ ਸਹੀ ਠਹਿਰਾਉਣ ਦਾ ਸਬੂਤ ਹੈ ਕਿ ਇਹ ਸਾਸ਼ਨ ਚਲਾਉਣ ਦਾ ਅਧਿਕਾਰ ਗਵਾ ਚੁੱਕੀ ਹੈ, ਬਾਰੇ ਪ੍ਰਤੀਕ੍ਰਿਆ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਨੂੰ ਲੋਕਾਂ ਵੱਲੋਂ ਬਹੁਮੱਤ ਦਿੱਤਾ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਠੀਭਰ ਵਿਧਾਇਕਾਂ ਦੇ ਵਿਧਾਨ ਸਭਾ ਵਿੱਚ ਸਮਰਥਨ ਦੀ ਜ਼ਰੂਰਤ ਨਹੀਂ।
ਸਰਕਾਰ ਉੱਪਰ ਇਕ ਦਿਨ ਦਾ ਸੈਸ਼ਨ ਬਲਾਉਣ ਲਈ ਦਬਾਉ ਸਿਰਫ ਸੰਵਿਧਾਨਕ ਸੀ, ਮੁੱਖ ਮੰਤਰੀ ਨੇ ਇਹ ਕਹਿੰਦਿਆਂ ਸੁਖਬੀਰ ਨੂੰ ਸੰਵਿਧਾਨ ਪੜ•ਨ ਦੀ ਅਪੀਲ ਕੀਤੀ ਜਿਸਦੇ ਸਿਧਾਤਾਂ ਅਤੇ ਨਿਯਮਾਂ ‘ਤੇ ਚੱਲਣਾ ਅਕਾਲੀਆਂ ਨੇ ਲੰਮਾਂ ਸਮਾਂ ਪਹਿਲਾਂ ਹੀ ਛੱਡ ਦਿੱਤਾ ਸੀ।

