ਸਰਕਾਰੀ ਮਿਡਲ ਸਕੂਲ ਚੱਕ ਗੁਰੂ ਵਿਖੇ ਮਨਾਇਆ ਗਿਆ ਮਹਿਲਾ ਦਿਵਸ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਅੱਜ ਇੱਥੇ ਸਰਕਾਰੀ ਮਿਡਲ ਸਕੂਲ ਗੁਰੂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਹਾੜਾ ਵਿਦਿਆਰਥੀਆਂ ਅਤੇ ਸਟਾਫ  ਵੱਲੋਂ ਮਨਾਇਆ ਗਿਆ ਇਸ ਪ੍ਰੋਗਰਾਮ ਪ੍ਰਧਾਨਗੀ ਸਕੂਲ ਮੁਖੀ ਮੁਕੇਸ਼ ਕੁਮਾਰ, ਭਾਰਤ ਜਿਉਤੀ, ਸੁਨੀਤਾ ਰਾਣੀ ਕਮੇਟੀ ਚੇਅਰਪਰਸਨ ਪ੍ਰਵੀਨ ਕੌਰ ਨੇ ਕੀਤੀ। ਵਿਦਿਆਰਥੀਆਂ ਨੂੰ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅੱਜ ਦਾ ਦਿਹਾੜਾ ਪੂਰੀ ਦੁਨੀਆਂ ਦੇ ਵਿੱਚ ਔਰਤ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅੱਜ ਦਾ ਦਿਹਾੜਾ ਔਰਤਾਂ ਦੇ ਲਈ ਇਤਿਹਾਸਕ ਅਤੇ ਪ੍ਰੇਰਨਾ ਯੋਗ ਹੈ।

Advertisements

ਔਰਤਾਂ ਨੂੰ ਜਥੇਬੰਦ ਹੋ ਕੇ ਪ੍ਰਚੱਲਤ ਰੂੜੀਆਂ ਦੇ  ਅਤੇ  ਉਹਨਾਂ ਨਾਲ ਹੋ ਰਹੇ ਸਮਾਜਿਕ ਸ਼ੋਸ਼ਣ ਦੇ ਖਿਲਾਫ ਸ਼ੰਘਰਸ਼ ਕਰਨਾ ਚਾਹੀਦਾ ਹੈ ਇਸ ਸਮੇਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਮੈਡਮ ਸੁਨੀਤਾ ਰਾਣੀ ਤੇ ਬਲਜਿੰਦਰ ਕੌਰ ਨੇ ਲੜਕੀਆਂ ਦੀ ਪੜਾਈ ਦੀ ਮਹੱਤਤਾ ਵਾਰੇ ਕਿਹਾ ਕਿ ਪੜੀ ਲਿਖੀ ਮਾਂ ਬੱਚੇ ਲਈ ਯੂਨੀਵਰਸਿਟੀ ਹੁੰਦੀ ਹੈ।

ਉੱਥੇ ਔਰਤਾਂ ਨੂੰ ਸਵਿਤਰੀ ਬਾਈ ਫੂਲੇ, ਲਕਸ਼ਮੀ ਬਾਈ ,ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਜੀਣਾ ਚਾਹੀਦਾ ਹੈ ਇਸ ਸਮੇਂ ਮਿੱਟੀ ਚੇਅਰਪਰਸਨ ਪ੍ਰਵੀਨ ਕੌਰ ਭਾਰਤ ਜਿਉਤੀ ਰੁਮਿੰਦਰ ਕੁਮਾਰ ਵਿਰਮਾਨੀ ਆਦਿ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ ।

LEAVE A REPLY

Please enter your comment!
Please enter your name here