ਸਰਕਾਰ ਨੇ ਬਜ਼ਟ ਇਜ਼ਲਾਸ ਵਿੱਚ ਠੇਕਾ ਮੁਲਾਜ਼ਮਾ ਨੂੰ ਪੱਕਾ ਨਾਂ ਕੀਤਾ ਤਾਂ ਹੋਵੇਗਾ ਤਿੱਖਾ ਸੰਘਰਸ਼: ਰਮਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਅੱਗੇ ਗੇਟ ਰੈਲੀਆ ਕਰਨ ਦੇ ਸੱਦੇ ‘ਤੇ ਹੁਸ਼ਿਆਰਪੁਰ ਡਿਪੂ ਦੇ ਵਿਖੇ ਭਰਵੀਂ ਗੇਟ ਰੈਲੀ ਕੀਤੀ ਗਈ।ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਡਿਪੂ ਪ੍ਰਧਾਨ ਰਮਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭਾਰਤ ਦੇ ਗਰੀਬ ਅਤੇ ਮੱਧਵਰਗੀ ਲੋਕਾਂ ਨੂੰ ਕੁਚਲਨ ਲਈ ਲਿਆਂਦੇ ਤਿੰਨੇ ਖੇਤੀ ਕਾਨੂੰਨ,ਬਿਜਲੀ ਐਕਟ 2020,ਲੇਬਰ ਐਕਟ ਵਿੱਚ ਮਜ਼ਦੂਰ ਮੁਲਾਜ਼ਮ ਮਾਰੂ ਕੀਤੀਆਂ ਨਜਾਇਜ਼ ਸੋਧਾਂ ਲੋਕਾਂ ਦੀ ਅਰਥ-ਵਿਵਸਥਾ ਨੂੰ ਤਹਿਸਨੈਹਸ ਕਰਨ ਦੇ ਨਾਲ-ਨਾਲ ਲੋਕਾਂ ਦੇ ਬੁਨਿਆਦੀ ਹੱਕ ਖੋਹਣ ਦੀ ਤਿਆਰੀ ਹੈ ਇਹ ਐਕਟ ਹਰ ਹਲਾਤ ਵਿੱਚ ਵਾਪਿਸ ਕਰਨ ਦੀ ਲੜਾਈ ਹੈ ਪਰ ਪੰਜਾਬ ਸਰਕਾਰ ਵੀ ਘੱਟ ਨਹੀਂ ਪਨਬੱਸ ਦੇ ਕੱਚੇ ਕਾਮੇ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖਾਹ ਤੇ ਕੰਮ ਕਰਦੇ ਆ ਰਹੇ ਹਨ। ਸਰਕਾਰ ਵਲੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਸਾਰੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਗਏ ਸਨ ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਇੱਕ ਸਬ ਕਮੇਟੀ ਜ਼ੋ ਕੱਚੇ ਕਾਮਿਆ ਨਾਲ ਨਾ ਤਾਂ ਮੀਟਿੰਗ ਕਰਦੀ ਹੈ ਅਤੇ ਨਾ ਹੀ ਕੋਈ ਹੱਲ ਕੱਢਦੀ ਹੈ, ਦਾ ਬਹਾਨਾ ਬਣਾ ਕੇ ਟਾਇਮ ਟਪਾਇਆ ਜਾ ਰਿਹਾ ਹੈ।

