ਵਧੀਕ ਡਿਪਟੀ ਕਮਿਸ਼ਨਰ ਨੇ ਹਾਈ ਇੰਡ ਜਾਬ ਮੇਲਾ ਸਬੰਧੀ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ,ਪਠਾਨਕੋਟ ਵਿਖੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ: ਬਲਰਾਜ ਸਿੰਘ  ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਹ ਮੀਟਿੰਗ ਘਰ-ਘਰ ਰੋਜਗਾਰ ਤਹਿਤ ਰੱਖੀ ਗਈ ਸੀ। ਇਸ ਮੀਟਿੰਗ ਵਿਚ ਪਠਾਨਕੋਟ ਜਿਲ•ੇ ਦੇ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ/ਨੁਮਾਇੰਦਿਆਂ ਨਾਲ ਵਧੀਕ ਡਿਪਟੀ ਕਮਿਸ਼ਨਰ ਨੇ ਹਾਈ ਇੰਡ ਜਾਬ ਮੇਲਾ ਮਾਰਚ 2020 ਵਿਚ ਲਗਣ ਵਾਰੇ ਵਿਚਾਰ ਵੰਟਾਂਦਰਾ ਕੀਤਾ। ਜਾਣਕਾਰੀ ਦਿੰਦਿਆਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਘਰ-ਘਰ ਰੋਜਗਾਰ ਤਹਿਤ ਹਾਈ ਇੰਡ ਜਾਬ ਮੇਲਾ ਪੂਰੇ ਸੂਬੇ ਵਿਚ ਲਗਾਏ ਜਾ ਰਹੇ ਹਨ ਜੋ ਕਿ  ਮਿਤੀ 12 ਤੋਂ ਲੈ ਕੇ 24 ਮਾਰਚ 2020 ਤੱਕ ਪੁਰੇ ਪੰਜਾਬ ਵਿਚ ਮੇਲੇ ਲਗਾਏ ਜਾ ਰਹੇ ਹਨ,

Advertisements

ਅੰਮ੍ਰਿਤਸਰ ਵਿਖੇ 12 ਅਤੇ 13 ਮਾਰਚ, ਫਗਵਾੜਾ ਵਿਖੇ 17 ਅਤੇ 18 ਮਾਰਚ,ਬਠਿੰਡਾ ਵਿਖੇ 19 ਅਤੇ 20 ਮਾਰਚ, ਮੋਹਾਲੀ ਵਿਖੇ 23 ਅਤੇ 24 ਮਾਰਚ ਅਤੇ ਐਸ.ਬੀ.ਐਸ ਨਗਰ ਵੀ  23 ਅਤੇ 24 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਹਾਈ ਏਂਡ ਜਾਬ ਮੇਲੇ ਲਗਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਪ੍ਰਿੰਸੀਪਲਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਉਹਨਾਂ ਦੇ ਕਾਲਜ ਦੇ ਜਿਹੜੇ ਵਿਦਿਆਰਥੀ 60 ਪ੍ਰਤੀਸਤ ਜਾਂ ਇਸ ਤੋਂ ਉਤੇ ਵਾਲੇ ਗਰੈਜੁਏਟ, ਪੋਸਟ ਗਰੈਜੂਏਟ ਹਨ ਉਹਨਾ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਮੇਲੇ ਵਿਚ ਜਾਣ ਲਈ ਪ੍ਰੇਰਿਤ ਕਰਨ ਤਾਂ ਜੋ ਯੋਗ ਪ੍ਰਾਰਥੀਆਂ ਨੂੰ ਰੋਜਗਾਰ ਪ੍ਰਾਪਤ ਹੋ ਸਕੇ।

ਇਸ ਮੋਕੇ ਤੇ ਮਾਣਯੋਗ ਵਧੀਕ ਡਿਪਟੀ ਕਮਿਸਨਰ (ਵਿਕਾਸ), ਜਿਲ•ਾ ਰੋਜਗਾਰ ਅਫਸਰ,ਸ੍ਰੀ ਗੁਰਮੇਲ ਸਿੰਘ, ਪਲੇਸਮੈਂਟ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਰਕੇਸ ਕੁਮਾਰ, ਪ੍ਰਦੀਪ ਬੈਂਸ, ਵਿਜੈ ਕੁਮਾਰ, ਆਂਚਲ, ਸਤਿੰਦਰ ਸ਼ਰਮਾ, ਸਾਰੇ ਕਾਲਜਾਂ ਦੇ ਪ੍ਰਿੰਸੀਪਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here