ਮੁਅੱਤਲ ਪੰਚਾਇਤ ਸਕੱਤਰ ਨੂੰ ਡਿਊਟੀ ਦੇ ਕੇ ਬੀਡੀਪੀਓਨੇ ਹੁਕਮਾ ਦੀਆਂ ਉਡਾਈਆਂ ਧੱਜੀਆ

ਗੜਸ਼ੰਕਰ (ਦ ਸਟੈਲਰ ਨਿਊਜ਼)ਰਿਪੋਰਟ: ਹਰਦੀਪ ਚੌਹਾਨ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸਾਖਾ ਆਰ.ਡੀ.ਈ. ਤੇ ਵਿਤੀ ਕਮਿਸ਼ਨਰ ਡੀ. ਕੇ. ਤਿਵਾੜੀ ਵਲੋ ਤੁਰੰਤ ਸਰਕਾਰੀ ਸੇਵਾ ਤੋ ਮੁਅੱਤਲ ਕਰਨ ਬਾਰੇ ਭੇਜੇ ਗਏ ਹੁਕਮਾ ਦੀ ਬੀਡੀਪੀਓ ਦਫਤਰ ਗੜਸ਼ੰਕਰ ਵਲੋ ਇੱਕ ਪੰਚਾਇਤ ਸੈਕਟਰੀ ਨੂੰ  ਡਿਊਟੀ ਤੇ ਨਿਯੁਕਤ ਕਰਕੇ ਸਰੇਆਮ ਹੁਕਮਾ ਦੀਆ ਧੱਜੀਆ ਉਡਾਈਆ ਗਈਆ ਹਨ। ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਦਫਤਰ ਵਲੋਂ 27 ਦਸੰਬਰ 2019 ਨੂੰ ਲਿਖਤੀ ਰੂਪ ਵਿੱਚ ਭੇਜੇ ਗਏ ਵੱਖ-ਵੱਖ ਦਫਤਰਾਂ ਨੂੰ ਪੱਤਰ ਅਨੁਸਾਰ ਲਿਖੀਆ ਗਿਆ ਸੀ ਕਿ ਜਸਵਿੰਦਰ ਸਿੰਘ ਲੇਖਾਕਾਰ ਚਾਰਜ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਵਾਸ਼ਹਿਰ ਅਤੇ ਗੁਰਮੁੱਖ ਸਿੰਘ ਪੰਚਾਇਤ ਸਕੱਤਰ ਨਵਾਸ਼ਹਿਰ ਨੂੰ ਤੁਰੰਤ ਸਰਕਾਰੀ ਸੇਵਾ ਤੋ ਮੁਅੱਤਲ ਕੀਤਾ ਜਾਂਦਾ ਹੈ।

Advertisements

ਮੁਅੱਤਲੀ ਦੌਰਾਨ ਉਹਨਾਂ ਨੂੰ ਪੰਜਾਬ ਸਿਵਲ ਸੇਵਾਵਾਂ ਰੂਲਜ ਜਿਲਦ ਨੰਬਰ 1 ਭਾਗ ਇੱਕ ਦੇ ਨਿਯਮ 7.2 ਅਧੀਨ ਗੁਜਾਰਾ ਭੱਤਾ ਇਸ ਸ਼ਰਤ ਤੇ ਦਿੱਤਾ ਜਾਵੇਗਾ ਕਿ ਇਹ ਕਰਮਚਾਰੀ ਸਰਟੀਫਿਕੇਟ ਪੇਸ਼ ਕਰਨਗੇ ਕਿ ਉਹ ਸਮੇ ਦੋਰਾਨ ਕੋਈ ਨੋਕਰੀ ਜਾ ਹੋਰ ਕੰਮ ਨਹੀ ਕਰਨਗੇ। ਜਸਵਿੰਦਰ ਸਿੰਘ ਲੇਖਾਕਾਰ ਅਤੇ ਗੁਰਮੁੱਖ ਸਿੰਘ ਨੂੰ ਪੰਚਾਇਤ ਸਕੱਤਰ ਬਲਾਕ ਨਵਾਸ਼ਹਿਰ ਦੇ ਮੁਅੱਤਲੀ ਸਮੇ ਦਾ ਹੈੱਡਕੁਆਟਰ ਦਫਤਰ ਪੇਡੂ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਨਵਾਸ਼ਹਿਰ ਹੋਵੇਗਾ। ਇਹ ਹੁਕਮ ਤੁਰੰਤ ਲਾਗੂ ਹੋਣਗੇ ਇਸ ਦੀਆ ਕਾਪੀਆ ਵੱਖ-ਵੱਖ ਸੰਬੰਧਤ ਦਫਤਰਾਂ ਨੂੰ ਭੇਜੀਆ ਗਈਆ ਸਨ ਪਰ ਬੀਡੀਪੀਓ ਦਫਤਰ ਗੜਸ਼ੰਕਰ ਨੇ ਉਪਰੋਕਤ ਜਾਰੀ ਹੋਏ ਹੁਕਮਾ ਦੀ ਪ੍ਰਵਾਹ ਨਾ ਕਰਦਿਆ ਮੁਅੱਤਲ ਕੀਤਾ ਗਿਆ ਪੰਚਾਇਤ ਸਕੱਤਰ  ਗੁਰਮੁੱਖ ਸਿੰਘ ਨੂੰ ਆਪਣੇ ਦਫਤਰ ਵਿੱਚ ਨਿਯੁਕਤ ਕਰ ਲਿਆ ਗਿਆ ਅਤੇ ਵੱਖ-ਵੱਖ ਪਿੰਡਾ ਦਾ ਪੰਚਾਇਤ  ਸਕੱਤਰ  ਵਲੋ  ਚਾਰਜ  ਵੀ  ਦੇ  ਦਿੱਤਾ ਗਿਆ।