Advertisements

ਹੁਣ ਵਿਧਾਨਸਭਾ ਦੇ ਸੈਸ਼ਨ ਤੋਂ ਪਹਿਲਾਂ ਕਰੋਨਾ ਦਾ ਬਹਾਨਾ ਬਣਾ ਕੇ ਫੇਰ ਪੰਜਾਬ ਦੇ ਲੋਕਾਂ ਨੂੰ ਅੰਦਰੀ ਤਾੜਨ ਦੀ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਸਾਰੇ ਪਾਸਿਓਂ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਦਾ ਸਾਹਮਣਾ ਕਰਨਾ ਤੋਂ ਡਰਦੀ ਹੈ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਦਾ ਕੋਈ ਹੱਲ ਨਹੀਂ ਕਰਨਾ ਚਾਹੁੰਦੀ ਪਨਬੱਸ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਵਿੱਚ ਸਰਕਾਰ ਤੇ ਕੋਈ ਵਾਧੂ ਬੋਝ ਨਹੀਂ ਹੈ ਉਲਟਾ 8 ਕਰੋੜ ਸਲਾਨਾ ਜੀਐਸਟੀ ਦਾ ਬਚਦਾ ਹੈ ਪਰ ਉਹਨਾਂ ਨੂੰ ਪੱਕੇ ਕਰਨ ਦੀ ਬਜਾਏ ਸਰਕਾਰ ਪਨਬੱਸਾ ਜਦੋਂ ਕਰਜ਼ਾ ਮੁਕਤ ਹੋ ਜਾਂਦੀਆਂ ਸਨ ਤਾਂ ਰੋਡਵੇਜ਼ ਵਿੱਚ ਮਰਜ਼ ਕਰ ਲੈਂਦੀ ਹੈ ਪਰ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਠੇਕੇਦਾਰ ਕੋਲ ਹੀ ਰਹਿਣ ਦਿੱਤਾ ਜਾਂਦਾ ਹੈ ਜਦੋਂ ਕਿ ਕੰਟਰੈਕਟ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਿੱਚ ਕੋਈ ਕਾਨੂੰਨੀ ਅੜਚਨ ਨਹੀਂ ਹੈ ਅਤੇ ਨਾ ਕੋਈ ਵਿੱਤੀ ਬੋਝ ਨਹੀਂ ਪੈਣਾ ਅਤੇ ਆਊਟ ਸੋਰਸਿੰਗ ਨੂੰ ਪੱਕਾ ਕਰਨ ਜਾ ਕੰਟਰੈਕਟ ਤੇ ਕਰਨ ਨਾਲ ਪ੍ਰਤੀ ਸਾਲ 8 ਕਰੋੜ ਰੁਪਏ ਦੇ ਕਰੀਬ ਮਹਿਕਮੇ ਦਾ ਬਚਦਾ ਹੈ ਇੱਥੋਂ ਤੱਕ ਹੀ ਨਹੀਂ ਹਾਈਕੋਰਟ ਵਲੋਂ ਆਊਟ ਸੋਰਸਿੰਗ ਸਟਾਫ ਨੂੰ ਕੰਟਰੈਕਟ ਤੇ ਕਰਨ ਦੇ ਫੈਸਲੇ ਨੂੰ ਆਈਆਂ ਇੱਕ ਸਾਲ ਹੋ ਗਿਆ ਹੈ ਜਿਸ ਵਿੱਚ 362 ਵਰਕਰ ਹਨ ਜਿਨ੍ਹਾਂ ਦਾ 11 ਲੱਖ ਲਗਭੱਗ ਪ੍ਰਤੀ ਮਹੀਨਾਂ ਜੀਐਸਟੀ ਬਚਦਾ ਹੈ ਪਰ ਅਫ਼ਸਰਸ਼ਾਹੀ ਸਰਕਾਰ ਤੋਂ ਵੀ ਦੋ ਕਦਮ ਅੱਗੇ ਹੈ ਫੇਰ ਠੇਕੇਦਾਰ ਨਾਲ ਯਾਰਾਨੇ ਨੂੰ ਕਿਵੇਂ ਛੱਡੇ ਭਾਵੇਂ ਸਾਲ ਵਿੱਚ ਮਹਿਕਮੇ ਨੂੰ 1ਕਰੋੜ 25 ਲੱਖ ਦੇ ਲੱਗਭਗ ਨਜਾਇਜ਼ ਚੂਨਾ ਲੱਗਦਾ ਹੀ ਹੋਵੇ ।

ਇੱਥੇ ਹੀ ਬੱਸ ਨਹੀਂ ਠੇਕੇਦਾਰ ਨੂੰ ਮੁਨਾਫ਼ੇ ਦੇਣ ਲਈ ਪਨਬੱਸ ਦੇ ਮੁਲਾਜ਼ਮਾਂ ਜ਼ੋ ਘੱਟ ਤਨਖਾਹ ਤੇ ਕੰਮ ਕਰਦੇ ਹਨ ਨੂੰ ਨਜਾਇਜ਼ ਕੰਡੀਸ਼ਨਾ ਲਗਾਕੇ ਨੋਕਰੀਉ ਕੱਢਣ ਦਾ ਕਾਰਨ ਵੀ ਨਵੀਂ ਭਰਤੀ ਕਰਕੇ ਮੋਟੀਆ ਰਕਮਾ ਇੱਕਤਰ ਕਰਨ ਦੀ ਚਾਲ ਹੈ ਜਦੋਂ ਕਿ ਇਸਦੇ ਉਲਟ ਰੋਡਵੇਜ਼ ਵਿੱਚ ਲੱਖਾਂ ਰੁਪਏ ਤਨਖ਼ਾਹ ਲੈਣ ਵਾਲਿਆਂ ਤੇ ਕੋਈ ਕੰਡੀਸ਼ਨ ਨਹੀ ਲੱਖਾਂ ਦੀ ਚੋਰੀ ਵਿੱਚ ਵੀ ਉਹਨਾਂ ਨੂੰ ਅਫ਼ਸਰਸ਼ਾਹੀ ਵਲੋਂ ਤਰੱਕੀਆਂ ਨਾਲ ਨਵਾਜਿਆ ਜਾਂਦਾ ਹੈ । ਅਫ਼ਸਰਸ਼ਾਹੀ ਵਲੋਂ ਮਹਿਕਮੇ ਵਿੱਚ ਕੰਡਕਟਰਾ ਕੋਲ ਸਵਾਰੀਆਂ ਨੂੰ ਟਿਕਟਾਂ ਦੇਣ ਲਈ ਟਿਕਟ ਮਸ਼ੀਨਾਂ ਜਾਂ ਟਿਕਟਾਂ ਵੀ ਨਹੀਂ ਛਪਵਾ ਕੇ ਦਿੱਤੀਆਂ ਜਾਂਦੀਆਂ ਜਿਨ੍ਹਾਂ ਤੋਂ ਮਹਿਕਮੇ ਨੂੰ ਆਮਦਨ ਆਉਣੀ ਹੈ ਪਰ VTS, GPS,ਪੈਨਿੰਕ ਬਟਨ ਆਦਿ ਵਿੱਚ ਲੱਖਾਂ ਰੁਪਏ ਨਜਾਇਜ਼ ਫੂਕੇ ਜਾ ਰਹੇ ਹਨ ਅਤੇ ਪ੍ਰਾਈਵੇਟ ਹੁਣ ਕਿਸੇ ਨੂੰ ਫੋਨ ਨਹੀ ਕਰਦੇ ਰੋਡਵੇਜ਼ ਕਿੱਥੇ ਹੈ ਨੈੱਟ ਤੋਂ ਹੀ ਵੇਖ ਕੇ ਰੋਡਵੇਜ਼ ਦਾ ਸਾਰਾ ਟਾਇਮ ਲਗਾਉਂਦੇ ਹਨ ਕਈ ਅਹਿਮ ਟਾਇਮ ਕੇਵਲ VTS,GPS ਕਾਰਨ ਨਿੱਤ ਮਿੱਸ ਹੁੰਦੇ ਹਨ ਅਤੇ ਨਜਾਇਜ਼ ਪ੍ਰਾਈਵੇਟ ਬੱਸਾਂ ਨਿੱਤ ਸ਼ਰੇਆਮ ਚੱਲਦੀਆਂ ਹਨ।