ਇਹ ਦੱਸਦਿਆਂ ਕਿ ਕਈ ਮੰਤਰੀ, ਵਿਧਾਇਕ ਅਤੇ ਅਧਿਕਾਰੀ ਮੌਜੂਦਾ ਸਮੇਂ ਜਾਂ ਤਾਂ ਕੋਵਿਡ ਪਾਜ਼ੇਟਿਵ ਹਨ ਜਾਂ ਇਕਾਂਤਵਾਸ ਵਿੱਚ ਹਨ, ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਸੁਖਬੀਰ ਨੂੰ ਜ਼ਮੀਨੀ ਹਕੀਕਤਾਂ ਬਾਰੇ ਪਤਾ ਹੀ ਨਹੀਂ ਜਾਂ ਇਨ•ਾਂ ਦੀ ਪ੍ਰਵਾਹ ਹੀ ਨਹੀਂ। ਸੂਬੇ ਅੰਦਰ 34400 ਲੋਕ ਕਰੋਨਾਂ ਪਾਜ਼ੇਟਿਵ ਹੋ ਚੁੱਕੇ ਹਨ ਅਤੇ ਹੁਣ ਤੱਕ 898 ਮੌਤਾਂ (ਅਗਸਤ 18 ਨੂੰ ਇਕ ਦਿਨ ਵਿੱਚ1704 ਲੋਕਾਂ ਦੇ ਪਾਜ਼ੇਟਿਵ ਹੋਣ ਅਤੇ 35 ਮੌਤਾਂ ਦੀਆਂ ਰਿਪੋਰਟਾਂ ਸਮੇਤ) ਸਥਿਤੀ ਬਹੁਤ ਚਿੰਤਾਮਈ ਹੈ। ਉਨ•ਾਂ ਅੱਗੇ ਕਿਹਾ ਕਿ 366 ਲੋਕ ਆਕਸੀਜਨ ਸਪੋਰਟ ‘ਤੇ ਹਨ ਅਤੇ 3 ਨਾਜ਼ੁਕ ਹਾਲਤ ਵਿੱਚ ਵੈਂਟੀਲੇਟਰਾਂ ‘ਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਉਨ•ਾਂ ਦੀ ਸਰਕਾਰ ਸੁਖਬੀਰ ਦੀਆਂ ਬੇਤੁਕੀਆਂ ਸੁਣਨ ਨਾਲੋਂ ਗੰਭੀਰ ਸੰਕਟ ਨਾਲ ਨਜਿੱਠਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਲੋਕਾਂ ਦੇ ਹਿੱਤਾਂ ਪ੍ਰਤੀ ਗੰਭੀਰਤਾ ਨਾਲ ਚਿੰਤਤ ਹੈ ਤਾਂ ਉਸਨੂੰ ਆਪਣੀ ਸ਼ਕਤੀ ਲੋਕਾਂ ਨੂੰ ਮਹਾਂਮਾਰੀ ਵਿਚੋਂ ਕੱਢਣ ‘ਤੇ ਲਾਉਣੀ ਚਾਹੀਦੀ ਹੈ ਬਜਾਏ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਉਭਾਰਨ ਲਈ ਭੜਕਾਊ ਬਿਆਨਬਾਜ਼ੀ ਕਰਨ ਦੇ। ਉਨ•ਾਂ ਨਾਲ ਹੀ ਕਿਹਾ ਕਿ ਨਿਰਅਧਾਰ ਮੁੱਦਿਆਂ ‘ਤੇ ਗੈਰਜ਼ਰੂਰੀ ਸ਼ੋਰ-ਸ਼ਰਾਬਾ ਕਰਨ ਦੀ ਥਾਂ ਅਕਾਲੀਆਂ ਨੂੰ ਕੋਵਿਡ ਨਾਲ ਲੜਾਈ ਵਿਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਪਾਸ ਲੋਕਾਂ ਅੱਗੇ ਰੱਖਣ ਲਈ ਕੋਈ ਵੀ ਮਹੱਤਵਪੂਰਨ ਮੁੱਦਾ ਹੈ ਅਤੇ ਇਸ ਕਰਕੇ  ਦੋਵਾਂ ਵੱਲੋਂ ਮਹਾਂਮਾਰੀ ਦਰਮਿਆਨ ਢੀਠਤਾ ਭਰੇ ਢਕਵੰਜਾਂ ਦਾ ਆਸਰਾ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਆਪ ਆਗੂ ਚੀਮਾ ਦੇ ਦੋਸ਼ਾਂ ਕਿ ਪੰਜਾਬ ਸਰਕਾਰ ਅਹਿਮ ਮੁੱਦਿਆਂ ‘ਤੇ ਬਹਿਸ ਤੋਂ ਭੱਜ ਰਹੀ ਹੈ, ਬਾਰੇ ਪ੍ਰਤੀਕ੍ਰਿਆ ਪ੍ਰਗਟਾਉਂਦਿਆਂ ਪੁੱਛਿਆ, ”ਮੌਜੂਦਾ ਸਮੇਂ ਸਾਡੇ ਲਈ ਪੂਰੀ ਤਾਕਤ ਨਾਲ ਕੋਵਿਡ ਖਿਲਾਫ ਲੜਨ ਤੋਂ ਇਲਾਵਾ ਇਥੇ ਹੋਰ ਕਿਹੜਾ ਵੱਡਾ ਗੰਭੀਰ ਮਸਲਾ ਹੋ ਸਕਦਾ ਹੈ।” ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਕੰਮ ਕਰਨ ਦਾ ਹੈ ਨਾ ਕਿ ਬਹਿਸਾਂ ਦਾ, ਪਰ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਇਸ ਪ੍ਰਤੀ ਗੰਭੀਰ ਹੈ। ਉੁਨ•ਾਂ ਅੱਗੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਨ•ਾਂ ਦੋਵਾਂ ਪਾਰਟੀਆਂ ਦਾ ਸਿਰਫ ਇਕੋ  ਸਰੋਕਾਰ ਆਪਣ ਸਿਆਸੀ ਨੁਕਤਿਆਂ ਨੂੰ ਪਹਿਲ ਦੇਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ”ਸਾਡੇ ਲੋਕ ਪੀੜਾ ਹੰਢਾ ਰਹੇ ਹਨ ਅਤੇ ਮਰ ਰਹੇ ਹਨ ਪਰ ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਇਸ ਪੀੜਾ ਨਾਲ ਕੋਈ ਸਰੋਕਾਰ ਨਹੀਂ।” ਉਨ•ਾਂ ਨਾਲ ਹੀ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਵਿਰੋਧੀ ਵਤੀਰਾ ਹੀ ਸੀ ਜਿਸਦਾ ਮੁੱਲ ਇਸ ਨੂੰ ਪਿਛਲੀਆਂ ਕਈ ਚੋਣਾਂ ਵਿੱਚ ਤਾਰਨਾ ਪਿਆ ਹੈ ਅਤੇ ਇਸੇ ਤਰ•ਾਂ ਦਿੱਲੀ ਦੇ ਲੋਕਾਂ ਦੀ ਤਰਸਯੋਗ ਹਾਲਤ ਲਈ ਆਮ ਆਦਮੀ ਪਾਰਟੀ ਦਾ ਲੋਕ ਵਿਰੋਧੀ ਰਵੱਈਆ ਜ਼ਿੰਮੇਵਾਰ ਹੈ।

LEAVE A REPLY

Please enter your comment!
Please enter your name here