ਮਾਹਿਲਪੁਰ ਫੁੱਟਬਾਲ ਸਟੇਡੀਅਮ ਲਈ ਜਲਦ ਜਾਰੀ ਹੋਣਗੇ 1 ਕਰੋੜ 96 ਲੱਖ: ਵਿਧਾਇਕ ਰੌੜੀ

ਗੜਸ਼ੰੰਕਰ (ਦ ਸਟੈਲਰ ਨਿਊਜ਼)ਰਿਪੋਰਟ- ਹਰਦੀਪ ਚੌਹਾਨ। ਆਮ ਆਦਮੀ ਪਾਰਟੀ ਦੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੇ ਆਖਰੀ ਦਿਨ ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਹਿਲਪੁਰ ਵਿੱਚ ਪਿੱਛਲੇ ਕਰੀਬ ਅੱਠ ਦਹਾਕੇ ਤੋਂ ਚਲ ਰਹੀ ਫੁੱਟਬਾਲ ਅਕੈਡਮੀ ਮਾਹਿਲਪੁਰ ਨੂੰ ਬੰਦ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਨ ਸਭਾ ਸੈਸ਼ਨ ਵਿੱਚ ਗੈਰ ਹਾਜਰ ਹੋਣ ਕਰਨ ਉਹਨਾਂ ਦੀ ਜਗਾਂ ਪੰਚਾਇਤ ਮੰਤਰੀ ਤ੍ਰਿਪਤ ਇੰਦਰ ਬਾਜਵਾ ਨੇ ਆਪਣੇ ਬਿਆਨਾ ਰਹੀ ਕਿਹਾ ਕਿ ਮਾਹਿਲਪੁਰ ਵਿੱਚ ਫੁੱਟਬਾਲ ਅਕੈਡਮੀ ਜਾਰੀ ਰਹੇਗੀ।

Advertisements

ਜਿਸ ਲਈ 10 ਖਿਡਾਰੀਆਂ ਦੀ ਚੋਣ ਕਰ ਲਈ ਗਈ ਹੈ। ਵਿਧਾਇਕ ਰੌੜੀ ਵਲੋਂ ਇਹਨਾਂ ਖਿਡਾਰੀਆਂ ਦੇ ਖੇਡਣ ਲਈ ਬਣ ਰਹੇ ਖੇਡ ਸਟੇਡੀਅਮ ਦੀ ਅਧੂਰੀ ਬਿਲਡਿੰਗ ਜੋ ਨਸ਼ੇੜੀਆਂ ਤੇ ਚੋਰਾਂ ਦੇ ਲੁਕਣ ਦਾ ਅੱਡਾ ਬਣ ਚੁੱਕੀ ਹੈ ਕਦੋਂ ਪੂਰੀ ਹੋਵੇਗੀ ਸਵਾਲ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੇਡ ਸਟੇਡੀਅਮ ਨੂੰ ਪੂਰਾ ਕਰਨ ਲਈ ਜਲਦ ਹੀ 1 ਕਰੋੜ 96  ਲੱਖ ਰੁਪਏ ਜਾਰੀ ਕਰਕੇ ਇਸਨੂੰ ਇਸੇ ਵਿਤੀ ਸਾਲ ਵਿੱਚ ਪੂਰਾ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here