ਨਿੱਕੇ ਜਿਹੇ ਸ਼ਹਿਰ ਫਿਰੋਜ਼ਪੁਰ ਵਿੱਚ 60 ਨਜਾਇਜ਼ ਬੱਸਾਂ ਚੱਲਦੀਆਂ ਹਨ ਪਰ ਟਰਾਂਸਪੋਰਟ ਮੁਆਫੀਆਂ ਨੂੰ ਕੈਪਟਨ ਸਾਹਿਬ ਨੇ ਖੁੱਲ੍ਹ ਦਿੱਤੀ ਹੋਈ ਹੈ ਅਤੇ ਰੋਡਵੇਜ਼ ਕੋਲ ਪਰਮਿਟਾ ਮੁਤਾਬਿਕ ਰੂਟ ਤੇ ਭੇਜਣ ਲਈ ਬੱਸਾਂ ਹੀ ਨਹੀਂ ਹਨ ਸਰਕਾਰ ਦੀਆਂ ਨਲਾਇਕੀਆਂ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਤੇ ਚੱਲਣਾ ਪਿਆ ਹੈ ਜੇਕਰ ਸਰਕਾਰ ਨੇ ਬਜ਼ਟ ਸੈਸ਼ਨ ਵਿੱਚ ਪਨਬੱਸ ਅਤੇ ਸਾਰੇ ਵਿਭਾਗਾਂ ਦੇ ਕੱਚੇ ਕਾਮਿਆਂ ਨੂੰ ਪੱਕੇ ਨਾ ਕੀਤਾ ਤਾਂ ਮਿਤੀ 08-3-2021 ਨੂੰ ਗੇਟ ਰੈਲੀਆ ਕਰਕੇ ਵਰਕਰਾਂ ਨੂੰ ਲਾਮਬੰਦੀ ਕੀਤੀ ਜਾਵੇਗੀ ਅਤੇ ਮਿਤੀ 11,12,13 ਮਾਰਚ ਦੀ ਤਿੰਨ ਰੋਜ਼ਾ ਹੜਤਾਲ ਕਰਕੇ ਮਿਤੀ 12-3-2021 ਨੂੰ ਪਟਿਆਲੇ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਸਾਂਝਾ ਰੋਸ਼ ਪ੍ਰਦਰਸਨ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ, ਸੁਖਜੀਤ ਸਿੰਘ, ਧਰਮਿੰਦਰ ਸਿੰਘ, ਕਪਿਲ ਦੇਵ, ਸੂਬਾ ਸਿੰਘ, ਸਤਵੰਤ ਸਿੰਘ, ਕੁਲਦੀਪ ਸਿੰਘ,ਸਤਵੀਰ ਸਿੰਘ,ਅਮਰਜੀਤ,ਮਨਜੀਤ ਸਿੰਘ, ਰੋਹਿਤ ਕੁਮਾਰ,ਬਲਵੀਰ ਸਿੰਘ, ਮਨੋਜ ਕੁਮਾਰ, ਇੰਦਰਜੀਤ ਸਿੰਘ ਆਦਿ ਸਮੇਤ ਹੋਰ ਵਰਕਰ ਵੀ ਹਾਜਰ ਸਨ।(ਦ ਸਟੈਲਰ ਨਿਊਜ਼)।

LEAVE A REPLY

Please enter your comment!
Please enter your name here