ਅੱਜ ਪੂਰੇ ਭਾਰਤ ਵਿੱਚ 6200 ਦੇ ਕਰੀਬ ਸਥਾਪਿਤ ਕੀਤੇ ਜਾ ਚੁਕੇ ਹਨ ਜਨ ਔਸਧੀ  ਕੇਂਦਰ : ਸੋਮ ਪ੍ਰਕਾਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ।  ਜਨ ਔਸਧੀ ਦਿਵਸ ਦੇ ਮੋਕੇ ਤੇ ਸਿਵਲ ਹਸਪਤਾਲ ਵਿਖੇ ਜਿਲਾਂ ਪੱਧਰੀ ਸਮਾਗਮ ਕੀਤਾ ਗਿਆ, ਜਿਸ ਵਿੱਚ ਸੋਮ ਪ੍ਰਕਾਸ਼ ਮੈਂਬਰ ਪਾਰਲੀਮੈਟ ਕਮਰਸ ਤੇ ਉਦਯੋਗ ਰਾਜ ਮੰਤਰੀ ਭਾਰਤ ਸਰਕਾਰ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ । ਇਸ ਸਮਾਗਮ ਵਿੱਚ ਉਹਨਾਂ ਦੇ ਨਾਲ ਤੀਕਸ਼ਣ ਸੂਦ ਸਾਬਕਾ ਕੈਬਿਨਟ ਮੰਤਰੀ ਪੰਜਾਬ ਸਿਵ ਸੂਦ ਮੇਅਰ, ਸਿਵਲ ਸਰਜਨ ਡਾ. ਜਸਬੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜਿਲਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ, ਐਸ.ਐਮ.ਓ. ਡਾ ਜਸਵਿੰਦਰ ਸਿੰਘ ਇੰਚਾਰਜ ਸਿਵਲ ਹਸਪਤਾਲ , ਜਤਿੰਦਰਪਾਲ ਸਿੰਘ, ਪ੍ਰਿੰਸੀਪਲ ਤ੍ਰੀਸ਼ਲਾ ਆਦਿ ਹਾਜਰ ਹੋਏ ।

Advertisements

ਜਨ ਔਸਧੀ ਦਿਵਸ ਤੇ ਜਿਲਾ ਪੱਧਰੀ ਸਮਾਗਮ ਆਯੋਜਿਤ

ਸਮਾਗਮ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਜਨ ਔਸਧੀ ਦਿਵਸ ਤੇ ਲੋਕਾਂ ਨੂੰ ਦਿੱਤੋ ਜਾਣ ਵਾਲੇ ਸਨੇਹੇ ਨੂੰ ਦੂਰ ਦਰਸ਼ਨ ਰਾਹੀ ਪ੍ਰਸਾਰਿਤ ਹੁੰਦੇ ਦਿਖਾਇਆ ਗਿਆ। ਉਪਰੰਤ  ਸਮਾਗਮ ਵਿੱਚ ਹਾਜਰ ਮੈਬਰਾਂ ਨੂੰ ਸਬੋਧਨ ਕਰਦੇ ਹੋਏ ਸੋਮ ਪ੍ਰਕਾਸ ਨੇ ਕਿਹਾ ਕਿ ਜਨ ਔਸਧੀ ਕੇਂਦਰਾਂ ਦੀ ਸਥਪਿਤ ਭਾਰਤ ਸਰਕਾਰ ਵੱਲੋਂ 2009 ਵਿੱਚ ਕੀਤੀ ਗਈ ਸੀ ਅਤੇ ਅੱਜ ਪੂਰੇ ਭਾਰਤ ਵਿੱਚ 6200 ਦੇ ਕਰੀਬ ਜਨ ਔਸਧੀ  ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ , ਜਿਹਨਾਂ ਦਾ ਮਕਸਦ ਲੋੜਮੰਦ ਮਰੀਜਾਂ ਨੂੰ ਸਸਤੇ ਭਾਅ ਤੇ ਦਵਾਈਆਂ ਉਪਲੱਬਧ ਕਰਵਾ ਕੇ ਉਹਨਾਂ ਲਈ ਸਸਤੇ ਤੇ ਪ੍ਰਭਾਵੀ ਇਲਾਜ ਦਾ ਪ੍ਰਬੰਧ ਕਰਨਾ ਹੈ ।

ਜਨ ਔਸਧੀ ਕੇਦਰਾਂ ਵਿੱਚ ਦਿਲ ਦੀਆਂ ਬਿਮਾਰੀਆ, ਸੂਗਰ, ਕੈਂਸਰ ਤੇ ਹੋਰ ਬਿਮਾਰੀਆਂ ਦਾ ਇਲਾਜ ਲਈ ਵਰਤੀਆ ਜਾਦੀਆਂ ਦਵਾਈਆ 50 ਤੋ 90 ਪ੍ਰਤੀਸ਼ਤ ਤੱਕ ਸਸਤੀਆ ਮਿਲਦੀਆਂ ਹਨ। ਇਹ ਦਵਾਈਆਂ ਘੱਟ ਰੇਟ ਤੇ ਹੋਣ ਨਾਲ ਬਿਮਾਰੀ ਤੇ ਆਸਰ ਦਾਇਕ ਵੀ ਹਨ। ਸਮਾਗਮ ਨੂੰ ਤੀਕਸ਼ਨ ਸੂਦ ਵੱਲੋ ਸੰਬੋਧਨ ਕਰਦੇ ਹੋਏ ਕਿਹਾ ਕਿ ਜਨ ਔਸਧੀ ਕੇਂਦਰ ਵਿੱਚ ਮਿਲਣ ਵਾਲੀਆ ਦਵਾਈਆਂ ਬਜਾਰ ਦੀਆ ਦਵਾਈਆਂ ਸਸਤੀਆ ਮਿਲਦੀਆਂ ਹਨ ਜਿਸ ਨਾਲ ਮਰੀਜਾਂ ਤੇ ਵਿੱਤੀ ਬੋਜ ਵੀ ਘੱਟ ਪੈਦਾ ਹੈ ।

ਆਯੂਸਮਾਨ ਭਾਰਤ ਯੋਜਨਾ ਤਹਿਤ ਆਉਣ ਵਾਲੇ ਲਾਭ ਪਾਤਰੀਆਂ ਨੂੰ ਪੰਜ ਲੱਖ ਤੱਕ ਇਲਾਜ ਦੀ ਮੁੱਫਤ ਸਹੂਲਤ ਬਾਰੇ ਵੀ ਦੱਸਿਆ ਇਸ ਮੋਕੇ  ਪ੍ਰਧਾਨ ਵਿਜੈ ਪਠਾਨੀਆਂ,  ਨਿਪਨ ਸ਼ਰਮਾਂ, ਅਸ਼ਵਨੀ ਗੈਂਦ, ਅਸ਼ੋਕ ਕੁਮਾਰ, ਐਮ ਸੀ. ਹਰਸ਼ ਬਿੱਟੂ, ਯਸਪਾਲ ਸਰਮਾਂ, ਰਾਣਾ, ਨਵੀਤਾ ਫਾਰਮਾਸਿਸਟ ਤੇ ਸਰਬਜੀਤ ਕੋਰ, ਅਕਾਸ, ਸਲੀਮ  ਹੋਰ ਮਿਉਸੀਪਲ ਕੌਸਲਰ ਤੇ ਸਿਹਤ ਵਿਭਾਗ ਤੇ ਹੋਰ ਕਰਮਚਾਰੀ ਹਾਜਰ ਸਨ ।

LEAVE A REPLY

Please enter your comment!
Please enter your name here