ਕਾਰਜਕਾਰੀ ਅਫਸਰ ਪੰਚਾਇਤ ਸੰਮਤੀ ਨਵਾਸ਼ਹਿਰ ਵਲੋ ਉਪਰੋਕਤ ਨੋਟਿਸ ਦੀ ਇੱਕ ਕਾਪੀ ਨੰਬਰ 2820 ਮਿਤੀ 31-12-2019 ਨੂੰ ਮੂਲ ਰੂਪ ਵਿੱਚ ਗੁਰਮੁੱਖ ਸਿੰਘ ਪੰਚਾਇਤ ਸਕੱਤਰ ਦੇ ਮੁਅੱਤਲੀ ਦੇ ਹੁਕਮ ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀ ਗੜਸ਼ੰਕਰ ਨੂੰ ਕਾਰਵਾਈ ਹਿੱਤ ਭੇਜੇ ਗਏ ਸਨ ਪਰ ਹੁਕਮਾ ਦੀ ਪ੍ਰਵਾਹ ਨਾ ਕਰਦੇ ਹੋਏ ਮੁਅੱਤਲ ਪੰਚਾਇਤ ਸਕੱਤਰ  ਗੁਰਮੁੱਖ ਸਿੰਘ ਨੂੰ ਮਹਿਕਮੇ ਦੀ ਜਿੰਮੇਵਾਰੀ ਵਾਲੀ ਪੋਸਟ ਤੇ ਨਿਯੁਕਤ ਕਰਕੇ ਪੰਚਾਇਤ ਵਿਭਾਗ ਦੇ ਖਜਾਨੇ ਚ ਤਨਖਾਹਾ ਦੁਆ ਕੇ ਵੱਡੇ ਪੱਧਰ ਤੇ ਹੁਕਮਾ ਦੀ ਉਲੰਘਣਾ ਕੀਤੀ ਹੈ ਅਤੇ ਸਰਕਾਰੀ ਖਜਾਨੇ ਨੂੰ ਅਤੇ ਉੱਚ ਅਧਿਕਾਰੀਆ ਦੇ ਅੱਖੀ ਘੱਟਾ ਪਾਉਦੇ ਹੋਏ  ਲੱਖਾ  ਰੁਪਏ ਦਾ ਚੂਨਾ ਲਗਾਇਆ ਗਿਆ ਹੈ।

ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਸਬੰਧਿਤ ਅਧਿਕਾਰੀਆ ਖਿਲਾਫ ਕਾਰਵਾਈ ਕੀਤੀ ਜਾਣੀਚਾਹੀਦੀ ਹੈ। ਜਦੋ ਇਸ  ਸਬੰਧ ਚ ਬੀਡੀਪੀ ਗੜਸ਼ੰਕਰ ਮਨਜਿੰਦਰ ਕੋਰ ਨਾਲ ਦਫਤਰ ਜਾ ਕੇ ਗੱਲ  ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਦਫਤਰ ਨਹੀ ਮਿਲ ਸਕੇ ਅਤੇ ਫੋਨ ਤੇ ਗੱਲ ਕਰਨ ਤੇ ਉਹਨਾ ਨੇ ਕਿਹਾ ਕੁਝ ਦਿਨ ਪਹਿਲਾ ਮੈਂ ਛੁੱਟੀ ਤੇ ਹੋਣ ਕਰਕੇ ਲੇਟ ਹੋ ਗਈ ਅਤੇ ਮੈ ਹੁਣ ਗੁਰਮੱਖ ਸਿੰਘ ਨੂੰ ਅੱਜ ਹੀ ਰਲੀਵ ਕਰ ਦਿੱਤਾ ਹੈ।

LEAVE A REPLY

Please enter your comment!
Please enter your name here